spot_img
Homeਮਾਝਾਗੁਰਦਾਸਪੁਰਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਮਨੋਹਰ ਲਾਲ ਸ਼ਰਮਾ ਕਦੇ ਵੀ ਕਾਂਗਰਸੀ ਆਗੂ...

ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਮਨੋਹਰ ਲਾਲ ਸ਼ਰਮਾ ਕਦੇ ਵੀ ਕਾਂਗਰਸੀ ਆਗੂ ਨਹੀਂ ਸਨ

ਕਾਦੀਆਂ, 17 ਮਈ (ਸਲਾਮ ਤਾਰੀ  )

ਐਸ ਐਸ ਬਾਜਵਾ ਮੈਮੋਰੀਅਲ ਸਕੂਲ ਕਾਦੀਆਂ ਦੇ ਡਾਇਰੈਕਟਰ ਮਨੋਹਰ ਲਾਲ ਸ਼ਰਮਾ ਜੋਕਿ ਕਈ ਦਹਾਕਿਆਂ ਤੋਂ ਬਾਜਵਾ ਪਰਵਾਰ ਨਾਲ ਜੁੜੇ ਹੋਏ ਹਨ ਉਨ੍ਹਾਂ ਦਾ ਬੀਤੀ ਦਿਨੀਂ ਇੱਕ ਬਿਆਨ ਆਇਆ ਸੀ ਕਿ ਉਨ੍ਹਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈ। ਜਿਸ ਤੇ ਕਾਂਗਰਸ ਹਲਕੀਆਂ ਦਾ ਕਹਿਣਾ ਹੈ ਕਿ ਮਨੋਹਰ ਲਾਲ ਸ਼ਰਮਾਂ ਨੂੰ ਕਦੇ ਵੀ ਕਾਂਗਰਸ ਦਾ ਕਦੇ ਕੋਈ ਪਦ ਹੀ ਨਹੀਂ ਮਿਲਿਆ ਤਾਂ ਉਹ ਕਿਵੇਂ ਕਹਿ ਰਹੇ ਹਨ ਕਿ ਉਨ੍ਹਾਂ ਕਾਂਗਰਸ ਛੱਡ ਦਿੱਤੀ ਹੈ। ਕਾਂਗਰਸ ਦੇ ਇੱਕ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਹਰਚਰਨ ਸਿੰਘ ਬਰਾੜ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਇਹ ਨਿਯੁਕਤੀ ਸਿਰਫ਼ ਬਾਜਵਾ ਪਰਵਾਰ ਨਾਲ ਨੇੜਤਾ ਦੇ ਚੱਲਦੀਆਂ ਸਿਫ਼ਾਰਸ਼ ਤੇ ਕੀਤੀ ਗਈ ਸੀ। ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਕਾਦੀਆਂ ਵਿਧਾਨ ਸਭਾ ਹਲਕਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਛੋਟੇ ਭਰਾ ਫ਼ਤਹਿਜੰਗ ਸਿੰਘ ਬਾਜਵਾ ਸਾਬਕਾ ਵਿਧਾਇਕ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਦਾਮਨ ਥਾਮ ਲਿਆ। ਇੱਕੋ ਘਰ ‘ਚ ਇੱਕ ਭਰਾ ਭਾਜਪਾ ਅਤੇ ਦੂਜਾ ਭਰਾ ਕਾਂਗਰਸ ‘ਚ ਹੁੰਦੀਆਂ ਪਰਿਵਾਰਿਕ ਸਬੰਧਾਂ ਤੇ ਮਾੜੇ ਅਸਰ ਤੋਂ ਬਚਣ ਲਈ ਮਨੋਹਰ ਲਾਲ ਸ਼ਰਮਾਂ ਨੇ ਵਿਚਕਾਰ ਦਾ ਰਾਹ ਚੁਣਿਆ। ਅਤੇ ਉਨ੍ਹਾਂ ਬਾਜਵਾ ਪਰਵਾਰ ਦੇ ਨਾਲ ਸਿਆਸੀ ਸਰਗਰਮੀ ਸਮਾਪਤ ਕਰ ਦਿੱਤੀ। ਜੇ ਉਹ ਸਿਆਸੀ ਤੌਰ ਤੇ ਦੋਵਂੇ ਭਰਾਵਾ ਨਾਲ ਜੁੜੇ ਰਹਿੰਦੇ ਤਾਂ ਦੋਵਂੇ ਬਾਜਵਾ ਪਰਿਵਾਰਾਂ ਨੂੰ ਸਿਆਸੀ ਨੁਕਸਾਨ ਪਹੁੰਚ ਸਕਦਾ ਸੀ।
ਫ਼ੋਟੋ: ਮਨੋਹਰ ਲਾਲ ਸ਼ਰਮਾਂ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments