spot_img
Homeਮਾਝਾਗੁਰਦਾਸਪੁਰਮਗਸ਼ੀਪਾ ਵਲੋ ਦੋ ਰੋਜ਼ਾਂ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਕਰਵਾਇਆ

ਮਗਸ਼ੀਪਾ ਵਲੋ ਦੋ ਰੋਜ਼ਾਂ ਜਾਗਰੂਕਤਾ ਸਿਖਲਾਈ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ -16 ਮਾਰਚ (ਮੁਨੀਰਾ ਸਲਾਮ ਤਾਰੀ)ਸੂਚਨਾ ਅਧਿਕਾਰ  ਕਾਨੂੰਨ  ਪ੍ਰਤੀ ਅਧਿਕਾਰੀਆਂ  ਨੂੰ ਸੁਚੇਤ ਕਰਦਿਆ  ਐਡਵੋਕੇਟ  ਰਾਜੀਵ ਮਦਾਨ  ਨੇ ਕਿਹਾਕਿ  ਇਸ ਕਾਨੂੰਨ  ਦੀ ਵਰਤੋ ਕਰਕੇ ਪਾਰਦਰਸ਼ਤਾ  ਤੇ ਜਵਾਬਦੇਹੀ  ਪ੍ਰਸ਼ਾਸ਼ਨ  ਵਿਚ  ਵਧਾਈ ਜਾ ਸਕਦੀ  ਹੈ । ਇਸ ਨਾਲ  ਭ੍ਰਿਸ਼ਟਾਚਾਰ ਨੂੰ ਕਾਬੂ ਪਾਇਆ ਜਾ ਸਕਦਾ ਹੈ ।  ਇਹ ਵਿਚਾਰ ਅਡੋਵੈਕੇਟ  ਰਾਜੀਵ ਮਦਾਨ  ਨੇ ਮਗਸ਼ੀਪਾ  ਵਲੋ  ਦੋ ਰੋਜਾਂ  ਪੰਚਾਇਤ ਭਵਨ  ਵਿਖੇ ਜਾਗੂਰਕਤਾ ਸਿਖਲਾਈ  ਪ੍ਰੋਗਰਾਮ  ਮੌਕੇ ਡਾਂ . ਐਮ  ਪੀ ਜ਼ੋਸ਼ੀ  ਦੀ ਅਗਵਾਈ  ਚ ਲੱਗੇ ਕੈਪ ਮੌਕੇ ਕਹੇ ।
ਸ੍ਰੀ ਜੋਸ਼ੀ  ਨੇ ਕਿਹਾ ਕਿ  ਅਧਿਕਾਰੀ  ਆਪਣੇ  ਫਰਜ਼  ਪ੍ਰਤੀ ਸੁਚੇਤ ਕਰਨ  ਦੇ  ਮਕਸਦ ਨਾਲ  ਇਹ ਪ੍ਰੋਗਰਾਮ  ਮਗਸ਼ੀਪਾ ਵਲੋ ਹਰ  ਜਿਲੇ  ਵਿਚ  ਲਗਾਏ ਜਾ ਰਹੇ ਹਨ ।ਇਸ  ਲੜੀ  ਤਹਿਤ  ਅੱਜ ਧਾਰਕਲਾਂ  ਬਲਾਕ  ਵਿਚ ਲਗਾਇਆ ਹੈ । ਜਿਸ ਵਿਚ  ਸੰਪਰਕ  ਸੂਚਨਾ ਅਧਿਕਾਰੀ , ਸਹਾਇਕ  ਲੋਕ  ਅਧਿਕਾਰੀ  ਜੋ ਇਸ  ਕਾਨੂੰਨ  ਤਹਿਤ ਹਨ  ਨੂੰ  ਸਿਖਲਾਈ  ਦਿੱਤੀ  ਗਈ । ਇਸ ਮੌਕੇ  ਭਾਗਲੈਣ  ਵਾਲੇ ਨੂੰ  ਸਰਟੀਫਿਕੇਟ  ਵੀ ਪਰਦਾਨ  ਕੀਤੇ  ਗਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments