spot_img
Homeਮਾਝਾਗੁਰਦਾਸਪੁਰਕੁਝ ਦਿਨਾਂ ਵਿਚ ਬਿਜਲੀ ਦੀ ਸਪਲਾਈ ਪੂਰਨ ਠੀਕ ਹੋ ਜਾਵੇਗੀ ਐੱਸਡੀਓ :...

ਕੁਝ ਦਿਨਾਂ ਵਿਚ ਬਿਜਲੀ ਦੀ ਸਪਲਾਈ ਪੂਰਨ ਠੀਕ ਹੋ ਜਾਵੇਗੀ ਐੱਸਡੀਓ : ਬੋਧ ਰਾਜ

ਕਾਦੀਆਂ  28 ਅਪ੍ਰੇਲ (ਸਲਾਮ ਤਾਰੀ) :- ਪੰਜਾਬ ਰਾਜ ਬਿਜਲੀ ਬੋਰਡ ਮੰਡਲ ਕਾਦੀਆਂ ਦੇ ਐੱਸ ਡੀ ਓ ਸ੍ਰੀ ਬੋਧ ਰਾਜ ਨੇ  ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਂਟਾਂ ਵਿਚ ਕੁਝ ਤਕਨੀਕੀ ਖ਼ਰਾਬੀ ਪੈਣ ਕਾਰਨ ਪੰਜਾਬ ਵਿੱਚ ਤਕਰੀਬਨ 800 ਮੈਗਾਵਾਟ ਬਿਜਲੀ ਦੀ ਪੈਦਾਵਾਰ ਘਟ ਗਈ ਹੈ ਜਿਸ ਨਾਲ ਖੇਤੀਬਾੜੀ ਅਤੇ ਘਰੇਲੂ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਇਸ ਨੁਕਸਾਨ ਨੂੰ ਜਲਦ ਤੋਂ ਜਲਦ ਠੀਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ । ਸ੍ਰੀ ਬੋਧ ਰਾਜ ਜੀ ਨੇ ਉਪ ਮੰਡਲ ਕਾਦੀਆਂ ਅੰਦਰ ਆਉਂਦੇ ਸਾਰੇ ਉਪਭੋਗਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਕਠਿਨਾਈ ਦੇ ਸਮੇ ਵਿੱਚ ਬਿਜਲੀ ਬੋਰਡ ਦਾ ਸਾਥ ਦਿੱਤਾ ਜਾਵੇ ਤਾਂ ਜੋ ਅੱਗੇ ਵਾਂਗ ਬਿਜਲੀ ਦੀ ਠੀਕ ਹੋ ਜਾਵੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments