spot_img
Homeਮਾਝਾਅੰਮ੍ਰਿਤਸਰਸਿੱਖਿਆ ਬੰਦ ਦੇ ਸੱਦੇ ਤਹਿਤ ਕਾਲਜ ਅਧਿਆਪਕਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ...

ਸਿੱਖਿਆ ਬੰਦ ਦੇ ਸੱਦੇ ਤਹਿਤ ਕਾਲਜ ਅਧਿਆਪਕਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਸੱਤਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਕੀਤੀ ਜਾ ਰਹੀ ਹੈ ਮੰਗ

ਕਾਦੀਆਂ 1 ਦਸੰਬਰ (ਤਾਰਿਕ ਅਹਿਮਦ) ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਆਲ ਪੰਜਾਬ ਭਰ ਵਿਚ ਸਿੱਖਿਆ ਬੰਦ ਤਹਿਤ ਕਾਲਜਾਂ ਦੇ ਅਧਿਆਪਕਾਂ ਵੱਲੋਂ ਕਲਾਸਾਂ ਦਾ ਬਾਈਕਾਟ ਕਰਦਿਆਂ ਆਪਣਾ ਕੰਮਕਾਜ ਠੱਪ ਕਰ ਕੇ ਅਣਮਿੱਥੇ ਸਮੇਂ ਦੀ ਹਡ਼ਤਾਲ ਅਰੰਭ ਕਰ ਦਿੱਤੀ ਹੈ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੰਜਾਬ ਅਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਲੋਕਲ ਯੂਨਿਟ ਅਧੀਨ ਅਧਿਆਪਕਾਂ ਵੱਲੋਂ ਕੰਮਕਾਜ ਠੱਪ ਕਰਕੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਯੂਨਿਟ ਦੇ ਪ੍ਰਧਾਨ ਪ੍ਰੋ ਕੁਲਵਿੰਦਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਪ੍ਰਤੀ ਅਵੇਸਲਾਪਣ ਵਿਦਿਆਰਥੀਆਂ ਤੇ ਸਮੂਹ ਅਧਿਆਪਕ ਵਰਗ ਵਿੱਚ ਨਿਰਾਸ਼ਾ ਜਨਕ ਸਥਿਤੀ ਪੈਦਾ ਕਰ ਰਿਹਾ ਹੈ ਕਾਲਜ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਪਾਸੋਂ ਸੱਤਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਇਸ ਮੰਗ ਨੂੰ ਅੱਖੋਂ ਪਰੋਖੇ ਕਰਦੇ ਹੋਏ ਅਧਿਆਪਕ ਵਰਗ ਨੂੰ ਸੰਘਰਸ਼ ਵੱਲ ਤੋਰ ਰਹੀ ਹੈ ਜੇਕਰ ਕਾਲਜ ਅਧਿਆਪਕਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਆਉਂਦੇ ਦਿਨਾਂ ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅੱਜ ਦੇ ਰੋਸ ਧਰਨੇ ਚ ਪ੍ਰਧਾਨ ਪ੍ਰੋ ਭੁਪਿੰਦਰ ਸਿੰਘ ਸਕੱਤਰ ਪ੍ਰੋ ਰਾਕੇਸ਼ ਕੁਮਾਰ ਨਾਲ ਪ੍ਰੋਫੈਸਰ ਗੁਰਿੰਦਰ ਸਿੰਘ ਡਾ ਗੁਰਦੀਪ ਸਿੰਘ ਪ੍ਰੋ ਸੁਖਪਾਲ ਕੌਰ ਵਿੱਤ ਸਕੱਤਰ ਡਾ ਸਿਮਰਤਪਾਲ ਸਿੰਘ ਪ੍ਰੋ ਕੌਸ਼ਲ ਕੁਮਾਰ ਪ੍ਰੋ ਹਰਜਿੰਦਰ ਸਿੰਘ ਸ਼ਾਮਿਲ ਸਨ
ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਅਧਿਆਪਕ ਰੋਸ ਧਰਨੇ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments