spot_img
Homeਮਾਝਾਗੁਰਦਾਸਪੁਰਬੀ.ਸੀ.ਏ ਸਮੈਸਟਰ ਪੰਜਵੇਂ ਦਾ ਨਤੀਜਾ ਰਿਹਾ ਸ਼ਾਨਦਾਰ ਮੁਹੰਮਦ ਜ਼ੀਸ਼ਾਨ ਨੇ 91 ਪ੍ਰਤੀਸ਼ਤ...

ਬੀ.ਸੀ.ਏ ਸਮੈਸਟਰ ਪੰਜਵੇਂ ਦਾ ਨਤੀਜਾ ਰਿਹਾ ਸ਼ਾਨਦਾਰ ਮੁਹੰਮਦ ਜ਼ੀਸ਼ਾਨ ਨੇ 91 ਪ੍ਰਤੀਸ਼ਤ ਅੰਕ ਲੈਕੇ ਪਹਿਲਾ ਸਥਾਨ ਕੀਤਾ ਹਾਸਿਲ

ਕਾਦੀਆਂ, 29 ਮਾਰਚ (ਮੁਨੀਰਾ ਸਲਾਮ ਤਾਰੀ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨ ਕੀਤੇ ਬੀ.ਸੀ.ਏ ਸਮੈਸਟਰ ਪੰਜਵੇ ਦੇ ਨਤੀਜੇ ਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਬੀ.ਸੀ.ਏ ਸਮੈਸਟਰ ਪੰਜਵੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ।  ਇਸ ਸ਼ਾਨਦਾਰ ਨਤੀਜੇ ਬਾਰੇ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਕੰਵਲ ਸਿੰਘ ਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੀ.ਸੀ.ਏ ਸਮੈਸਟਰ ਪੰਜਵੇ ਦੇ ਵਿਦਿਆਰਥੀ ਮੁਹੰਮਦ ਜ਼ੀਸ਼ਾਨ ਨੇ 91% ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ, ਰਮਨੀਤ ਕੌਰ ਨੇ 88.25% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਹੀਨਾ ਅਤੇ ਗੁਰਿੰਦਰ ਸਿੰਘ ਨੇ 86% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ, ਨਵਜੋਤ ਕੌਰ ਨੇ 85% ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਅਤੇ ਮੁਸੱਵਿਰ ਅਹਿਮਦ ਨੇ 84.5% ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਬਾਜ਼ਲਾ ਜਾਵੇਦ ਨੇ 84.25%, ਦਿਵਿਆ ਰਾਣਾ ਨੇ 83.25%, ਲਵਪ੍ਰੀਤ ਕੌਰ ਨੇ 81.5%, ਬਲਜੀਤ ਸਿੰਘ ਨੇ 81.25%, ਤੱਯਬ ਅਹਿਮਦ ਨੇ 81%, ਨਸ਼ਰਾਹ ਸੁਲਤਾਨ ਨੇ 80.75%, ਸਾਇਮਾ ਤਾਰੀਕ ਨੇ 80.25% ਅਤੇ ਮਨੀਸ਼ਾ ਕੁਮਾਰੀ ਨੇ 80% ਅੰਕ ਪ੍ਰਾਪਤ ਕੀਤੇ ਹਨ। ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਹਰਕੰਵਲ ਸਿੰਘ ਬਲ, ਪ੍ਰੋ. ਸਤਵਿੰਦਰ ਸਿੰਘ ਕਾਹਲੋਂ,  ਪ੍ਰੋ. ਕੌਸ਼ਲ ਕੁਮਾਰ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਜਸਪਿੰਦਰ ਸਿੰਘ, ਪ੍ਰੋ. ਸ਼ਵੇਤਾ ਸ਼ਰਮਾ, ਪ੍ਰੋ. ਅਨੂਰੀਤ ਕੌਰ, ਪ੍ਰੋ. ਇਰਨਦੀਪ ਕੌਰ ਸਮੇਤ ਸਮੂਹ ਸਟਾਫ, ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
29ਜੇਡਈਈਪੀ1.ਜੇਪੀਜੀ
ਕੈਪਸ਼ਨ
ਬੀ.ਸੀ.ਏ ਸਮੈਸਟਰ ਪੰਜਵੇ ਦੇ ਅਵੱਲ ਰਹਿਣ ਵਾਲੇ ਵਿਦਿਆਰਥੀ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments