spot_img
Homeਮਾਝਾਗੁਰਦਾਸਪੁਰਸੀ ਐਚ ਸੀ ਭਾਮ ਵਿਖੇ ਬਲਾਕ ਪੱਧਰੀ ਟੀ ਬੀ ਜਾਗਰੂਕਤਾ ਸੈਮੀਨਾਰ ਮੌਕੇ...

ਸੀ ਐਚ ਸੀ ਭਾਮ ਵਿਖੇ ਬਲਾਕ ਪੱਧਰੀ ਟੀ ਬੀ ਜਾਗਰੂਕਤਾ ਸੈਮੀਨਾਰ ਮੌਕੇ ਕੀਤਾ ਜਾਗਰੂਕ

ਹਰਚੋਵਾਲ 24 ਮਾਰਚ ( ਸੁਰਿੰਦਰ ਕੌਰ ) ਵਿਸ਼ਵ ਤਪਦਿਕ ਦਿਵਸ ਤੇ ਕਮਿਊਨਿਟੀ ਹੈਲਥ ਸੈਂਟਰ ਸੀ ਐਚ ਸੀ ਭਾਮ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸਾਰੇ 29 ਸਬ ਸੈਂਟਰਾ ਚ ਮਨਾਇਆ ਗਿਆ ਅਤੇ ਬਲਾਕ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੋਕੇ ਜਾਣਕਾਰੀ ਸਾਝੀ ਕਰਦੇ ਹੋਏ ਡਾ ਮੋਹਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਸਾਰੇ 29 ਸਬ ਸੈਂਟਰਾ ਵਿਚ ਟੀਬੀ ਜਾਗਰੂਕਤਾ ਤੇ ਸੈਮੀਨਾਰ ਕੀਤੇ ਗਏ।ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਟੀ ਬੀ ਲਾ ਇਲਾਜ ਬਿਮਾਰੀ ਨਹੀ ਹੈ ਅਤੇ ਇਸ ਦਾ ਇਲਾਜ ਜਿਲੇ ਦੇ ਹਰ ਸਿਹਤ ਕੇਦਰ ਵਿੱਚ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਐਸ ਟੀ ਐਸ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ ਟੀ ਬੀ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਇਕ ਜਨ ਅੰਦੋਲਨ ਦੀ ਜਰੂਰਤ ਹੈ ਜਿਸ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ ।
ਹਰ ਇਕ ਟੀ ਬੀ ਮਰੀਜ ਨੂੰ ਜੋ ਸਰਕਾਰੀ ਸੰਸਥਾਂ ਤੇ ਰਜਿਸਟਿਰਡ ਹਨ ਅਤੇ ਉਹਨਾੰ ਨੂੰ ਸਰਕਾਰ ਵੱਲੋ ਇਲਾਜ ਦੋਰਾਨ 500 ਰੁਪਏ ਪੋਸਟਿਕ ਖੁਰਾਕ ਲਈ ਦਿੱਤੇ ਜਾਦੇ ਹਨ ਤਾੰ ਜੋ ਮਰੀਜ ਤੰਦਰੁਸਤ ਅਤੇ ਸਿਹਤ ਮੰਦ ਹੋ ਸਕੇ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ,ਸਾਰੇ ਜਿਲਾਂ ਹਸਪਤਾਲਾ ਵਿੱਚ ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾ ਰਾਹੀ ਟੀ ਬੀ ਬਿਮਾਰੀ ਦੇ ਟੌਸਟ ਅਤੇ ਇਲਾਜ ਬਿਲਕੁਲ ਮੁੱਫਤ ਹਨ । ਇਸ ਮੌਕੇ ਤੇ ਡਾਕਟਰ ਮੋਹਪ੍ਰੀਤ ਸਿੰਘ, ਐਸ ਟੀ ਐਸ ਜਤਿੰਦਰ ਪਾਲ ਸਿੰਘ, ਸਰਬਜੀਤ ਸਿੰਘ ਹੈਲਥ ਵਰਕਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ , ਫਾਰਮੇਸੀ ਅਫਸਰ ਮੰਗਲ ਸਿੰਘ, ਮਨਜੋਤ ਕੌਰ, ਸਿਮਰਨਜੀਤ ਕੌਰ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments