spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਵਲੋਂ ਘਰ—ਘਰ ਜਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਕੀਤਾ ਗਿਆ...

ਡਿਪਟੀ ਕਮਿਸ਼ਨਰ ਵਲੋਂ ਘਰ—ਘਰ ਜਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਕੀਤਾ ਗਿਆ ਪ੍ਰੇਰਿਤ

ਗੁਰਦਾਸਪੁਰ, 20 ਜੂਨ (ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਪਿੰਡ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਪਿੰਡ ਸਹਾਰੀ (ਨੋਸ਼ਹਿਰਾ ਮੱਝਾ ਸਿੰਘ) ਅਤੇ ਪਿੰਡ ਮੋਚਪੁਰ (ਕਾਹਨੂੰਵਾਨ) ਵਿਖੇ ਪੁਹੰਚੇ ਅਤੇ ਘਰ-ਘਰ ਜਾ ਕੇ ਜਿਨਾਂ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ ਗਈ ਸੀ, ਨੂੰ ਵੈਕਸੀਨ ਲਗਾਉਣ ਲਈ ਜਾਗਰੂਕ ਤੇ ਉਤਸ਼ਾਹਤ ਕੀਤਾ ਗਿਆ

ਸਵੇਰੇ 7.30 ਪਿੰਡ ਸਹਾਰੀ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਸਰਪੰਚ, ਮੈਂਬਰਾਂ, ਨੋਜਵਾਨਾਂ ਤੇ ਪਿੰਡ ਵਾਸੀਆਂ ਦੇ ਨਾਲ ਮੀਟਿੰਗ ਕਰਦਿਆਂ ਉਨਾਂ ਪਿੰਡ ਵਾਸੀਆਂ ਕੋਲੋ ਵੈਕਸੀਨ ਨਾ ਲਗਾਉਣ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਪਿੰਡ ਦੇ ਨੋਜਵਾਨਾਂ ਦੱਸਿਆ ਕਿ ਸ਼ੋਸਲ ਮੀਡੀਆਂ ਤੇ ਅਫਵਾਹਾਂ ਜਿਵੇਂ ਵੈਕਸੀਨ ਲਗਾਉਣ ਨਾਲ ਚਮੜੀ ਨਾਲ ਚਮਚੇ ਆਦਿ ਜੁੜਦੇ ਹਨ, ਮਨ ਵਿਚ ਡਰ ਹੈ ਕਿ ਵੈਕਸੀਨ ਲਗਾਉਣ ਨਾਲ ਕੋਈ ਮਾੜਾ ਅਸਰ ਆਦਿ ਨਾ ਪਵੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਉਨਾਂ ਲੋਕਾਂ, ਜਿਨਾਂ ਨੇ ਵੈਕਸੀਨ ਲਗਵਾ ਲਈ ਸੀ, ਕੋਲੋ ਉਪਰੋਕਤ ਪ੍ਰਭਾਵਾਂ ਬਾਰੇ ਪੁੱਛਿਆ ਤਾਂ ਉਨਾਂ ਲੋਕਾਂ ਨੇ ਉਪਰੋਕਤ ਅਫਵਾਹਾਂ ਦਾ ਪੂਰੀ ਤਰਾਂ ਖੰਡਨ ਕੀਤਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਿੰਡ ਵਿਚ ਕਰੀਬ 20-25 ਫੀਸਦ ਲੋਕਾਂ ਨੇ ਅਜੇ ਤਕ ਵੈਕਸੀਨ ਲਗਾਈ ਹੈ ਅਤੇ ਇਸ ਕਾਰਨ ਹੀ ਉਨਾਂ ਅੱਜ ਇਸ ਪਿੰਡ ਦਾ ਦੋਰਾ ਕਰਕੇ ਖੁਦ ਲੋਕਾਂ ਕੋਲੋ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਉਨਾਂ ਦੱਸਿਆ ਕਿ ਇਸ ਪਿੰਡ ਦੇ ਨੇੜਲੇ ਕਈ ਪਿੰਡਾਂ ਅੰਦਰ ਕਰੀਬ 85 ਫੀਸਦ ਤਕ ਪਿੰਡਵਾਸੀਆਂ ਨੇ ਵੈਕਸੀਨ ਲਗਵਾ ਲਈ ਹੈ। ਉਨਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਵੈਕਸੀਨ ਲਗਾਉਣ ਤੋਂਂ ਬਾਅਦ ਜਿਥੇ ਕੋਰੋਨਾ ਬਿਮਾਰੀ ਦੇ ਦੁਸ਼ਪ੍ਰਭਾਵਾਂ ਤੋਂ ਬਚਿਆਂ ਜਾ ਸਕਦਾ ਹੈ, ਓਥੇ ਤੀਸਰੀ ਲਹਿਰ ਜੋ ਮਾਹਿਰ ਦੱਸ ਰਹੇ ਹਨ ਕਿ ਆਵੇਗੀ, ਤੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਜੋ ਵਿਅਕਤੀ ਸ਼ੂਗਰ, ਦਿਲ ਦੀ ਬਿਮਾਰੀ, ਕਿਡਨੀ ਦੀ ਸਮੱਸਿਆ ਜਾਂ ਕੈਂਸਰ ਆਦਿ ਨਾਲ ਪੀੜਤ ਹਨ ਉਨਾਂ ਲੋਕਾਂ ਨੂੰ ਵੈਕਸੀਨ ਤੁਰੰਤ ਲਗਾਉਣੀ ਚਾਹੀਦੀ ਹੈ, ਕਿਉਂਕਿ ਕੋੋਰੋਨਾ ਅਜਿਹੇ ਪੀੜਤਾਂ ਨੂੰ ਜਲਦ ਆਪਣੇ ਕਲਾਵੇ ਵਿਚ ਲੈਂਦਾ ਹੈ। ਉਨਾਂ ਪਿੰਡਵਾਸੀਆਂ ਨੂੰ ਕਿਹਾ ਕਿ ਉਹ ਸ਼ੋਸਲ ਮੀਡੀਆਂ ਦੀ ਨੈਗਟੀਵਿਟੀ ਦੀ ਬਜਾਇ ਜੋ ਚੰਗੀਆਂ ਤੇ ਉਨਾਂ ਦੀ ਸਿਹਤ ਨੂੰ ਰੱਖ ਗੱਲਾਂ ਕੀਤੀਆਂ ਜਾਂਦੀਆਂ ਹਨ, ਉਨਾਂ ਵੱਲ ਧਿਆਨ ਦੇਣ ਅਤੇ ਜਿਨਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਹੈ, ਉਨਾਂ ਵੱਲ ਵੇਖਣ

ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ, ਆਪਣੇ ਪਰਿਵਾਰ ਤੇ ਪਿੰਡ ਦੀ ਸਲਮਾਤੀ ਲਈ ਵੈਕਸੀਨ ਜਰੂਰ ਲਗਾਉਣ। ਉਨਾਂ ਦੱਸਿਆ ਕਿ ਜਦ ਜਿਲੇ ਅੰਦਰ 2 ਫਰਵਰੀ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਉਨਾਂ ਨੇ ਸਭ ਤੋਂ ਪਹਿਲਾਂ ਵੈਕਸੀਨ ਲਗਵਾਈ ਸੀ। ਉਨਾਂ ਦੀ ਧਰਮਪਤਨੀ, ਬੇਟੀ ਤੇ ਬੇਟੇ ਵਲੋਂ ਵੀ ਵੈਕਸੀਨ ਲਗਵਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਜਿਲੇ ਅੰਦਰ 4 ਲੱਖ 40 ਹਜਾਰ ਵਿਅਕਤੀਆਂ ਵਲੋਂ ਵੈਕਸੀਨ ਲਗਵਾਈ ਜਾ ਚੁੱਕੀ ਹੈ ਅਤੇ ਉਨਾਂ ਉਪਰ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ

ਇਸ ਤੋਂ ਉਪਰੰਤ ਉਹ ਪਿੰਡ ਦੇ ਉਨਾਂ ਘਰਾਂ ਵਿਚ ਗਏ, ਜਿਨਾਂ ਵਲੋਂ ਅਜੇ ਤਕ ਵੈਕਸੀਨ ਨਹੀਂ ਲਗਾਈ। ਜਿਆਦਾਤਰ ਘਰਾਂ ਵਾਲਿਆਂ ਦੱਸਿਆ ਕਿ ਉਹ ਤੁਰੰਤ ਵੈਕਸੀਨ ਲਗਾਉਣਗੇ ਅਤੇ ਆਪਣੇ ਪਰਿਵਾਰ ਦੇ ਸਾਰਿਆਂ ਮੈਂਬਰਾਂ ਨੂੰ ਵੀ ਵੈਕਸੀਨ ਲਗਾਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਸਰਪੰਚ ਤੇ ਮੋਹਤਬਰ ਵਿਅਕਤੀਆਂ ਨੂੰ ਕਿਹਾ ਕਿ ਉਹ ਡਾਕਟਰੀ ਟੀਮਾਂ ਨਾਲ ਸਹਿਯੋਗ ਕਰਕੇ ਪੂਰੇ ਪਿੰਡਵਾਸੀਆਂ ਨੂੰ ਵੈਕਸੀਨ ਲਗਾਉਣ। ਉਨਾਂ ਇਹ ਵੀ ਦੱਸਿਆ ਕਿ ਜੋ ਪਿੰਡ 100 ਫੀਸਦ ਵੈਕਸੀਨ ਲਗਵਾ ਲੈਣਗੇ, ਉਨਾਂ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਵਿਸ਼ੇਸ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ

ਇਸ ਮੌਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਇਕ ਹਫਤੇ ਦੇ ਅੰਦਰ ਪੂਰੇ ਪਿੰਡ ਅੰਦਰ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਮੁਕੰਮਲ ਕਰਨਗੇ। ਇਸ ਮੌਕੇ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਬਿਮਾਰੀ ਵਿਰੁੱਧ ਜਾਗਰੂਕ ਕੀਤੇ ਜਾਣ ਤੇ ਮੌਕੇ ਤੇ ਹੀ ਸਿਹਤ ਵਿਭਾਗ ਦੀ ਟੀਮ ਕੋਲੋਂ ਵੈਕਸੀਨ ਲਗਾਈ ਗਈ

ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਕਰੀਬ ਸਵੇਰੇ 9.30 ਵਜੇ ਪਿੰਡ ਮੋਚਪੁਰ, ਬਲਾਕ ਕਾਹਨੂੰਵਾਨ ਵਿਖੇ ਪੁਹੰਚੇ ਤੇ ਪਿੰਡ ਦੇ ਪ੍ਰਾਇਮਰੀ ਸਮਾਰਟ ਸਕੂਲ ਵਿਚ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਦੱਸਿਆ ਕਿ ਉਨਾਂ ਵਲੋਂ ਵੈਕਸੀਨ ਤਾਂ ਨਹੀਂ ਲਗਾਈ ਜਾ ਰਹੀ, ਕਿਉਕਿ ਵੈਕਸੀਨ ਲਗਾਉਣ ਨਾਲ ਬੁਖਾਰ ਹੋ ਜਾਂਦਾ ਹੈ, ਤਾਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈਕਸੀਨ ਲਗਾਉਣ ਤੋਂ ਬਾਅਦ ਅਗਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਇਹ ਸੰਕੇਤ ਹੈ ਕਿ ਵੈਕਸੀਨ ਸਰੀਰ ਅੰਦਰ ਐਂਟੀਬਾਡੀ ਵਾਇਰਸ ਨਾਲ ਲੜਨ ਦੀ ਸ਼ਕਤੀ ਪੈਦਾ ਕਰ ਰਹੀ ਹੈ, ਇਸ ਤੋਂ ਬਿਲਕੁੱਲ ਘਬਰਾਉਣਾ ਨਹੀਂ ਚਾਹੀਦਾ ਹੈ

ਇਸ ਮੌਕੇ ਪਿੰਡ ਦੇ ਸਰਪੰਚ ਦਲਬੀਰ ਸਿੰਘ ਨੇ ਯਕੀਨ ਦਿਵਾਇਆ ਕਿ ਉਹ ਜਲਦ ਪੂਰੇ ਪਿੰਡ ਅੰਦਰ ਵੈਕਸੀਨ ਲਗਾਉਣ ਨੂੰ ਯਕੀਨੀ ਬਣਾਉਣਗੇ। ਦੋਹਾਂ ਪਿੰਡਾਂ ਦੇ ਸਰਪੰਚਾਂ ਵਲੋਂ ਡਿਪਟੀ ਕਮਿਸ਼ਨਰ ਦਾ ਪਿੰਡ ਵਿਚ ਆ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ ਗਿਆ

ਇਸ ਮੌਕੇ ਡਾ. ਹਰਭਜਨ ਰਾਮ ਸਿਵਲ ਸਰਜਨ, ਡਾ. ਅਰਵਿੰਦ ਮਨਚੰਦਾ ਜਿਲਾ ਟੀਕਾਕਰਨ ਅਫਸਰ, ਗੁਰਜੀਤ ਸਿੰਘ ਬੀਡੀਪੀਓ ਕਲਾਨੋਰ, ਸੁਖਜਿੰਦਰ ਸਿੰਘ ਬੀਡੀਪੀਓ ਕਾਹਨੂੰਵਾਨ, ਪਿੰਡ ਸਹਾਰੀ ਦੇ ਸਪਪੰਚ ਕੁਲਦੀਪ ਸਿੰਘ, ਪਿੰਡ ਮੋਚਪੁਰ ਦੇ ਸਰਪੰਚ ਦਲਬੀਰ ਸਿੰਘ ਆਦਿ ਮੋਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments