spot_img
Homeਮਾਝਾਗੁਰਦਾਸਪੁਰਕਾਲਜ ਦੀਆ ਵਿਦਿਆਰਥਣਾ ਨੂੰ ਮੁਫਤ ਕਾਨੂੰਨੀ ਸਹਾਇਤਾ ਸਮੇਤ ਵੱਖ ਵੱਖ ਕਾਨੂੰਨੀ ਸਕੀਮਾਂ...

ਕਾਲਜ ਦੀਆ ਵਿਦਿਆਰਥਣਾ ਨੂੰ ਮੁਫਤ ਕਾਨੂੰਨੀ ਸਹਾਇਤਾ ਸਮੇਤ ਵੱਖ ਵੱਖ ਕਾਨੂੰਨੀ ਸਕੀਮਾਂ ਤੋ ਕੀਤਾ ਜਾਗਰੂਕ

ਗੁਰਦਾਸਪੁਰ 26 ਅਪ੍ਰੈਲ : (ਮੁਨੀਰਾ ਸਲਾਮ ਤਾਰੀ):- ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ (  ਸੀਨੀਅਰ ਡਵੀਜਨ  ) /ਸੀ.  ਜੇ.-ਕਮ-ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਮਾਨਯੋਗ ਹਾਈ ਕੋਰਟ  ਦੀ ਜੱਜਮੈਟ ਲਵਪ੍ਰੀਤ ਸਿੰਘ ਬਨਾਮ ਸਟੇਟ ਆਫ ਪੰਜਾਬ ਦੇ ਸਬੰਧ ਵਿੱਚ ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਦਫਤਰ ਵਿੱਚ ਆਰ.ਆਰ. ਬਾਵਾ ਕਾਲਜ ਬਟਾਲਾ ਦੀਆਂ ਵਿਦਿਆਰਥਣਾਂ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ । ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਮੈਡਮ ਨਵਦੀਪ ਕੌਰ ਗਿੱਲ , ਸਿਵਲ ਜੱਜ (  ਸੀਨੀਅਰ ਡਵੀਜਨ )/ਸੀ.ਜੇ.-ਕਮ-ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰ ਮਾਨਯੋਗ ਹਾਈ ਕੋਰਟ ਦੀ ਜੱਜਮੈਟ ਲਵਪ੍ਰੀਤ ਸਿੰਘ ਬਨਾਮ ਸਟੇਟ ਅਫ ਪੰਜਾਬ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਤੋ ਇਲਾਵਾ ਕਾਲਜ ਦੀਆਂ ਵਿਦਿਆਰਥਣਾ ਨੂੰ ਮੁਫਤ ਕਾਨੂੰਨੀ ਸਹਾਇਤਾ , ਨੈਸ਼ਨਲ ਲੋਕ ਅਦਾਲਤਾਂ ਅਤੇ ਇਸ ਦੀ ਮਹੱਤਤਾ , ਮੈਡੀਏਸ਼ਨ ਸੈਟਰ , ਸਥਾਈ ਲੋਕ ਅਦਾਲਤਾਂ , ਨਾਲਸਾ ਦੀਆਂ ਵੱਖ ਵੱਖ ਸਕੀਮਾਂ ਬਾਰੇ , ਵਿਕਟਮ ਕੰਪਨਸੇਸ਼ਨ ਸਕੀਮਾਂ ਅਤੇ ਟੋਲ ਫਰੀ ਨੰਬਰ 1968 ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋ ਇਲਾਵਾ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਵਿਦਿਆਰਥਣਾਂ ਨੂੰ ਦੱਸਿਆ ਗਿਆ ਮਿਤੀ 14 ਮਈ 2022 ਨੂੰ ਕੋਰਟ ਕੰਪਲੈਕਸ , ਗੁਰਦਾਸਪੁਰ ਅਤੇ ਬਟਾਲਾ ਵਿਖੇ ਨੈਸ਼ਨਲ ਲੋਕ ਅਦਾਲਤਾ ਲਗਾਈ ਜਾ ਰਹੀ ਹੈ ਅਤੇ ਲੋਕ ਅਦਾਲਤ ਦਾ ਫੈਸਲਾ ਅੰਤਮ ਫੈਸਲਾ ਹੁੰਦਾ ਹੈ ਅਤੇ ਅਦਾਲਤ ਦੀ ਫੀਸ ਵੀ ਵਾਪਿਸ ਕਰ ਦਿੱਤੀ ਜਾਂਦੀ ਹੈ , ਇਸ ਨਾਲ ਲੋਕਾਂ ਨੂੰ ਆਸਾਨੀ  ਨਾਲ  ਸਸਤਾ ਨਿਆ ਮਿਲ ਸਕਦਾ ਹੈ ।
ਫੋਟੋ ਕੈਪਸ਼ਨ:- ਮੈਡਮ  ਨਵਦੀਪ ਕੌਰ ਗਿੱਲ ਸਕੱਤਰ , ਜਿਲ੍ਹਾ ਕਾਨੂੰਨੀ  ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ  ਪ੍ਰਦਾਨ ਕਰਦੇ ਹੋਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments