spot_img
Homeਮਾਝਾਗੁਰਦਾਸਪੁਰਸਬਜ਼ੀ ਮੰਡੀ ‘ਚ ਖ਼ਰੀਦਾਰੀ ਕਰਨ ਵਾਲੇ ਆਮ ਲੋਕਾਂ ਦੀ ਪਰਚੀ ਨਹੀਂ ਕੱਟੀ...

ਸਬਜ਼ੀ ਮੰਡੀ ‘ਚ ਖ਼ਰੀਦਾਰੀ ਕਰਨ ਵਾਲੇ ਆਮ ਲੋਕਾਂ ਦੀ ਪਰਚੀ ਨਹੀਂ ਕੱਟੀ ਜਾਵੇਗੀ: ਜਗਰੂਪ ਸੇਖਵਾਂ

 

ਕਾਦੀਆਂ, 14 ਅਪ੍ਰੈਲ ਸਲਾਮ ਤਾਰੀ)
ਸਥਾਨਕ ਸਬਜ਼ੀ ਮੰਡੀ ‘ਚ ਆਮ ਲੋਕਾਂ ਵੱਲੋਂ ਘਰੇਲੂ ਵਰਤੋਂ ਦੀਆਂ ਸਬਜ਼ੀਆਂ ਅਤੇ ਹੋਰ ਵਸਤਾਂ ਦੀ ਖ਼ਰੀਦ ਕਰਨ ਆਏ ਲੋਕਾਂ ਦੇ ਵਾਹਨਾਂ ਦੀ ਪਰਚੀ ਨਹੀਂ ਕੱਟੀ ਜਾਵੇਗੀ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਦੀ ਸਬਜ਼ੀ ਮੰਡੀ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਨਾਲ ਵੱਖ ਵੱਖ ਮੁੱਦਿਆਂ ਤੇ ਗਲਬਾਤ ਹੋਈ। ਗੱਲਬਾਤ ਮਗਰੋਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਕਿਸੇ ਵੀ ਆਮ ਵਿਅਕਤੀ ਨੂੰ ਜੋ ਆਪਣੇ ਵਾਹਨ ਚ ਸਬਜ਼ੀ ਖ਼ਰੀਦਣ ਲਈ ਆਵੇਗਾ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅਤੇ ਨਾ ਹੀ ਕਿਸੇ ਤਰਾਂ ਦੀ ਪਰਚੀ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਸਿਰਫ਼ ਵਪਾਰੀਆਂ ਨੂੰ ਹੀ ਪਰਚੀ ਨਿਯਮਾਂ ਅਨੁਸਾਰ ਕਟਵਾਉਣੀ ਪਵੇਗੀ। ਇਸ ਮੌਕੇ ਤੇ ਆਪ ਆਗੂ ਕਾਮਰੇਡ ਗੁਰਮੇਜ ਸਿੰਘ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮੋਜੂਦਗੀ ਚ ਇੇਤਰਾਜ਼ ਉਠਾਇਆ ਸੀ ਕਿ ਸਾਈਕਲ ਤੇ ਫੜੀ ਵਾਲੇ ਸਬਜ਼ੀ ਲੈਣ ਲਈ ਜਦੋਂ ਸਬਜ਼ੀ ਮੰਡੀ ਆਉਂਦੇ ਹਨ ਉਨ੍ਹਾਂ ਨੂੰ ਵੀ ਪਰਚੀ ਕੱਟੀ ਜਾਂਦੀ ਹੈ। ਉਹ ਗ਼ਰੀਬ ਹੁੰਦੇ ਹਨ ਅਤੇ ਸਾਈਕਲਾਂ, ਰੇਹੜੀਆਂ ‘ਚ ਫੇਰਾ ਲਗਾ ਕੇ ਮਿਹਨਤ ਮਜ਼ਦੂਰੀ ਕਰਦੇ ਹਨ। ਇੱਸ ਲਈ ਉਨ੍ਹਾਂ ਦੀ ਪਰਚੀ ਨਾ ਕੱਟੀ ਜਾਵੇ। ਇਸ ਮੌਕੇ ਤੇ ਅਧਿਕਾਰੀਆਂ ਦੀ ਮੌਜੂਦਗੀ ‘ਚ ਤੈਅ ਪਾਇਆ ਕਿ ਕਿਸੇ ਨਾਲ ਵੀ ਵਧੀਕੀ ਨਹੀਂ ਕੀਤੀ ਜਾਵੇਗੀ। ਅਤੇ ਨਿਯਮਾਂ ਅਨੁਸਾਰ ਹੀ ਪਰਚੀ ਕੱਟੀ ਜਾਵੇਗੀ।
ਫ਼ੋਟੋ: ਜਗਰੂਪ ਸਿੰਘ ਸੇਖਵਾਂ ਸਬਜ਼ੀ ਮੰਡੀ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮੌਜੂਦਗੀ ਚ ਮਸਲੇ ਸੁਣਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments