spot_img
Homeਮਾਝਾਗੁਰਦਾਸਪੁਰਪੋਸ਼ਣ ਪੰਦਰਵਾੜੇ ਤਹਿਤ ਜਾਗਰੂਕਤਾ ਅਭਿਆਨ

ਪੋਸ਼ਣ ਪੰਦਰਵਾੜੇ ਤਹਿਤ ਜਾਗਰੂਕਤਾ ਅਭਿਆਨ

 

ਹਰਚੋਵਾਲ 1ਅਪ੍ਰੈਲ- (ਸੁਰਿੰਦਰ ਕੌਰ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ 21 ਮਾਰਚ ਤੋਂ 4 ਅਪ੍ਰੈਲ ਤੱਕ ਪੋਸ਼ਣ ਪੰਦਰਵਾੜਆ ਮਨਾਇਆ ਜਾ ਰਿਹਾ ਹੈ। ਜਿਸ ਅਧੀਨ ਬਲਾਕ ਦੇ ਸਾਰੇ ਹੈਲਥ ਅਤੇ ਵੈਲਨਸ ਸੈਂਟਰਾਂ ਵਿਖੇ ਜੱਚਾ ਅਤੇ ਬੱਚਾ ਦੇ ਪੋਸ਼ਣ ਵਿਚ ਸਹਾਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਨਾਲ ਹੀ ਸੰਤੁਲਿਤ ਆਹਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਹੇਠ ਹੈਲਥ ਅਤੇ ਵੈਲਨਸ ਸੈਂਟਰ ਮਨੇਸ ਅਤੇ ਔਲਖ ਵਿਖੇ ਸ਼ਰੀਰਕ ਅਤੇ ਸਾਫ ਸਫਾਈ ਅਤੇ ਛੋਟੇ ਬੱਚਿਆਂ ਵਿਚ ਹੁੰਦਾ ਕੁਪੋਸ਼ਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕੁਪੋਸ਼ਣ ਤੋਂ ਬਚਾਅ ਓਹਨਾ ਦੀ ਖੁਰਾਕ ਦਾ ਧਿਆਨ ਰੱਖਕੇ ਖਤਮ ਕੀਤਾ ਜਾ ਸਕਦਾ ਹੈ। ਇਸ ਲਈ ਜਰੂਰੀ ਹੈ ਕੇ ਬੱਚਿਆਂ ਨੂੰ ਪ੍ਰੋਟੀਨ ਯੁਕਤ, ਵਿਟਾਮਿਨ ਯੁਕਤ ਕੈਲਸ਼ੀਅਮ ਭਰਪੂਰ ਆਹਾਰ ਦਿੱਤਾ ਜਾਵੇ। ਸੀ ਐੱਚ ਓ ਸਿਮਰਨ ਅਤੇ ਸੀ ਐੱਚ ਓ ਆਸ਼ੂ ਨੇ ਦੱਸਿਆ ਕਿ ਜਰੂਰੀ ਹੈ ਕੇ ਸ਼ਰੀਰਕ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਬੱਚਿਆਂ ਵਿਚ ਖਾਣਾ ਖਾਣ ਤੋਂ ਪਹਲੇ ਅਤੇ ਬਾਅਦ ਵਿਚ ਹੱਥ ਧੋਤੇ ਜਾਣ , ਸਾਫ ਸੁਥਰੇ ਕੱਪੜੇ ਪਾਏ ਜਾਣ। ਸੱਭ ਤੋਂ ਜਰੂਰੀ ਹੈ ਕਿ ਕੁਪੋਸ਼ਿਤ ਬੱਚੇ ਦੀ ਸਮੇੰ ਰਹਿੰਦੇ ਪਹਿਚਾਣ ਕਰਕੇ ਮਾਵਾਂ ਦਾ ਮਾਰਗਦਰਸ਼ਨ ਕੀਤਾ ਜਾਵੇ। ਇਸ ਮੌਕੇ ਤੇ ਸੀ ਐੱਚ ਓ ਸਿਮਰਨ, ਸੀ ਐੱਚ ਓ ਆਸ਼ੂ, ਬਲਬੀਰ ਕੌਰ ਏ ਐਨ ਐਮ, ਸਰਬਜੀਤ ਕੌਰ ਏ ਐਨ ਐਮ ,ਪਰਜੀਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments