spot_img
Homeਆਰਟੀਕਲਨਸ਼ਾ ਤਸਕਰਾਂ ਨੇ ਨਸ਼ਾ ਵੇਚਣ ਦੇ ਲੱਭੇ ਨਵੇਂ ਤਰੀਕੇ ਸੁਣਕੇ ਤੁਸੀਂ ਹੋਵੋਗੇ...

ਨਸ਼ਾ ਤਸਕਰਾਂ ਨੇ ਨਸ਼ਾ ਵੇਚਣ ਦੇ ਲੱਭੇ ਨਵੇਂ ਤਰੀਕੇ ਸੁਣਕੇ ਤੁਸੀਂ ਹੋਵੋਗੇ ਹੈਰਾਨ | ਭਾਗ-1

ਇਹ ਰਿਪੋਰਟ ਵਿਚ ਸਾਂਝੀ ਕੀਤੀ ਗਈ ਜਾਣਕਾਰੀ ਤਫਤੀਸ਼, ਲੋਕਾਂ ਦੀਆਂ ਟਿੱਪਣੀਆਂ, ਅਤੇ ਸਥਾਨਕ ਵਿਅਕਤੀਆਂ ਤੋਂ ਇਕਠੀ ਕਤੀ ਜਾਣਕਾਰੀ ਦੇ ਅਧਾਰ ਤੇ ਹੈ !

ਅੱਜ ਦੇ ਸਮੇਂ ਵਿਚ ਨਸ਼ਾ ਤਸਕਰਾਂ ਨੇ ਨਸ਼ੇ ਨੂੰ ਵੇਚਣ ਦਾ ਨਵਾਂ ਢੰਗ ਲਾਭ ਲਿਆ ਹੈ ! ਜੀ ਹਾਂ ਤੁਸੀਂ ਸਹੀ ਸਮਝਿਆ ਜਿਸ ਵਿਚ ਟੈਚਨੋਲੋਜੀ ਦਾ ਬਹੁਤ ਹੀ ਸਟੀਕ ਤਰੀਕੇ ਨਾਲ ਇਸਤੇਮਾਲ ਕਰਕੇ ਇਹ ਕਿਸੇ ਦੇ ਵੀ ਬਣਾਏ ਟ੍ਰੈਪ ਵਿਚ ਨਹੀਂ ਫੱਸਦੇ ਅਤੇ ਬਹੁਤ ਹੀ ਸ਼ਾਤੀਰਾਣਾ ਤਰੀਕੇ ਨਾਲ ਹਰ ਵਾਰ ਬਚਕੇ ਨਿਕਲ ਜਾਂਦੇ ਹਨ ! ਇਹ ਹੀ ਨਹੀਂ  ਇਸ ਕੰਮ ਨੂੰ ਅੰਜਾਮ ਦੇਣ ਲਈ ਏਨਾ ਵੀ ਪਤਾ ਨਹੀਂ ਲੱਗਣ ਦਿੰਦੇ ਕੇ ਵੇਚਣ ਵਾਲਾ ਕੌਣ ਹੈ ਅਤੇ ਖਰੀਦਣ ਵਾਲਾ ਕੋਂ ਹੈ, ਅਕ਼ਯ ਹਨ ਨੂੰ ਫੜਨਾ ਅਸੰਭਵ ਪ੍ਰਤੀਤ ਹੁੰਦਾ ਹੈ !

ਹੁਣ ਗੱਲ ਕਰਦੇ ਹਾਂ ਕੇ ਇਹ ਸਾਰੇ ਕੰਮ ਨੂੰ ਅੰਜਾਮ ਦੇਣ ਲਈ ਇਹ ਸਮਾਜ ਦੀਆਂ ਨਸਾਂ ਵਿਚ ਜਹਿਰ ਕਿਸ ਤਰਾਂ ਘੋਲਦੇ ਹਨ ! ਨਸ਼ੇ  ਦੀ ਮਿਕਦਾਦ ਨੂੰ ਰੰਗ ਦੇ ਨਾਮ ਤੇ ਵੰਡਿਆ ਜਾਂਦਾ ਹੈ ਉਧਾਹਰਣ ਦੇ ਤੌਰ ਤੇ ਹਰ ਰੰਗ ਮਤਲਬ ਇਸ ਵਿਚ ਨਸ਼ੇ ਦੀ ਮਾਤਰਾ ਕਿੰਨੇ ਕੁ ਰੁਪਏ ਦੀ ਹੋਵੇਗੀ ਹਰ ਰੰਗ = 1000/- ਰੁਪਏ !  ਇਸੇ ਤਰਾਂ ਰੰਗ ਦੇ ਅਧਾਰ ਤੇ ਇਸ ਜਹਿਰ ਨੂੰ ਛੋਟੇ-ਛੋਟੇ ਪੈਕੇਟ ਜਾਂ ਪੁੜੀਆਂ ਵਿਚ ਪੈਕ ਕਰ ਲਿਆ ਜਾਂਦਾ ਹੈ ! ਅਤੇ ਹਰ ਪੈਕੇਟ ਨੂੰ ਪੋਲੀਥੀਨ ਦੇ ਇਕ ਛੋਟੇ-ਛੋਟੇ ਪੈਕੇਟ ਵਿਚ ਬੰਦ ਕਰ ਲਿਆ ਜਾਂਦਾ ਹੈ ! ਇਹ ਤਾਂ ਹੋ ਗਈ ਪੈਕਿੰਗ ਅਤੇ ਸੁਰੱਖਿਅਤ ਰੱਖਣ ਦਾ ਪ੍ਰਬੰਧ !

ਅਤੇ ਹੁਣ ਗੱਲ ਕਰਦੇ ਹਾਂ ਇਸ ਜ਼ਹਿਰ ਨੂੰ ਨਸ਼ੇ ਦੇ ਆਦਿ ਲੋਕਾਂ ਤਕ ਕਿੱਦਾਂ ਪਹੁੰਚਦਾ ਹੈ ! ਪਹਿਲਾਂ ਹਨ ਪੈਕਟਾਂ ਨੂੰ ਕਿਸੇ ਅਣਜਾਣ ਅਤੇ ਘੱਟ ਭੀੜ ਵਾਲੇ ਇਲਾਕੇ ਵਿਚ ਕਿਸੇ ਮਹਿਫ਼ੂਜ਼ ਥਾਂ ਵਿਚ ਰੰਗ ਦੇ ਅਧਾਰ ਤੇ ਰੱਖਿਆ ਜਾਂਦਾ ਹੈ ! ਤਾਂ ਕੇ ਜਦ ਵੀ ਪੁਲਿਸ ਕਦੀ ਇਸ ਬਾਰੇ ਸ਼ੱਕ ਦੇ ਅਧਾਰ ਤੇ ਛਾਪੇਮਾਰੀ ਕਰੇ ਤਾਂ ਕੁਜ ਵੀ ਬਰਾਮਦ ਨਾ ਹੋ ਸਕੇ ! ਅਤੇ ਜਦ ਵੀ ਕੋਈ ਇਸ ਨੂੰ ਖਰੀਦਣ ਲਈ ਰਾਫਤਾ ਕਰਦਾ ਹੈ ਤਾਂ ਉਹ ਸਿਰਫ ਹੀ ਕਹਿੰਦਾ ਹੈ ਕੇ ਹਰ ਰੰਗ ਜਾਂ ਲਾਲ ਰੰਗ ਚਾਹੀਦਾ ਹੈ ਵੇਚਣ ਵਾਲੇ ਨੂੰ ਵੀ ਪਤਾ ਹੁੰਦਾ ਹੈ ਕੇ ਉਸਨੇ ਕਿੰਨੀ ਰਕਮ ਦਾ ਇਹ ਜ਼ਹਿਰ ਖਰੀਦਣਾ ਹੈ ! ਵੇਚਣ ਵਾਲਾ ਉਸਨੂੰ ਕਹਿੰਦਾ ਹੈ ਕੇ ਪੈਸੇ ਮਹਿਫੂਜ ਥਾਂ ਤੇ ਰੱਖ ਕੇ ਉਸ ਥਾਂ ਦੀ ਨਿਸ਼ਾਨ ਦੇਹੀ ਕਰ ਪਹਿਲਾਂ, ਹੁਣ ਜਿਸਨੂੰ ਇਹ ਜ਼ਹਿਰ ਖਰੀਦਣਾ ਹੈ ! ਉਹ ਉਸੇ ਤਰਾਂ ਕਰਦਾ ਹੈ ਜਿਵੇਂ ਉਸਨੂੰ ਕਿਹਾ ਜਾਂਦਾ ਹੈ !

ਨਸ਼ਾ ਖਰੀਦਣ ਵਾਲਾ ਪੈਸੇ ਦੀ ਫੋਟੋ ਖਿੱਚਦਾ ਹੈ ਫਿਰ ਉਸਨੂੰ ਇਕ ਮਹਿਫ਼ੂਜ਼ ਥਾਂ ਤੇ ਰੱਖ ਕੇ ਉਸਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਕ ਫੋਟੋ ਖਿੱਚ ਕੇ ਭੇਜ ਦਿੰਦਾ ਹੈ ਹੁਣ ਕਾਮ ਆ ਜਾਂਦਾ ਹੈ ਵਿਚਾਂ ਵਾਲੇ ਦਾ ਲਈ ਗਈ ਰਕਮ ਦੇ ਅਨੁਸਾਰ ਉਸ ਪਹਿਲਾ ਹੀ ਰਾਖੇ ਗਏ ਪੈਕੇਟ ਦੀ ਨਿਸ਼ਾਨ ਦੇਹੀ ਕਰਦਾ ਹੈ ਲੋਕੇਸ਼ਨ ਭੇਜਦਾ ਅਤੇ ਇਹ ਜ਼ਹਿਰ ਕਿੱਥੇ ਰੱਖਿਆ ਹੈ ਸਿਰਫ ਫੋਟੋ ਵਿਚ ਨੀਚਾਂ ਦੇਹੀ ਕਰਦਾ ਹੈ ਨਾ ਹੀ ਫੋਨ ਤੇ ਕੋਈ ਗੱਲ ਹੁੰਦੀ ਹੈ ਨਾ ਹੀ ਵੇਚਣ ਅਤੇ ਖਰੀਦਣ ਵਾਲਾ ਇਕ ਦੂਸਰੇ ਨੂੰ ਦੇਖ ਪਾਉਂਦੇ ਹਨ ਪਰੰਤੂ ਵੇਚਣ ਵਾਲਾ ਇਹ ਜਾਣਕਾਰੀ ਜਰੂਰ ਰੱਖਦਾ ਹੈ ਕੇ ਇਹ ਖਰੀਦਣ ਵਾਲਾ ਕੌਣ ਹੈ ਕਿਉ ਕੇ ਜੇਕਰ ਖਰੀਦਣ ਵਾਲਾ ਪੈਸੇ ਨਾ ਦੇਵੇ ਜਾ ਕੋਈ ਚਲਾਕੀ ਕਰ ਜਾਵੇ ਤਾਂ ਉਸਨੂੰ ਡਰਾ- ਧਮਕਾ ਕੇ ਪੈਸੇ ਵਸੂਲ ਕਰ ਲਾਏ ਜਾਂਦੇ ਹਨ !

ਇਕ ਗੱਲ ਧਿਆਨ ਦੇਣ ਯੋਗ ਹੈ ਕੇ ਇਹ ਸਾਰਾ ਕੁਜ ਕਰਨ ਲਈ ਕਿਸੇ ਵੀ ਬਹੁਤ ਜਿਆਦਾ ਮੁਸ਼ਕਤ ਕਰਨ ਦੀ ਲੋੜ ਨਹੀਂ, ਅਤੇ ਬਚਨ ਦਾ ਢੰਗ ਬਹੁਤ ਹੈ ਸ਼ਾਤਿਰ ਹੈ ! ਮੈਨੂੰ ਲੱਗਦਾ ਹੈ ਕੇ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਕੋਈ ਸਖ਼ਤ ਕਦਮ ਨਾ ਚੁਕਿਆ ਤਾਂ ਇਨ੍ਹਾਂ ਨੂੰ ਫੜਨਾ ਨਾਮੁਮਕਿਨ ਹੀ ਲਗੇਗਾ !

ਸਮਾਜ ਦੇ ਇਸ ਨਾਸੂਰ ਨੂੰ ਖਤਮ ਕਰਨ ਲਈ ਹਰ ਵਾਰ ਨਵੇਂ ਨਵੇਂ ਵਾਅਦੇ ਅਤੇ ਲੋਕਾਂ ਨੂੰ ਅਕਸਰ ਰਾਜਨੀਤਕ ਨੇਤਾ ਜਾਂ ਲੀਡਰ ਵੋਟਾਂ ਦੇ ਸਮੇ ਆਮ ਲੋਕ ਨੂੰ ਬੁੱਧੂ ਬਣਾ ਜਾਂਦੇ ਹਨ ! ਹੁਣ ਵਾਅਦੇ ਇਥੋਂ ਤਕ ਕੀਤੇ ਜਾਂਦੇ ਹੁਣ ਕੇ ਜੋ ਪਿੱਛੇ 15 ਸਾਲਾਂ ਵਿਚ ਨਹੀਂ ਬਦਲਿਆ ਹੁਣ ਕਰਾਂਗੇ ! ਸਮੇ ਦੀਆਂ ਸਰਕਾਰਾਂ ਵੀ ਇੰਜ ਲੱਗਦਾ ਹੈ ਕੇ ਇਸ ਜ਼ਹਿਰ ਵਿਚ ਕਿਤੇ ਨਾ ਕਿਤੇ ਇਸ ਵਿਚ ਲਿਪਤ ਹਨ ! ਅਤੇ ਆਪਣੇ ਫਾਇਦੇ ਲਈ ਭੋਲੇ ਭਾਲੇ ਲੋਕਾਂ ਦਾ ਸਿਰਫ ਇਸਤੇਮਾਲ ਕੀਤਾ ਜਾਂਦਾ ਹੈ ! ਭਾਵੇ ਉਹ ਧਰਮ ਦੇ ਨਾਮ ਤੇ ਹੋਵੇ ਜਾਂ ਨਸ਼ੇ ਵੇਚਣ ਵਾਲਿਆਂ ਨੂੰ ਸ਼ਰਨ ਦੇਣੀ ਹੋਵੇ ਜਾਂ ਫੇਰ ਵੋਟਾਂ ਦੇ ਸਮੇਂ ਉਹਨਾਂ ਤੋਂ ਪਾਰਟੀ ਦੇ ਨਾਮ ਤੇ ਚੰਦਾ ਇਕੱਠਾ ਕਰਨ ਦੀ ਗੱਲ ਹੋਵੇ !

ਤਫਤੀਸ਼ ਵਿਚ ਕੀ ਖਾਸ ਸੀ !

ਤਫਤੀਸ਼ ਵਿਚ ਕੁਜ ਲਿਖਣ ਤੋਂ ਪਹਿਲਾ ਮੈਨੂੰ ਸ਼ਬਦਾਂ ਦਾ ਖਾਸ ਖਿਆਲ ਰੱਖਣਾ ਪਵੇਗਾ ਕਿਉ ਕੇ ਜੇਕਰ ਮੈਂ ਗੁਪਤ ਸੂਚਨਾ ਨੂੰ ਕੁਜ ਸੁਰੱਖਿਆ ਕਰਨ ਕਰਕੇ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦਾ ! ਪਰ ਕੁਜ ਜਾਣਕਾਰੀ ਜਰੂਰ ਸਾਂਝੀ ਕਰਨੀ ਹੈ ! ਇਲਾਕੇ ਦੇ ਉਹਨਾਂ ਵਿਆਕਤੀਆਂ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਤਾ ਉਹਨਾਂ ਨੇ ਕੁਜ ਬਹੁਤ ਵੱਡੇ ਲੀਡਰਾਂ ਦਾ ਨਾਮ ਲਿਆ  ਅਤੇ ਕਿਹਾ ਕੇ ਸਿਧੇ ਤੋਰ ਤੇ (ਜਿਸਦਾ ਕੱਦ ਸਿਆਸਤ ਵਿਚ ਬਹੁਤ ਉਚਾ ਨਾਜਰ ਆਉਂਦਾ ਹੈ)  ਉਹੀ ਵਿਅਕਤੀ ਹੈ !  ਜਿਸਨੂੰ ਤੁਸੀਂ ਪੱਤਰਕਾਰਾਂ ਅਤੇ ਮੀਡਿਆ ਨੇ ਬੇਦਾਗ ਵਿਅਕਤੀ ਕਹਿ ਕੇ ਆਪਣੇ ਅਖਬਾਰਾਂ ਅਤੇ ਟੀਵੀ  ਉਪਰ ਦਿਖਾਉਂਦੇ ਹੋ ! ਇਹ ਤਸਕਰਾਂ ਦਾ ਸਰੰਕ੍ਸ਼ਨ ਕਰਦਾ (ਸਾਥ ਦਿੰਦਾ ) ਹੈ ! ਜਦ ਵੀ ਹਨ ਖਿਲਾਫ ਕੋਈ ਸਖ਼ਤ ਕਦਮ ਚੁਕਿਆ ਜਾਣਾ ਹੁੰਦਾ ਹੈ ! ਇਨ੍ਹਾਂ ਜ਼ਹਿਰ ਦੇ ਵਪਾਰੀਆਂ ਤਕ ਇਹ ਸਬ ਖ਼ਬਰ ਪਹੁੰਚ ਜਾਂਦੀ ਹੈ ! ਇਸਤੋਂ ਅਗਲੀ ਜਾਣਕਾਰੀ ਅਗਲੇ ਲੇਖ ਭਾਗ ਦੋ ਵਿਚ ਸਾਂਝੀ ਕੀਤੀ ਜਾਵੇਗੀ !

RELATED ARTICLES
- Advertisment -spot_img

Most Popular

Recent Comments