spot_img
Homeਮਾਝਾਗੁਰਦਾਸਪੁਰਰੂਰਲ ਹਸਪਤਾਲ ਵਿਖੇ ਕੀਤੀ ਗਈ ਓਟ ਸੈਂਟਰ (ਨਸ਼ਾ ਛੁਡਾਊ ਕੇਂਦਰ) ਦੀ ਸ਼ੁਰੂਆਤ

ਰੂਰਲ ਹਸਪਤਾਲ ਵਿਖੇ ਕੀਤੀ ਗਈ ਓਟ ਸੈਂਟਰ (ਨਸ਼ਾ ਛੁਡਾਊ ਕੇਂਦਰ) ਦੀ ਸ਼ੁਰੂਆਤ

ਹਰਚੋਵਾਲ,24 ਮਈ(ਸੁਰਿੰਦਰ ਕੌਰ)-ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਣਥੱਕ ਉਪਰਾਲੇ ਕੀਤੇ ਜਾਂਦੇ ਹਨ ਜਿਸ ਤਹਿਤ ਸਿਵਲ ਸਰਜਨ ਗੁਦਾਸਪੁਰ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਰੂਰਲ ਹਸਪਤਾਲ ਸ਼੍ਰੀਹਰਗੋਬਿੰਦਪੁਰ ਵਿਖੇ ਨਵੇਂ ਓਟ(ਆਊਟ ਪੇਸ਼ਨਟ ਆਪੋਈਡ ਅਸਸਿਸਟੈਂਟ ਟਰੀਟਮੈਂਟ ) ਨਸ਼ਾ ਮੁਕਤੀ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਜਿਹੜੇ ਲੋਕ ਨਸ਼ੇ ਦੇ ਮਰੀਜ਼ ਹਨ ਅਤੇ ਨਸ਼ਾ ਛਡਣਾ ਚਾਉਂਦੇ ਹਨ ਉਹਨਾਂ ਲਈ ਇਹ ਓਟ ਸੈਂਟਰ ਵਰਦਾਨ ਸਾਬਤ ਹੋਵੇਗਾ।

ਇਸ ਸਬੰਧੀ ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ ਅਤੇ ਐਸ ਐੱਮ ਓ ਡਾਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਬਲਾਕ ਭਾਮ ਵਿਖੇ ਓਟ ਸੈਂਟਰ ਪਹਲੇ ਸਿਰਫ ਸੀ ਐਚ ਸੀ ਭਾਮ ਵਿਖੇ ਹੀ ਸੀ ਪ੍ਰੰਤੂ ਹੁਣ ਰੂਰਲ ਹਸਪਤਾਲ ਸ਼੍ਰੀਹਰਗੋਬਿੰਦਪੁਰ ਅਤੇ ਸੀ ਐੱਚ ਸੀ ਕਾਦੀਆਂ ਵਿਖੇ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸਦਾ ਮੁੱਖ ਮੰਤਵ ਇਹੀ ਹੈ ਕਿ ਜਿਹੜੇ ਮਰੀਜ ਰੋਜਾਨਾ ਦੂਰ ਦੁਰਾਡੇ ਨਹੀਂ ਜਾ ਸਕਦੇ ਉਹ ਆਪਣੇ ਨੇੜਲੇ ਪੈਂਦੇ ਓਟ ਤੋਂ ਦਵਾਈ ਲੈ ਸਕਦੇ ਹਨ। ਡਾਕਟਰ ਰਮਨੀਤ ਕੌਰ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਏਰੀਆ ਵਿਚੋਂ ਨਸ਼ਾ ਬਿਲਕੁਲ ਖਤਮ ਕਰਨ ਹੈ ਤਾਂ ਜੋ ਕੁਰਾਹੇ ਪਈ ਸਾਡੀ ਪਨੀਰੀ ਵਾਪਿਸ ਮੁੜ ਆਵੇ ਅਤੇ ਆਪਣੀ ਮਿਹਨਤ ਨਾਲ ਕੰਮ ਧੰਦਾ ਕਰੇ। ਇਸੇ ਉਦੇਸ਼ ਦੀ ਪੂਰਤੀ ਹੇਠ ਅਸੀਂ ਰੂਰਲ ਹਸਪਤਾਲ ਵਿਖੇ ਖੁਲ੍ਹੇ ਓਟ ਸੈਂਟਰ ਵਿਖੇ ਮਰੀਜ ਦੀ ਪੂਰੀ ਹਿਸਟਰੀ ਲੈਕੇ ਉਸਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਕਾਉਨਸਲਿੰਗ ਕਰਕੇ ਫਿਰ ਦਵਾਈ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਪਹਿਲੇ 15 ਦਿਨ ਸਾਡੀ ਫਾਰਮਾਸਿਸਟ ਆਪਣੇ ਸਾਹਮਣੇ ਮਰੀਜ ਨੂੰ ਪੀਸ ਕੇ ਦਵਾਈ ਖੁਵਾਉਂਦੇ ਹਨ ਅਤੇ ਇਹ ਦਵਾਈ ਪਾਣੀ ਨਾਲ ਨਹੀਂ ਲੈਣੀ ਹੁੰਦੀ। ਮਿਥੇ ਸਮੇਂ ਸਮੇਂ ਤੇ ਡਾਕਟਰੀ ਹਿਦਾਇਤਾਂ ਅਨੂਸਾਰ ਮਰੀਜ ਨੂੰ ਦਵਾਈ ਪਈ ਜਾਂਦੀ ਹੈ। ਓਹਨਾ ਇਲਾਕ਼ਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਓਟ ਸੈਂਟਰ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਬਲਾਕ ਵਿਚ ਖੁੱਲੇ ਨਵੇਂ ਓਟ ਸੈਂਟਰ ਦਾ ਨਾਲ ਜਿਹੜੇ ਲੋਕ ਨਸ਼ਾ ਛੱਡਣਾ ਚਾਉਂਦੇ ਹਨ ਉਹਨਾਂ ਨੂੰ ਲਾਭ ਹੋਵੇਗਾ।ਸਾਡਾ ਮੁੱਖ ਮੰਤਵ ਪੰਜਾਬ ਵਿਚ ਵਗਦਾ ਨਸ਼ਿਆਂ ਦਾ ਦਰਿਆ ਸੁਕਾਉਣਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨਾ ਬਰਬਾਦ ਹੋ ਸਕਣ।ਇਸ ਮੌਕੇ ਤੇ ਐਸ ਐੱਮ ਓ ਡਾਕਟਰ ਜਤਿੰਦਰ ਸਿੰਘ ਗਿੱਲ, ਐਸ ਐੱਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਰਮਨੀਤ ਕੌਰ,ਡਾਕਟਰ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ, ਜਸਵਿੰਦਰ ਕੌਰ ਸਟਾਫ ਨਰਸ, ਸੁਖਵਿੰਦਰ ਕੌਰ ਸਟਾਫ ਨਰਸ, ਪਰਮਿੰਦਰ ਕੌਰ ਫਾਰਮੇਸੀ ਅਫਸਰ ਅਤੇ ਸਮੂਹ ਸਟਾਫ ਮੌਜੂਦ ਰਿਹਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments