spot_img
Homeਪੰਜਾਬਮਾਲਵਾ55 ਲੱਖ ਰੁਪਏ ਦੀ ਲਾਗਤ ਨਾਲ ਛੇ ਮਹੀਨਿਆਂ ਵਿਚ ਪੂਰੀ ਹੋਈ ਇਮਾਰਤ

55 ਲੱਖ ਰੁਪਏ ਦੀ ਲਾਗਤ ਨਾਲ ਛੇ ਮਹੀਨਿਆਂ ਵਿਚ ਪੂਰੀ ਹੋਈ ਇਮਾਰਤ

 

ਸਾਦਿਕ, 17 ਜੂਨ ( ਰਘਬੀਰ ਸਿੰਘ )ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਸਥਾਨਕ ਜ਼ਿਲਾ ਹਸਪਤਾਲ ਕੰਪਲੈਕਸ ਵਿਖੇ 55 ਲੱਖ ਰੁਪਏ ਦੀ ਸਖੀ-ਵਨ ਸਟਾਪ ਸੈਂਟਰ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ।
ਇਸ ਮੌਕੇ ਫ਼ਰੀਦਕੋਟ ਤੋਂ ਵਿਧਾਇਕ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ. ਕੁਸ਼ਲਦੀਪ ਸਿੰਘ ਢਿੱਲੋ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਬਣਾਇਆ ਗਿਆ ਸਖੀ-ਵਨ ਸਟਾਪ ਸੈਂਟਰ, ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉਭਰੇਗਾ । ਸੈਂਟਰ ਵੱਲੋਂ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪੀੜਤ ਮਹਿਲਾਵਾਂ ਦੀ ਇਲਾਜ ਤੋਂ ਲੈ ਕੇ ਕਾਨੂੰਨੀ ਕਾਰਵਾਈ ਤੱਕ ਦੀ ਹਰ ਲੋੜ ਨੂੰ ਇੱਕੋ ਛੱਤ ਥੱਲੇ ਪੂਰਾ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਸੈਂਟਰ ਦੀ ਆਪਣੀ ਇਮਾਰਤ ਬਣਨ ਨਾਲ ਜਿਥੇ ਕਾਰਜ-ਕੁਸ਼ਲਤਾ ਵਿਚ ਵਾਧਾ ਹੋਵੇਗਾ ਉਥੇ ਹੀ ਸਖੀ ਸੈਂਟਰ ‘ਚ ਆਉਣ ਵਾਲੀ ਪੀੜਤ ਮਹਿਲਾ ਲਈ ਐਮਰਜੈਂਸੀ ਮੈਡੀਕਲ ਸਹੂਲਤ, ਪੁਲਿਸ ਮੱਦਦ, ਗੰਭੀਰ ਦੋਸ਼ਾਂ ਦੇ ਮਾਮਲੇ ‘ਚ ਫੌਰੀ ਤੌਰ ‘ਤੇ ਪਰਚਾ ਦਰਜ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਜੋ ਕਿ ਮੌਜੂਦਾ ਸਿਵਲ ਹਸਪਤਾਲ ਵਿਖੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਹਿੰਸਾ ਪੀੜਤ ਔਰਤ ਆਪਣੇ ਬੱਚਿਆਂ ਨਾਲ ਆਰਜ਼ੀ ਤੌਰ ‘ਤੇ ਇਸ ਸਖੀ ਸੈਂਟਰ ‘ਚ ਆਸਰਾ ਵੀ ਲੈ ਸਕਣਗੀਆਂ।
ਇਸ ਮੌਕੇ ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਕਰਨ ਬਰਾੜ ਅਤੇ ਸਖੀ ਵਨ ਸਟਾਪ ਸੈਂਟਰ ਦੀ ਪ੍ਰਬੰਧਕ ਮੈਡਮ ਵੰਦਨਾਂ ਨੇ ਦੱਸਿਆ ਕਿ ਹਿੰਸਾ ਪੀੜਤ ਔਰਤਾਂ ਨੂੰ ਇਲਾਜ, ਕਾਨੂੰਨੀ ਸਹਾਇਤਾ ਅਤੇ ਮਾਨਸਿਕ ਰਾਹਤ ਲਈ ਕੌਂਸਲਿੰਗ ਵੀ ਪ੍ਰਦਾਨ ਕਰਵਾਈ ਜਾਂਦੀ ਹੈ। ਆਪਣੀ ਇਮਾਰਤ ਬਣਨ ਨਾਲ ਹੋਰ ਸਹੂਲਤਾਂ ਵਿਚ ਵੀ ਵਾਧਾ ਹੋਵੇਗਾ। ਇਮਾਰਤ ਦੀ ਉਸਾਰੀ ਕਰਨ ਵਾਲੇ ਮੰਡੀ ਬੋਰਡ ਦੇ ਐਸ.ਡੀ.ਓ ਦਵਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਮਾਰਤ ਨੂੰ ਛੇ ਮਹੀਨਿਆਂ ਅੰਦਰ ਪੂਰਾ ਕਰ ਗਿਆ ਹੈ ਜਿਸ ਵਿਚ ਸਟਾਫ਼ ਦੇ ਬੈਠਣ ਲਈ ਕਮਰੇ ਅਤੇ ਹੋਰ ਸਹੂਲਤਾਂ ਸ਼ਾਮਿਲ ਹਨ। ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਕਪੂਰ, ਡਾ. ਚੰਦਰ ਸ਼ੇਖਰ ਐੱਸ.ਐੱਮ.ਓ. ਅਤੇ ਸਖੀ ਵਨ ਸਟਾਪ ਸੈਂਟਰ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

RELATED ARTICLES
- Advertisment -spot_img

Most Popular

Recent Comments