spot_img
Homeਮਾਝਾਗੁਰਦਾਸਪੁਰਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਮਲੇਰੀਆ ਡੇਅ ਮਨਾਇਆ

ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਮਲੇਰੀਆ ਡੇਅ ਮਨਾਇਆ

ਬਟਾਲਾ, 7 ਜੂਨ ( ਮੁਨੀਰਾ ਸਲਾਮ ਤਾਰੀ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਅੱਜ ਮਲੇਰੀਆ ਡੇਅ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਪ੍ਰਭਜੋਤ ਸਿੰਘ ਕਲਸੀ, ਜ਼ਿਲ੍ਹਾ ਏਪੀਡਮੋਲੋਜਿਸਟ ਨੇ ਕੀਤੀ। ਜ਼ਿਲ੍ਹਾ ਏਪੀਡਮੋਲੋਜਿਸਟ ਡਾ. ਪ੍ਰਭਜੋਤ ਸਿੰਘ ਕਲਸੀ ਨੇ ਹਾਜ਼ਰ ਵਿਅਕਤੀਆਂ ਨੂੰ ਮਲੇਰੀਆ ਤੋਂ ਬਚਣ ਲਈ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਮੱਛਰਾਂ ਨੂੰ ਪਨਪਣ ਨਾ ਦਿੱਤਾ ਜਾਵੇ। ਉਨਾਂ ਲੋਕਾਂ ਨੂੰ ਸਮਝਾਇਆ ਕਿ ਉਹ ਹਫ਼ਤੇ ਵਿੱਚ ਹਰ ਸ਼ੁਕਰਵਾਰ ਨੂੰ ‘ਡਰਾਈ ਡੇ’ ਵਜੋਂ ਮਨਾਉਣ ਤਾਂ ਜੋ ਪਾਣੀ ਦੇ ਕਾਰਨ ਮੱਛਰ ਪੈਦਾ ਨਾ ਹੋ ਸਕਣ। ਉਨਾਂ ਕਿਹਾ ਕਿ ਟਾਇਰ-ਟਿਊਬਾਂ, ਕੂਲਰਾਂ, ਟੁੱਟੇ ਭਾਂਡਿਆਂ, ਕੂਲਰਾਂ ਆਦਿ ਵਿੱਚ ਪਾਣੀ ਨਾ ਖੜਾ ਹੋਣ ਦੇਵੋ। ਉਨਾਂ ਕਿਹਾ ਕਿ ਮਲੇਰੀਆ  ਤੋਂ ਬਚਣ ਲਈ ਮੱਛਰਾਂ ਕੋਲੋਂ ਆਪਣਾ ਬਚਾਅ ਕੀਤਾ ਜਾਵੇ ਅਤੇ ਰਾਤ ਨੂੰ ਸੌਣ ਸਮੇਂ ਸਰੀਰ ਨੂੰ ਢੱਕਿਆ ਜਾਵੇ। ਉਨਾਂ ਕਿਹਾ ਕਿ ਮੱਛਰਦਾਰੀ ਜਾਂ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਵਿਚ ਮਲੇਰੀਆ ਦੇ ਸਾਰੇ ਟੈਸਟ ਫ੍ਰੀ ਹੁੰਦੇ ਹਨ।  ਇਸ ਮੌਕੇ ਐੱਸ.ਐੱਮ.ਓ. ਬਟਾਲਾ, ਮੈਡੀਕਲ ਅਫ਼ਸਰ ਅਤੇ ਨਰਸਿੰਗ ਅਫ਼ਸਰ ਪਰਮਜੀਤ ਕੌਰ, ਅਮਨ ਕੁਮਾਰ, ਤਰਸੇਮ ਸਿੰਘ, ਅਮਰੀਕ ਰਾਜ, ਦੇਵ ਅਨੰਦ, ਗੁਰਵਿੰਦਰ ਸਿੰਘ, ਹਰਜੀਤ ਕੌਰ ਐੱਲ.ਐੱਚ.ਵੀ, ਸਮੂਹ ਆਸ਼ਾ ਵਰਕਰ ਵੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments