spot_img
Homeਮਾਝਾਗੁਰਦਾਸਪੁਰ78ਵੇਂ ਨੈਸ਼ਨਲ ਫਾਇਰ ਸਰਵਿਸ ਵੀਕ ਦੇ ਸਮਾਪਤੀ ਮੌਕੇ ਸਨਮਾਨ ਸਮਾਰੋਹ

78ਵੇਂ ਨੈਸ਼ਨਲ ਫਾਇਰ ਸਰਵਿਸ ਵੀਕ ਦੇ ਸਮਾਪਤੀ ਮੌਕੇ ਸਨਮਾਨ ਸਮਾਰੋਹ

ਬਟਾਲਾ, 20 ਅਪ੍ਰੈਲ (ਮੁਨੀਰਾ ਸਲਾਮ ਤਾਰੀ) – ਸਥਾਨਿਕ ਫਾਇਰ ਬ੍ਰਿਗੇਡ ਵਲੋਂ 78ਵਾਂ ਨੈਸ਼ਨਲ ਫਾਇਰ ਸਰਵਿਸ ਵੀਕ ਜੋ ਕਿ 14 ਅਪ੍ਰੈਲ ਤੋਂ 20 ਅਪਰੈਲ ਤੱਕ ਮਨਾਇਆ ਗਿਆ। ਇਸ ਨੈਸ਼ਨਲ ਫਾਇਰ ਸਰਵਿਸ ਵੀਕ ਦਾ ਥੀਮ “ਅੱਗ ਤੋਂ ਬਚਾਓ ਦੇ ਗੁਰ ਸਿਖੋ, ਉਤਪਾਦਨ ਵਧਾਓ” ਸੀ ਜਿਸ ਤਹਿਤ ਸ਼ਹਿਰ ਦੇ ਸਕੂਲਾਂ, ਕਾਲਜਾਂ, ਪੋਸਟਰਾਂ ਤੇ ਰੋਡ ਸ਼ੋਅ ਰਾਹੀਂ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ। ਇਸੇ ਹੀ ਸਬੰਧ ’ਚ 7ਵੇਂ ਦਿਨ “ਸਨਮਾਨ ਸਮਾਰੋਹ” ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਮਿਸ਼ਨਰ ਨਗਰ ਨਿਗਮ ਸੀ੍ਰ ਰਾਮ ਸਿੰਘ ਦੇ ਨਾਲ ਕੌਂਸਲਰ, ਸਿਵਲ ਡਿਫੈਂਸ ਵਲੰਟੀਅਰਜ਼ ਤੇ ਸਮੂਹ ਸਟਾਫ ਨਗਰ ਨਿਗਮ, ਫਾਇਰ ਬ੍ਰਿਗੇਡ ਅਤੇ ਸ਼ਹਿਰ ਨਿਵਾਸੀ ਹਾਜ਼ਰ ਹੋਏ।

ਇਸ ਮੌਕੇ ਮੁੱਖ ਮਹਿਮਾਨ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਟਾਲਾ ਸ਼ਹਿਰ ਦੇ ਆਸ-ਪਾਸ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ ਉਸ ਵਿਚ ਫਾਇਰ ਬ੍ਰਿਗੇਡ ਦੇ ਜਵਾਨਾਂ ਦੇ ਨਾਲ ਸਹਿਯੋਗੀ ਸਿਵਲ ਡਿਫੈਂਸ ਦੇ ਵਲੰਟੀਅਰਜ਼ ਵਲੋਂ ਬਹੁਤ ਹੀ ਦਲੇਰੀ, ਮਿਹਨਤ ਅਤੇ ਸਮਝਦਾਰੀ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਗਿਆ,  ਜਿਸ ਨਾਲ ਕਈ ਕੀਮਤੀ ਜਾਨਾਂ ਬੱਚ ਗਈਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣ।

ਆਖਰ ਵਿਚ ਸਟਾਫ ਨਗਰ ਨਿਗਮ ਤੇ ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਵਲੰਟੀਅਰਜ਼, ਐਨ.ਜੀ.ਓ. ਤੇ ਸਕੂਲ ਦੇ ਵਿਦਿਆਰਥੀਆਂ ਤੇ ਲੈਕਚਰਾਰਾਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ ਗਿਆ।  ਇਸ ਮੌਕੇ ਪੋਸਟਰ ਪਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਹੱਥ ਪੇਟਿੰਗ ਬਣਾਈਆਂ ਹੋਈਆਂ ਸਨ। ਬਾਅਦ ਵਿਚ ਵਿਦਿਆਰਥੀਆਂ ਨੂੰ ਫਾਇਰ ਟੈਂਡਰ ਬਾਰੇ ਵੀ ਦੱਸਿਆ ਗਿਆ।

ਇਸ ਮੌਕੇ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿੱਲੋਂ, ਫਾਇਰ ਅਫ਼ਸਰ ਓਂਕਾਰ ਸਿੰਘ ਤੇ ਨੀਰਜ ਸ਼ਰਮਾਂ, ਲੇਖਾਕਾਰ ਵਿਕਰਾਂਤ, ਪੋਸਟ ਵਾਰਡਨ ਹਰਬਖਸ਼ ਸਿੰੰਘ, ਸਾਬਕਾ ਚੇਅਰਮੈਨ ਸੇਠ ਕਸਤੂਰੀ ਲਾਲ, ਐਮ.ਸੀ. ਰਾਜੇਸ਼ ਤੁਲੀ, ਐਮ.ਸੀ. ਸਰਦੂਲ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ, ਲੈਕ: ਜਸਬੀਰ ਸਿੰਘ, ਮੈਡਮ ਸੁਮਨ, ਅਮਨਦੀਪ ਭੱਟੀ, ਜਸਬੀਰ ਸਿੰਘ, ਮੋਹਿਤ, ਹਰਪ੍ਰੀਤ ਸਿੰਘ, ਮੋਹਨ ਲਾਲ, ਰਜਿੰਦਰ ਸਿੰਘ ਸ਼ਾਮਲ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments