spot_img
Homeਮਾਝਾਗੁਰਦਾਸਪੁਰਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ...

ਮਿਸ਼ਨ ਇੰਦਰਧਨੁਸ਼ ਤਹਿਤ 2358 ਬੱਚਿਆਂ ਦਾ ਟੀਟਕਾਕਰਣ ਕਰਕੇ 105 ਫੀਸਦੀ ਟੀਚਾ ਪ੍ਰਾਪਤ ਕੀਤਾ

ਗੁਰਦਾਸਪੁਰ, 14  ਮਾਰਚ (ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ਼ਨ ਇੰਦਰਧਨੁਸ਼ ਜੋ ਕਿ  7 ਮਾਰਚ ਤੋ 13 ਮਾਰਚ ਤਕ ਮਨਾਇਆ ਗਿਆ  ।  ਉਸ ਤਹਿਤ   ਰਿਵਿਊ ਮੀਟਿੰਗ ਕੀਤੀ ਗਈ ਜਿਸ ਵਿੱਚ ਦਸਿਆ ਗਿਆ ਕਿ ਜਿਲੇ ਵਿੱਚ 0 ਤੋ 2 ਸਾਲ ਦੇ  2244 ਬੱਚਿਆ  ਦਾ ਟੀਚਾ ਸੀ ਪਰ  2358 ਬੱਚਿਆਂ  ਦਾ ਟੀਟਕਾਕਰਣ ਕਰਕੇ 105 % ਟੀਚਾ ਪ੍ਰਾਪਤ ਕੀਤਾ ਗਿਆ

ਵਰਨਣਯੋਗ ਹੈ ਕਿ ਜਿਨ੍ਹਾਂ ਬੱਚਿਆਂ ਦਾ ਟੀਕਾਕਰਣ ਪਹਿਲਾ  ਬਿਲਕੁਲ ਨਹੀ ਹੋਇਆ ਸੀ ਜਾਂ ਅਧੂਰਾ ਰਹਿ ਗਿਆ  ਸੀ, ਟੀਕਾਕਰਨ ਕੀਤਾ ਗਿਆਇਸ ਤੋ ਇਲਾਵਾ ਗਰਵਭਤੀ ਔਰਤਾਂ ਦਾ ਟੀਚਾ 503 ਸੀ ਪਰ 545 ਗਰਵਭਤੀ ਔਰਤਾ ਦਾ ਟੀਕਾਕਰਨ ਕਰਕੇ 108 ਪ੍ਰਤੀਸ਼ਤ ਕਵਰੇਜ ਕੀਤੀ ਗਈ

ਜਿਲ੍ਹਾ ਟੀਕਾਕਰਣ ਅਫਸਰ ਡਾ ਆਰਵਿੰਦ ਕੁਮਾਰ  ਨੇ ਦੱਸਿਆ ਕਿ ਮਿਤੀ 4 ਐਪ੍ਰਲ ਤੋ ਲੈ ਕੇ 10 ਅਪਰੈਲ  ਤੱਕ ਮਿਸ਼ਨ ਇੰਦਰਧਨੁਸ਼- 4 ਦਾ ਦੂਸਰਾ ਰਾਊਡ ਕਰਵਾਇਆ ਜਾਣਾ ਹੈ।  ਇਸ ਤੋ ਇਲਾਵਾ  ਆਜਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ 16 ਮਾਰਚ ਨੂੰ ਜਿਲੇ ਦੇ ਹਰੇਕ ਬਲਾਕ ਤੇ ਨੈਸ਼ਨਲ ਵੈਕਸੀਨੇਸ਼ਨ ਡੇ ਮਨਾਇਆ ਜਾਵੇਗਾ। ਜਿਸ ਵਿੱਚ ਇਸ ਇਕ ਐਚ ਐਨ.ਐਮ. ਅਤੇ ਦੋ ਆਸ਼ਾ ਵਰਕਰ  ਜਿਹਨਾ ਨੇ ਪਲਸ ਪੋਲੀਓ ਰਾਊਡ ਵਿੱਚ ਸੱਭ ਤੋ ਉਤੱਮ ਕੰਮ ਕੀਤਾ ਗਿਆ ਸੀ ਉਹਨਾ ਨੂੰ  ਬਲਾਕ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ

ਇਸ ਮੋਕੇ ਡਾ ਕਮਲਦੀਪ ਕੋਰ ਬੱਚਿਆਂ ਦੇ ਮਾਹਿਰ , ਡਾ ਭਾਸਕ ਸ਼ਰਮਾ. ਐਲ.ਐਚ.ਵੀ ਹਰਜੀਤ ਕੌਰ ਅਤੇ ਐਨ.ਐਚ.ਵੀ ਕਵਲਜੀਤ ਕੌਰ ਅਤੇ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਸ਼ਾਮਿਲ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments