ਗੁਰਦਾਸਪੁਰ 26 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਡਾ ਵਿਜੈ ਕੁਮਾਰ ਦੀ ਅਗਵਾਈ ਹੇਠ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤੀ ਗਈ ।
ਜਿਲ੍ਹਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਨੇ ਕਿਹਾ ਕਿ 0-5 ਸਾਲ ਦੇ ਬੱਚਿਆ ਦੀਆ ਹੋਣ ਵਾਲੀਆਂ ਮੌਤਾ ਦੀ ਦਰ ਨੂੰ ਘਟ ਕਰਨ ਲਈ ਸਮੇ ਸਮੇ ਸਿਰ ਸਿਹਤ ਸੰਸਥਾਵਾ ਵਿੱਚ ਚੈਕ ਐਪ ਕਰਵਾਇਆ ਜਾਵੇ ਅਤੇ ਕੋਈ ਵੀ ਡਲੀਵਰੀ ਘਰ ਵਿੱਚ ਨਾ ਕੀਤੀ ਜਾਵੇ ਅਤੇ ਸਰਕਾਰੀ ਸਿਹਤ ਸੰਸਥਾਵਾ ਤੇ ਹੀ ਕਰਵਾਈਆ ਜਾਵੇ ਅਤੇ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਹੀ ਪਲਾਇਆ ਜਾਵੇ।
ਬੱਚਿਆ ਦੇ ਮਾਹਰ ਡਾਕਟਰ ਡਾ ਵਿਸ਼ਾਲ ਜਗੀ ਨੇ ਦਸਿਆ ਕਿ ਗਰਭਵਤੀ ਔਰਤਾ ਨੂੰ ਸੰਤੁਲਿਤ ਖੁਰਾਕ ਖਾਣੀ ਚਾਹੀਦੀ ਹੈ ਤਾਂ ਜੋ ਬੱਚਾ ਅਤੇ ਮਾਂ ਸਿਹਤਮੰਦ ਰਹਿਣ।
ਇਸ ਮੌਕੇ ਮੈਡੀਕਲ ਅਫਸਰ ਡਾ ਨੇਚਰਪ੍ਰੀਤ ਅਤੇ ਪੂਰਨਮਾ ਅਤੇ ਅਤੇ ਬਲਾਕ ਐਲ।ਐਚ।ਵੀ ਅਤੇ ਏ।ਐਨ।ਐਮ ਅਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਹਾਜਰ ਸਨ