spot_img
Homeਮਾਝਾਗੁਰਦਾਸਪੁਰਦੀਨ ਦਿਆਲ ਉਪਆਦਿਆਏ ਗ੍ਰਾਮ ਜੋਤੀ ਯੋਜਨਾ ਸਕੀਮ ਤਹਿਤ ਪਾਵਰਕਾਮ ਵਿਭਾਗ ਵਲੋਂ 10.52...

ਦੀਨ ਦਿਆਲ ਉਪਆਦਿਆਏ ਗ੍ਰਾਮ ਜੋਤੀ ਯੋਜਨਾ ਸਕੀਮ ਤਹਿਤ ਪਾਵਰਕਾਮ ਵਿਭਾਗ ਵਲੋਂ 10.52 ਕਰੋੜ ਰੁਪਏ ਦੇ ਬਿਜਲੀ ਸਿਸਟਮ ਸੁਧਾਰ ਦੇ ਕੰਮ ਕਰਵਾਏ ਗਏ

ਗੁਰਦਾਸਪੁਰ, 5 ਮਈ (ਸਲਾਮ ਤਾਰੀ) ਦੀਨ ਦਿਆਲ ਉਪਆਦਿਆਏ ਗ੍ਰਾਮ ਜੋਤੀ ਯੋਜਨਾ ਸਕੀਮ ਤਹਿਤ ਪਾਵਰਕਾਮ ਵਿਭਾਗ ਵਲੋਂ ਹਲਕਾ ਗੁਰਦਾਸਪੁਰ (ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਾ) ਦੇ ਪਿੰਡਾਂ ਅੰਦਰ ਬਿਜਲੀ ਸਿਸਟਮ ਸੁਧਾਰ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਦੀਨ ਦਿਆਲ ਉਪਆਦਿਆਏ ਗ੍ਰਾਮ ਜੋਤੀ ਯੋਜਨਾ ਸਕੀਮ ਤਹਿਤ ਕੀਤੇ ਗਏ ਸੁਧਾਰ ਕਾਰਜਾਂ ਕਰਕੇ ਸਬੰਧਤ ਪਿੰਡਾਂ ਦੀ ਬਿਜਲੀ ਸਪਲਾਈ ਤੀ ਨਿਰਵਿਘਨਤਾ ਤੇ ਗੁਣਵੱਤਾ ਵਿਚ ਸੁਧਾਰ ਆਇਆ ਹੈ। ਇਹ ਸੁਧਾਰ ਕੰਮ ਵਿਭਾਗ ਪਾਵਰਕਾਮ ਦੇ ਨਾਨ ਏ.ਪੀ.ਡੀ..ਆਰ.ਪੀ ਸੈੱਲ ਅੰਮ੍ਰਿਤਸਰ ਵਲੋਂ ਕਰਵਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦੀ ਡੀ.ਪੀ.ਆਰ 12.11 ਕਰੋੜ ਰੁਪਏ ਮੰਨਜੂਰ ਹੋਈ ਸੀ। ਇਸ ਸਕੀਮ ਅਧੀਨ ਕਰਵਾਏ ਜਾਣ ਵਾਲੇ ਕੰਮ 10-11-2021 ਤਕ ਮੁਕੰਮਲ ਹੋ ਚੁੱਕੇ ਹਨ ਅਤੇ ਇਸ ਸਕੀਮ ਤੇ 10.52 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਪੁਰਾਣੀਆਂ ਬਿਜਲੀ ਦੀਆਂ 11 ਕੇਵੀ ਲਾਈਨਾਂ ਦਾ 196.65 ਕਿਲੋਮੀਟਰ ਦਾ ਘੱਟ ਸਮਰੱਥਾ ਦਾ ਕੰਡਕਟਰ ਉਤਾਰ ਕੇ ਵੱਧ ਸਮਰੱਥਾ ਦੇ ਕੰਡਕਟਰ ਨਾਲ ਆਗੂਮੈਂਟ ਕੀਤਾ ਗਿਆ ਹੈ। 10.27 ਕਿਲੋਮੀਟਰ ਨਵੀਂ 11 ਕੇਵੀ ਲਾਈਨ ਦੀ ਉਸਾਰੀ ਕੀਤੀ ਗਈ। 49 ਨੰਬਰ ਘੱਟ ਸਮਰੱਥਾ ਦੇ ਲੱਗੇ ਟਰਾਂਸਫਾਰਮਰਾ ਨੂੰ ਵੱਡੀ ਸਮਰੱਥਾ ਦੇ ਟਰਾਂਸਫਾਰਮਰਾਂ ਨਾਲ ਆਗੂਮੈਂਟ ਕੀਤਾ ਗਿਆ ਹੈ। 105 ਨੰਬਰ ਨਵੇਂ ਟਰਾਂਸਫਾਰਮਰ ਲਗਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਏ ਗਏ ਦੋ ਪਿੰਡਾਂ ਹਰਦੋਬਥਵਾਲਾ ਅਤੇ ਤਾਬਲਪੁਰ ਦੇ ਬਿਜਲੀ ਸੁਧਾਰ ਦੇ ਕੰਮ ਵੀ ਕੀਤੇ ਗਏ ਹਨ। 18212 ਪੁਰਾਣੇ ਇਲੈਟਰੋਮਕੈਨੀਕਲ ਮੀਟਰਾਂ ਨੂੰ ਬਦਲ ੇ ਇਲੈਕਟ੍ਰਾਨਿਕ ਮੀਟਰ ਲਗਾ ਦਿੱਤੇ ਗਏ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments