spot_img
Homeਮਾਝਾਗੁਰਦਾਸਪੁਰਆਪੇ ਕੰਮ ਨਾ ਕਰ ਸਕੀ ਕਾਂਗਰਸ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਆਪੇ ਕੰਮ ਨਾ ਕਰ ਸਕੀ ਕਾਂਗਰਸ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਹਨ ਕੰਮ ਕਰਾੳ: ਬਬੀਤਾ ਖੋਸਲਾ

 

ਕਾਦੀਆਂ/26 ਮਾਰਚ (ਮੁਨੀਰਾ ਸਲਾਮ ਤਾਰੀ)
ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਸਕੱਤਰ ਬਬੀਤਾ ਖੋਸਲਾ ਨੇ ਕਿਹਾ ਹੈ ਕਿ ਪੰਜਾਬ ਚ ਕਾਂਗਰਸ ਨੇ ਪੰਜ ਸਾਲਾਂ ਤੱਕ ਰਾਜ ਕੀਤਾ। ਪਰ ਪੰਜਾਬ ਦੇ ਲੋਕਾਂ ਲਈ ਇਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ। ਪੰਜਾਬ ਤੋਂ ਸੱਤਾ ਖੁੱਸਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਦੋਂ ਤੋਂ ਆਪ ਨੇ ਪੰਜਾਬ ਚ ਸੱਤਾ ਸੰਭਾਲੀ ਹੈ ਉਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਲੋਕ ਹਿਤਾਂ ਦੀ ਗੱਲ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਰਾਜ ਚ ਆਪੇ ਕੰਮ ਤਾਂ ਨਾ ਕਰ ਸੀ ਹੁਣ ਆਪ ਸਰਕਾਰ ਨੂੰ ਮਸ਼ਵਰੇ ਦੇ ਰਹੇ ਹਨ। ਜੋ ਸਾਬਤ ਕਰਦਾ ਹੈ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀ ਉਮੀਦਾਂ ਚ ਖਰੀ ਨਾ ਉੱਤਰ ਸਕੀ। ਸ਼੍ਰੀਮਤਿ ਬਬੀਤਾ ਖੋਸਲਾ ਨੇ ਕਿਹਾ ਕਿ ਜਿਹੜੇ ਵੀ ਪਾਰਟੀ ਸਾਨੂੰ ਲੋਕਾਂ ਦੇ ਹਿਤਾਂ ਲਈ ਮਸ਼ਵਰੇ ਦੇਣਗੇ ਸਾਡੀ ਪਾਰਟੀ ਉਸ ਤੇ ਜ਼ਰੂਰ ਧਿਆਨ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਅਸੀਂ ਭਰਸ਼ਟਾਚਾਰ ਤੋਂ ਪਾਕ ਕਰ ਕੇ ਰਹਾਂਗੇ।
ਫ਼ੋਟੋ: ਸ਼੍ਰੀਮਤਿ ਬਬੀਤਾ ਖੋਸਲਾ ਆਪਣੇ ਸਮਰਥਕਾਂ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments