ਕਾਦੀਆਂ 16 ਸਤੰਬਰ (ਮੁਨੀਰਾ ਸਲਾਮ ਤਾਰੀ) :- ਪਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਕਿਸੇ ਸੂਬੇ ਦਾ ਰਾਜਪਾਲ ਬਨਾਉਣ ਦੀ ਭਾਜਪਾ ਵਲੋਂ ਤੀਆਰੀ ਕੀਤੀ ਜਾ ਰਹੀ ਹੈ। ਖਬਰਾਂ ਹਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਪਾਲ ਬਨਾਉਣ ਦੀ ਮੋਦੀ ਸਰਕਾਰ ਨੇ ਨਿਯੁਕਤੀ ਪ੍ਰਕਿਰਿਆਰ ਸ਼ੁਰੂ ਕਰ ਦਿੱਤੀ ਹੈ। ਇੱਕ ਖ਼ਬਰ ਮੁਤਾਬਕ ਨਿਯੁਕਤੀ ਲਈ ਫਾਈਲ ਤੋਰ ਦਿੱਤੀ ਗਈ ਹੈ ਤੇ ਆਉਂਦੇ ਦਿਨਾਂ ਵਿਚ ਇਹ ਨਿਯੁਕਤੀ ਹੋ ਸਕਦੀ ਹੈ। ਇਹ ਵੀ ਚਰਚਾ ਹੈ ਕਿ ਰਾਜਪਾਲ ਵਜੋਂ ਨਿਯੁਕਤੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਲ ਹੋ ਸਕਦੇ ਤੇ ਆਪਣੀ ਪਾਰਟੀ ਪੀ ਐਲ ਸੀ ਦਾ ਭਾਜਪਾ ਵਿਚ ਨਿਵੇਸ਼ ਕਰ ਦੇਣਗੇ। ਸੂਤਰਾਂ ਤੋਂ ਇਸ ਵੀ ਪਤਾ ਲੱਗਾ ਹੈ ਕਿ 19 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨੂੰ ਭਾਜਪਾ ਵਿੱਚ ਰਲਾ ਦੇਣ ਕਿਆਸ ਲਗਾਏ ਜਾ ਰਹੇ ਹਨ।