spot_img
Homeਮਾਝਾਗੁਰਦਾਸਪੁਰਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਏ ਝਗੜੇ ਦੌਰਾਨ ਚਲੀ ਗੋਲੀ ਅਤੇ ਚਲੇ...

ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਏ ਝਗੜੇ ਦੌਰਾਨ ਚਲੀ ਗੋਲੀ ਅਤੇ ਚਲੇ ਤੇਜ਼ਧਾਰ ਹਥਿਆਰ ,,,,ਦੋ ਨੌਜਵਾਨ ਜ਼ਖਮੀ

 

ਬਟਾਲਾ 3 ਫਵਰੀ (ਵਿਕਰਮ ਚੀਮਾ      )

ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਈ ਬਹਿਸਬਾਜ਼ੀ ਇਸ ਕਦਰ ਵੱਧ ਗਈ ਕੇ ਉਸਨੇ ਝਗੜੇ ਦਾ ਰੂਪ ਧਾਰ ਲਿਆ ਇਸ ਝਗੜੇ ਦੌਰਾਨ ਤੇਜ਼ ਧਾਰ ਹਥਿਆਰਾਂ ਸਮੇਤ ਗੋਲੀ ਵੀ ਚਲਾਈ ਗਈ ਇਸ ਦੌਰਾਨ ਦੋਵਾਂ ਧੜਿਆ ਦੇ ਇਕ ਇਕ ਨੌਜਵਾਨ ਜ਼ਖਮੀ ਹੋ ਗਏ,ਇਸ ਝਗੜੇ ਦੌਰਾਨ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ,,,,ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ ,,ਪੁਲਿਸ ਜਾਂਚ ਵਿਚ ਜੁਟੀ

ਗੋਲੀ ਪੱਟ ਵਿੱਚ ਲਗਣ ਕਰਕੇ ਜ਼ਖਮੀ ਹੋਏ ਇਕ ਧੜੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਜੀਰਾਂ ਪਾਰਕ ਨਜ਼ਦੀਕ ਕਿਸੇ ਗੱਲ ਨੂੰ ਲੈਕੇ ਦੂਸਰੇ ਧੜੇ ਦੇ ਨੌਜਵਾਨਾਂ ਨਾਲ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਕੱਠਾ ਹੋਏ ਕੁਝ ਨੌਜਵਾਨਾਂ ਨੇ ਤੇਜ ਧਾਰ ਹਥਿਆਰ ਨਾਲ ਹਮਲਾ ਕਰ ਦਿਤਾ ਅਤੇ ਇਸੇ ਦੌਰਾਨ ਗੋਲੀ ਵੀ ਚਲਾਈ ਗਈ ਤੇਜ਼ਧਾਰ ਹਥਿਆਰ ਦੇ ਵਾਰ ਨਾਲ ਜ਼ਖਮੀ ਹੋਏ ਨੌਜਵਾਨ ਨੇ ਵੀ ਦੱਸਿਆ ਕਿ ਪੁਲਿਸ ਥਾਣਾ ਦੇ ਸਾਹਮਣੇ ਹੀ ਗੋਲੀਆਂ ਚਲਾਈਆਂ ਗਈਆਂ

ਇਸ ਘਟਨਾ ਬਾਰੇ ਬਟਾਲਾ ਪੁਲਿਸ ਦੇ ਡੀ ਐਸ ਪੀ ਨੇ ਦਸਦੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕੇ ਕਿੰਨੀਆਂ ਗੋਲੀਆਂ ਚਲਾਈਆ ਗਈਆਂ ਹਨ ,,,,ਬਾਕੀ ਤਫਤੀਸ਼ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments