ਨਵਾਂਸ਼ਹਿਰ, 14 ਸਤੰਬਰ , (ਵਿਪਨ)
ਕੇਸੀ ਕਾਲਜ ਆੱਫ ਐਜੁਕੇਸ਼ਨ ’ਚ ਕਾਰਜਕਾਰੀ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਦੀ ਦੇਖਰੇਖ ’ਚ ਹਿੰਦੀ ਦਿਵਸ ਮਨਾਇਆ ਗਿਆ , ਜਿਸ ’ਚ ਵਿਦਿਆਰਥਣਾਂ ਅਤੇ ਟੀਚਰਾਂ ਨੇ ਆਪਣੇ ਵਿਚਾਰ ਰੱਖੇ । ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰ ਆਜ਼ਾਦੀ ਦਾ ਅਮਿ੍ਰਤ ਮਹਾ ਉਤਸਵ ਮਨਾ ਰਿਹਾ ਹੈ , ਇਸ ਮਹਾ ਉਤਸਵ ਨੂੰ ਮਨਾਂਉਦੇ ਹੋਏ ਸਾਨੂੰ ਰਾਸ਼ਟਰ ਪ੍ਰਤੀਕਾਂ ਅਤੇ ਪ੍ਰਸੰਗਾਂ ਨੂੰ ਮਜਬੂਤੀ ਦੇਣ ਦੀ ਲੋੜ ਹੈ । ਰਾਸ਼ਟਰੀ ਸਨਮਾਨ ਅਤੇ ਹੋਂਦ ਦੀ ਪ੍ਰਤੀਕ ਅਤੇ ਸਾਂਸਕਿ੍ਰਤਕ ਰਾਸ਼ਟਰੀ ਸਵਾਭਿਮਾਨ ਨੂੰ ਇੱਕ ਸੂੱਤਰ ’ਚ ਪਿਰੋਣ ਵਾਲੀ ਹਿੰਦੀ ਬੋਲੀ ਵੱਲ ਕੋਈ ਧਿਆਨ ਨਾ ਦੇਣ ਲਈ ਸਾਨੂੰ ਵਿਚਾਰ ਕਰਨ ਦੀ ਲੋੜ ਹੈ । ਹਿੰਦੀ ਆਤਮਨਿਰਭਰ ਭਾਰਤ ਦਾ ਮਜਬੂਤ ਆਧਾਰ ਹੈ । ਹਿੰਦੀ ਭਾਰਤ ਦੇ ਮਨ ਦਾ ਸੰਗੀਤ ਹੈ ਅਤੇ ਕਰੋੜਾ ਭਾਰਤੀਆਂ ਦੀ ਮਾਂ ਬੋਲੀ ਹੈ । ਖੇਤਰੀ ਭਾਸ਼ਾਵਾਂ ਦੀ ਸਕੀਆਂ ਭੈਣ ਹਨ ਅਤੇ ਸੰਵਿਧਾਨ ’ਚ ਰਾਜਭਾਸ਼ਾ ਹੈ । ਫਿਰ ਵੀ ਹਿੰਦੀ ਨੂੰ ਉਸਦਾ ਉਚਿਤ ਸਨਮਾਨ ਨਹੀਂ ਮਿਲਿਆ । ਇਹੀ ਯਾਦ ਤਾਜਾ ਕਰਨ ਲਈ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਂਦਾ ਹੈ । ਸਾਲ ’ਚ ਇੱਕ ਦਿਨ ਹਿੰਦੀ ਤਾਂ ਬਾਕੀ 364 ਦਿਨ ਅੰਗਰੇਜ਼ੀ ਦਾ ਰਾਜ ਰਹਿੰਦਾ ਹੈ । ਅੰਗਰੇਜ਼ੀ ਪੂਰੀ ਦੁਨਿਆ ਵਿੱਚ ਹੈ ਤੇ । ਹਿੰਦੀ ਲੋਕਲ ਹੈ , ਲੇਕਿਨ ਲੋਕਲ ਲਈ ਵੋਕਲ ਦੀ ਭਾਵ ਦੀ ਕੋਈ ਦੇਖ ਰੇਖ ਨਹੀਂ ਹੈ। ਇਸਦੇ ਉਪਰਾਂਤ ਅਮਨਪ੍ਰੀਤ ਕੌਰ ਅਤੇ ਸਟੂਡੈਂਟ ਨਵਨੀਤ , ਮਨਪ੍ਰੀਤ ਅਤੇ ਭਾਵਨਾ ਨੇ ਦੱਸਿਆ ਕਿ ਏਸ਼ਿਆ ਦੇ 48 ਦੇਸ਼ਾਂ ਦੀ ਭਾਸ਼ਾ ਅੰਗਰੇਜ਼ੀ ਨਹੀਂ ਯੂਰੋਪ ਦੇ 40 ਦੀ ਭਾਸ਼ਾ ਅੰਗਰੇਜ਼ੀ ਨਹੀਂ , ਫਿਰ ਵੀ ਅੰਗਰੇਜ਼ੀ ਸੰਸਾਰ ਦੀ ਭਾਸ਼ਾ ਹੈ । ਸਿਰਫ ਬਿ੍ਰਟੇਨ ਦੀ ਭਾਸ਼ਾ ਅੰਗ੍ਰੇਜ਼ੀ ਹੈ । ਅਫਰੀਕਾ ਅਤੇ ਆਸਟਰੇਲਿਆ ’ਚ ਵੀ ਅੰਗਰੇਜ਼ੀ ਮੂਲ ਭਾਸ਼ਾ ਨਹੀਂ ਹੈ । ਹਿੰਦੀ ਨਾਲ ਕਿਸੇ ਵੀ ਭਾਰਤੀ ਭਾਸ਼ਾ ਦੀ ਮੁਕਾਬਲਾ ਨਹੀਂ ਹੈ । ਸਟੂਡੈਂਟ ਨੇ ਹਿੰਦੀ ਸਬੰਧੀ ਨਾਟਕ ਖੇਡਿਆ , ਕਵਿਤਾਵਾਂ ਸੁਣਾਈਆਂ । ਅੰਤ ’ਚ ਸਾਰੇ ਨੇ ਪ੍ਰਣ ਲਿਆ ਕਿ ਉਹ ਹਿੰਦੀ ਭਾਸ਼ਾ ਨੂੰ ਪਹਿਲ ਦੇਣਗੇ । ਮੌਕੇ ’ਤੇ ਡਾੱ. ਕੁਲਜਿੰਦਰ ਕੌਰ, ਮੋਨਿਕਾ ਧੰਮ, ਅਮਨਪ੍ਰੀਤ ਕੌਰ , ਮਨਜੀਤ ਕੁਮਾਰ ਅਤੇ ਕੇਸੀ ਗਰੁੱਪ ਦੇ ਪੀਆਰਓ ਵਿਪਨ ਕੁਮਾਰ ਆਦਿ ਹਾਜਰ ਰਹੇ ।