spot_img
Homeਆਰਟੀਕਲਮੁਫਤ ਸਹੂਲਤਾਂ

ਮੁਫਤ ਸਹੂਲਤਾਂ

ਅਜ਼ਾਦ ਭਾਰਤ ਵਿੱਚ ਰਹਿੰਦਿਆਂ ਸਾਡੇ ਸਮਾਜ ਦੇ ਤਕਰੀਬਨ ਸਾਰੇ ਹੀ ਸਮਾਜ ਦੇ ਵਰਗਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਰਥਿਕ ਸਹਾਇਤਾਂ ਮਿਲ ਜਾਂਦੀਆਂ ਹਨ‌। ਸਰਕਾਰੀ ਮੁਲਾਜ਼ਮਾਂ ਨੂੰ ਬੋਨਸ, ਮੰਹਿਗਾਈ ਭੱਤਾ, ਮੈਡੀਕਲ, ਆਦਿ ਕਈ ਸਹੂਲਤਾਂ ਮਿਲ ਜਾਂਦੀਆਂ ਨੇ । ਵੱਡੇ ਵਪਾਰੀਆਂ ਨੂੰ ਕਰਜ਼ੇ ਤੇ ਸਬਸਿਡੀਆਂ,ਲੋਨ ਮੁਆਫ ਆਦਿ ਆਦਿ, ਐਸ ਸੀ ਪਰਿਵਾਰਾਂ ਨੂੰ ,ਬੀਪੀਐਲ ਪਰਿਵਾਰਾਂ ਨੂੰ ਵੀ ਅਨੇਕ ਸਹੂਲਤਾਂ, ਜਿੰਮੀਦਾਰ ਭਰਾਵਾਂ ਨੂੰ ਵੀ ਅਨੇਕਾਂ ਸਹੂਲਤਾਂ।
ਅੱਜ ਮੈ ਗੱਲ ਕਰਾਂਗਾ ਉਹਨਾਂ ਵੀਰਾਂ ਦੀ ਜਹਿੜੇ ਬੇਰੋਜ਼ਗਾਰੀ ਦੇ ਮਾਰੇ ਪੜ ਲਿਖ ਕੇ ਵੀ ਨੋਕਰੀ ਨਾ ਪ੍ਰਾਪਤ ਕਰ ਸਕਣ ਕਰਕੇ ਮਜਬੂਰੀ ਵੱਸ ਆਪਣਾ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਨਿੱਜੀ ਪ੍ਰਾਈਵੇਟ ਅਦਾਰਿਆਂ ਵਿੱਚ ਪੰਜ ਤੋਂ ਦਸ ਹਜ਼ਾਰ ਮਾਸਿਕ ਤਨਖਾਹ ਤੇ ਗੁਜ਼ਾਰਾ ਕਰ ਰਹੇ ਹਨ। ਇਸ ਵਰਗ ਨੂੰ ਕੋਈ ਗਜਟਿਡ ਛੁੱਟੀ ਨਹੀ ਹੁੰਦੀ ਏਥੋ ਤੱਕ ਕਿ ਹਫਤਾਵਾਰੀ ਐਤਵਾਰ ਛੁੱਟੀ ਵੀ ਨਹੀ ਦਿੱਤੀ ਜਾਦੀ ਇਸ ਦੇ ਉਲਟ ਜਦ ਕੋਈ ਮੁਲਾਜਮ ਛੁੱਟੀ ਮਾਰਦਾ ਹੈ ਤਾਂ ਉਸ ਦੇ ਉਸ ਦਿਨ ਦੀ ਦਿਹਾੜੀ ਕੱਟ ਲੈਂਦੇ ਨੇ। ਇਹਨਾਂ ਪ੍ਰਾਈਵੇਟ ਅਦਾਰਿਆਂ ਦੇ ਮਾਲਿਕਾਂ ਦੇ ਆਪਣੇ ਹੀ ਵੱਖਰੇ ਕਾਨੂੰਨ ਹੁੰਦੇ ਹਨ।ਜਹਿੜੇ ਕਿ ਆਪਣੇ ਪੱਖੀ ਹੀ ਹੁੰਦੇ ਨੇ ਮੁਲਾਜ਼ਮਾਂ ਪੱਖੀ ਕੋਈ ਕਾਨੂੰਨ ਨਹੀ ਹੁੰਦੇ। ਅਗਰ ਕੋਈ ਮੁਲਾਜ਼ਮ ਵਿਰੋਧ ਕਰਦਾ ਹੈ ਤਾਂ ਉਸ ਨੂੰ ਅਦਾਰੇ ਵਿੱਚੋਂ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਕਈ ਵਿਚਾਰੇ ਤਾਂ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਨੇ। ਇਸ ਕਰਕੇ ਵਿਚਾਰੇ ਮੁਲਾਜ਼ਮਾਂ ਨੂੰ ਮਜਬੂਰੀ ਨੂੰ ਵੱਸ ਦਸ ਤੋਂ ਬਾਰਾਂ ਘੰਟੇ ਕੰਮ ਕਰਨਾਂ ਪੈਂਦਾ ਹੈ।ਇਸ ਪਾਸੇ ਸਾਡੀਆਂ ਸਰਕਾਰਾਂ ਬਿਲਕੁੱਲ ਧਿਆਂਨ ਨਹੀ ਦੇ ਰਹੀਆਂ ਨਾ ਹੀ ਕਿਰਤ ਵਿਭਾਗ ਚੇਤੰਨ ਹੈ ਉਹ ਵੀ ਇਹਨਾਂ ਅਦਾਰਿਆਂ ਵਿੱਚ ਕੰਮ ਕਰਦੇਂ ਮੁਲਾਜ਼ਮਾਂ ਦੀ ਸਾਰ ਲੈ ਰਹੀ ਨਾਂ ਹੀ ਉਹਨਾਂ ਨੂੰ ਕਿਰਤ ਵਿਭਾਗ ਰਜਿਸਟ੍ਰੇਸ਼ਨ ਹੀ ਕਰਦੀ ਹੈ। ਇਹਨਾਂ ਮੁਲਾਜ਼ਮਾਂ ਦਾ ਕੋਈ ਵੀ ਕਿਰਤ ਵਿਭਾਗ ਕੋਲ ਕੋਈ ਵੀ ਰਿਕਾਰਡ ਹੈ । ਇਹਨਾਂ ਮੁਲਾਜ਼ਮਾਂ ਦਾ ਨਿੱਜੀ ਅਦਾਰਿਆਂ ਵੱਲੋਂ ਮੁਲਾਜ਼ਮਾਂ ਦੇ ਦੁਰਘਟਨਾਗ੍ਰਸਤ ਹੋਣ ਤੇ ਕੋਈ ਸਹੂਲਤ ਨਹੀ ਦਿੱਤੀ ਜਾਂਦੀ ਕੋਈ ਮੈਡੀਕਲ ਬੀਮਾਂ ਨਹੀ ਕਰਵਾਇਆਂ ਜਾਂਦਾ , ਕੋਈ ਈ ਪੀ ਐਫ ਫੰਡ ਹੀ ਕੱਟਿਆ ਜਾਂਦਾ ਹੈ । ਇਸ ਕਰਕੇ ਇਹ ਵਰਗ ਸਭ ਤੋਂ ਦੁੱਖੀ ਵਰਗ ਹੈ । ਉਹ ਆਪਣੇ ਦੁੱਖ ਵੀ ਕਿਸੇ ਅੱਗੇ ਨਹੀ ਰੋਂਦੇ ।ਕਿਉਕਿ ਉਹਨਾਂ ਦੀ ਕੋਈ ਵੀ ਸਰਕਾਰ ਦਾਸਤਾਨ ਸੁਣਨ ਲਈ ਅੱਗੇ ਆਉਂਦੀ ਹੈ। ਕਈ ਵਾਰ ਤਾਂ ਇਹਨਾਂ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਉਹ ਭਾਰਤ ਵਿੱਚ ਨਹੀ ਕਿਸੇ ਹੋਰ ਗ਼ੁਲਾਮ ਦੇਸ ਵਿੱਚ ਰਿਹ ਰਹੇ ਹਨ । ਜਦ ਸਾਰਾ ਦੇਸ ਮਜ਼ਦੂਰ ਦਿਵਸ਼,ਅਜਾਦੀ ਦਿਵਸ਼ ਮਨਾ ਰਹੇ ਹੁੰਦੇ ਨੇ ਤਾਂ ਇਹ ਵਿਚਾਰੇ ਇਹਨਾਂ ਇਤਿਹਾਸਕ ਦਿਨਾਂ ਤੋਂ ਬੇਖ਼ਬਰ ਮੋਲੇ ਬਲਦ ਵਾਂਗੂੰ ਪੰਜਾਲੀ ਹੇਠ ਸਿਰ ਦੇਖ ਕੰਮ ਕਰ ਰਹੇ ਹੁੰਦੇ ਹਨ। ਸੋ, ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹਨਾਂ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਚਾਹੇ ਉਹ ਹਸਪਤਾਲ,ਸਕੂਲ, ਵਰਕਸ਼ਾਪ, ਦੁਕਾਨਾਂ ਹੋਣ ਉਹਨਾਂ ਦੀ ਕਿਰਤ ਵਿਭਾਗ ਵੱਲੋਂ ਰਜਿਸਟ੍ਰੇਸ਼ਨ ਜਰੂਰੀ ਹੋਵੇ । ਮੁਲਾਜ਼ਮਾਂ ਨੂੰ ਪੂਰੀ ਤਨਖਾਹਾਂ ਜੋ ਕਿ ਪੰਜਾਬ ਸਰਕਾਰ ਨਿਰਧਾਰਤ ਕਰਦੀ ਹੈ ।ਦਿਵਾਉਣੀਆ ਯਕੀਨੀ ਬਣਾਈਆ ਜਾਣ ਹਫ਼ਤਾਵਾਰੀ ਛੁੱਟੀ ਹਰ ਅਦਾਰੇ ਵਿੱਚ ਯਕੀਨਨ ਬਣਾਈ ਜਾਵੇ।
ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ ਫਰੀਦਕੋਟ
9876717686

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments