spot_img
Homeਮਾਝਾਗੁਰਦਾਸਪੁਰਐਸ ਐਸ ਪੀ ਵੱਲੋ ਜਿਲ੍ਹਾ ਸਾਂਝ ਕੇਦਰ ਅਤੇ ਸਾਰੀਆਂ ਸਬ ਡਵੀਜਨਾਂ ਦੇ...

ਐਸ ਐਸ ਪੀ ਵੱਲੋ ਜਿਲ੍ਹਾ ਸਾਂਝ ਕੇਦਰ ਅਤੇ ਸਾਰੀਆਂ ਸਬ ਡਵੀਜਨਾਂ ਦੇ ਸਾਂਝ ਕਮੇਟੀ ਮੈਬਰਾਂ ਨਾਲ ਮੀਟਿੰਗ

ਗੁਰਦਾਸਪੁਰ ; 29 ਮਈ (ਮੁਨੀਰਾ ਸਲਾਮ ਤਾਰੀ) :  ਸੀਨੀਅਰ ਪੁਲਸ  ਕਪਤਾਨ ਗੁਰਦਾਸਪੁਰ ਸ੍ਰੀ ਹਰਜੀਤ ਸਿੰਘ ਨੇ ਜਿਲ੍ਹਾ ਸਾਂਝ ਕੇਂਦਰ ਅਤੇ ਸਾਰੀਆਂ ਸਬ ਡਵੀਜਨਾਂ ਦੇ ਸਾਂਝ ਕਮੇਟੀ ਮੈਬਰਾਂ ਨਾਲ ਮੀਟਿੰਗ ਹਾਲ ਡੀ ਪੀ  ਗੁਰਦਾਸਪੁਰ ਵਿੱਚ ਮੀਟਿੰਗ ਕੀਤੀ ਗਈ  ਇਸ ਵਿੱਚ ਆਏ ਸਾਰ  ਮਹਿਮਾਨਾਂ ਦਾ ਸਵਾਗਤ ਕੀਤਾ ਗਿਆ  ਅਤੇ ਸਭ ਨਾਲ ਜਾਣ ਪਹਿਚਾਣ ਤੋ ਇਲਾਵਾ ਵੱਖ ਵੱਖ ਮੁੱਦਿਆ ਤੇ ਵਿਚਾਰ ਵਿਟਾਦਰਾਂ ਕੀਤਾ ਗਿਆ 

                                       ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਵੱਲੋ ਸਾਂਝ ਕਮੇਟੀ ਦੇ ਮੈਬਰਾਂ ਨੂੰ ਔਰਤਾਂ ਦੀਆਂ ਸਕਾਇਤਾਂ / ਮੱਸਲਿਆਂ ਨੂੰ ਹੱਲ ਕਰਨ ਵਿੱਚ ਸਹਿਯੋਗ ਦੇਣ ਲਈ ਦੋਹਾਂ ਪਾਰਟੀਆਂ ਨਾਲ ਕਾਊਸਲਿੰਗ ਕਰਕੇ ਅਤੇ  ਉਨ੍ਹਾ ਦੀਆ ਸਮੱਸਿਆਵਾਂ ਨੂੰ ਯੌਗ ਤਰੀਕੇ ਨਾਲ ਸਮਝਦੇ ਹੋਏ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ 

                                  ਉਨ੍ਹਾਂ  ਨੇ ਸਾਂਝ ਕਮੇਟੀ ਮੈਬਰਾਂ ਨੂੰ ਇਹ ਵੀ ਨਿਰਦੇਸ ਦਿਤਾ ਗਿਆ ਹੈ ਕਿ ਉਹ ਆਪਣੇ ਇਲਾਕੇ ਵਿੱਚ ਬੱਚਿਆ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਉਣ ਅਤੇ ਉਹਨਾ ਨੂੰ ਸਮਾਜਿਕ ਬੁਰਾਂਈਆਂ ਤੋ ਦੂਰ ਰਹਿਣ ਲਈ ਸੁਚੇਤ ਕਰਨ 

                                       ਉਨ੍ਹਾਂ ਕਿਹਾ ਕਿ ਉਹ ਆਪਣੇ ਆਪਣੇ  ਇਲਾਕੇ ਵਿੱਚ ਟ੍ਰੈਫਿਕ ਸਬੰਧੀ  ਰਹੀਆਂ ਸਮੱਸਿਆਵਾਂ ਪ੍ਰਤੀ ਪਬਲਿਕ  ਨੂੰ ਜਾਗਰੂਕ ਕਰਨ ਲਈ ਸਾਂਝ ਕਮੇਟੀ ਦੇ ਮੈਬਰਾਂ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ ਅਤੇ ਦੱਸਿਆ ਗਿਆ ਕਿ ਇਸ ਸਮੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ  ਨਾ ਹੋਣ ਕਰਕੇ ਰੋਜਾਨਾਂ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਜੋ ਕਿ ਇਸ ਸਮੇ ਵੱਡੀ ਸਮੱਸਿਆ ਬਣ ਗਈ ਹੈ  ਇਸ ਲਈ ਇਸ ਨੂੰ ਦੂਰ  ਕਰਨ ਲਈ ਪੁਲਿਸ ਨਾਲ ਮਿਲਕੇ ਵੱਖ ਵੱਖ ਜਗ੍ਹਾ ਤੇ ਜਾ ਕੇ ਸੈਮੀਨਾਰ ਲਗਾਏ ਜਾਣ ਅਤੇ ਪਬਲਿਕ ਨੂੰ ਸੁਚੇਤ ਕੀਤਾ ਜਾਵੇ 

                                      ਇੱਟਾਂ ਅਤੇ ਰੇਤ ਢੇਣ ਵਾਲੀਆਂ ਟਰਾਲੀਆਂ ਨੂੰ ਕਵਰ ਕਰਨ ਲਈ ਇਲਾਕੇ ਵਿੱਚ ਕੋਈ ਵੀ ਤਰਪਾਲ ਆਦਿ ਵਰਤੋ ਨਹੀ ਕੀਤੀ ਜਾ ਰਹੀ  ਜਿਸ ਕਰਕੇ ਰਾਹਗੀਰ ਵਿਅਕਤੀਆਂ ਦੀਆਂ ਅੱਖਾਂ ਵਿੱਚ ਰੇਤ ਆਦਿ ਪੈਣ ਕਰਕੇ ਹਾਦਸੇ ਹੋ ਜਾਂਦੇ ਹਨ  ਅਤੇ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਵੀ ਕਰਨਾ ਪੈਦਾ ਹੈ  ਇਸ ਲਈ ਟਰੈਕਟਰ –ਟਰਾਲੀਆਂ ਦੇ ਮਾਲਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਕੇ ਇਸ ਸਮੱਸਿਆ ਦਾ ਹੱਲ ਵੀ ਸਾਂਝ ਕਮੇਟੀ ਮੈਂਬਰਾਂ ਵੱਲੋ ਕੀਤਾ ਜਾ ਸਕਦਾ ਹੈ 

                                    ਪਬਲਿਕ ਵਿੱਚ ਪੁਲਿਸ ਦਾ ਅਕਸ ਸਹੀ ਪੇਸ਼ ਕਰਨ ਲਈ ਪਬਲਿਕ ਵਿੱਚ ਸਹੀ ਜਾਣਕਾਰੀ ਪਹੁੰਚਾਈ ਜਾਵੇ ਕਿਉਕਿ ਸਹੀ ਜਾਣਕਾਰੀ ਨਾ ਹੋਣ ਕਰਕੇ ਬਹੁਤ ਸਾਰੇ ਮੁੱਦਿਆ ਤੇ ਪੁਲਿਸ ਨੂੰ ਮਾੜਾ ਦਰਸਾਇਆ ਜਾਦਾ ਹੈ ਜਦੋ ਕਿ ਉਹ ਅਸਲੀਅਤ ਨਹੀ ਹੁੰਦੀ 

                                ਪਬਲਿਕ ਦੇ ਇਕੱਠ ਹੋਣ ਵਾਲੀਆਂ ਥਾਵਾਂ , ਟ੍ਰੈਫਿਕ ਚੌਕਾਂ ਅਤੇ ਧਾਰਮਿਕ ਸਥਾਨਾਂ ਉਪਰ ਸੀ ਸੀ ਟੀ ਵੀ ਕੈਮਰੇ ਲਗਵਾਉਣ ਲਈ ਸਾਂਝ ਕਮੇਟੀ ਮੈਬਰ ਡੋਨਰਾਂ ਦਾ ਸਹਿਯੋਗ ਪ੍ਰਾਪਤ ਕਰਨ ਅਤੇ ਜਿੰਨ੍ਹਾਂ ਥਾਵਾ ਤੇ ਸੀ ਸੀ ਟੀ ਵੀ ਕੈਮਰੇ ਦੀ ਜਰੂਰਤ ਹੈ ਬਾਰੇ ਪੁਲਿਸ ਵਿਭਾਗ ਨੂੰ ਜਾਣਕਾਰੀ ਦੇਣ 

                               ਗੁਰਦਾਸਪੁਰ ਵਿੱਚ ਬਾਹਰੋ  ਕੇ ਮਕਾਨ , ਦਕਾਨ ਆਦਿ ਕਰਾਏ ਤੇ ਲੈਣ ਵਾਲੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਬਹੁਤ ਜਰੂਰੀ ਹੁੰਦੀ ਹੈ ਪਰੰਤੂ ਕੁਝ ਵਿਅਕਤੀ ਆਪਣਾ ਮਕਾਨ ਜਾਂ ਦੁਕਾਨ ਕਿਰਾਏ ਤੇ ਦੇਣ ਸਮੇ ਸਬੰਧਿਤ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਨਹੀ ਕਰਵਾ ਰਹੇ ਜੋ ਕਾਨੂੰਨੀ ਤੌਰ ਤੇ ਗਲਤ ਹੈ ਅਤੇ ਇਸ ਨਾਲ ਜਿਲ੍ਹੇ ਕ੍ਰਾਈਮ ਹੋਣ ਸਮੇ ਦੋਸੀਆਂ ਨੂੰ ਪਕੜਨ ਵਿੱਚ ਮੁਸਕਿਲ ਪੇਸ਼ ਆਉਦੀ ਹੈ  ਇਸ ਲਈ ਇਹ ਯਕੀਨੀ ਬਣਾਇਆ ਜਾਵੇ ਅਤੇ ਸਾਂਝ ਕਮੇਟੀ ਮੈਬਰ ਆਪਣੇ ਆਪਣੇ ਇਲਾਕੇ ਵਿੱਚ ਅਜਿਹੇ ਵਿਅਕਤੀਆਂ ਦੀ ਪਹਿਚਾਣ ਕਰਕੇ ਸਬੰਧਿਤ ਪੁਲਿਸ ਥਾਣੇ ਵਿੱਚ ਜਾਣਕਾਰੀ ਦੇਣ 

                             ਇਸ ਸਮੇ ਗਲੋਬਲ – ਫਾਰਮਿੰਗ ਦੀ ਸਮੱਸਿਆ ਵੀ ਬਣ ਰਹੀ ਹੈ ਜਿਸ ਦੀ ਰੋਕਥਾਮ ਲਈ ਵੱਖ ਵੱਖ ਇਲਾਕਿਆ ਵਿੱਚ ਦਰੱਖਤ ਲਗਾਉਣ ਦੀ  ਮੁਹਿੰਮ ਸੁਰੂ ਕਰਨੀ ਚਾਹੀਦੀ ਹੈ ਅਤੇ ਸਾਂਝ ਕਮੇਟੀ ਮੈਂਬਰ ਇਸ ਵਿੱਚ ਆਪਣਾ ਪੂਰਾ ਪੂਰਾ  ਸਹਿਯੋਗ ਦੇਣ 

ਫੋਟੋ ਕੈਪਸ਼ਨ:  ਐਸ  ਐਸ ਪੀ ਗੁਰਦਾਸਪੁਰ ਸ੍ਰਹਰਜੀਤ ਸਿੰਘ ਵੱਖ ਵੱਖ ਸਬਡਵੀਜਨਾਂ ਦੇ ਸਾਂਝ ਕਮੇਟੀ ਮੈਬਰਾਂ ਨਾਲ ਮੀਟਿੰਗ  ਦਾ ਦ੍ਰਿਸ਼

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments