spot_img
Homeਮਾਝਾਗੁਰਦਾਸਪੁਰਵਿਆਹ ਪੁਰਬ ਦੇ ਮੱਦੇਨਜ਼ਰ 13 ਸਤੰਬਰ ਨੂੰ ਬਟਾਲਾ ਤਹਿਸੀਲ ਵਿੱਚ ਲੋਕਲ ਛੁੱਟੀ...

ਵਿਆਹ ਪੁਰਬ ਦੇ ਮੱਦੇਨਜ਼ਰ 13 ਸਤੰਬਰ ਨੂੰ ਬਟਾਲਾ ਤਹਿਸੀਲ ਵਿੱਚ ਲੋਕਲ ਛੁੱਟੀ ਦਾ ਐਲਾਨ

ਬਟਾਲਾ, 10 ਸਤੰਬਰ (ਮੁਨੀਰਾ ਸਲਾਮ ਤਾਰੀ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਨੇਗੋਸੀਏਬਲ ਇੰਸਟਰੂਮੈਂਟਸ ਐਕਟ, 1981 ਸੈਕਸ਼ਨ-25 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਮਿਤੀ 13 ਸਤੰਬਰ 2021 ਦਿਨ ਸੋਮਵਾਰ ਨੂੰ ਸਬ-ਡਵੀਜ਼ਨ ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫ਼ਤਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਬੋਰਡ/ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ।

RELATED ARTICLES
- Advertisment -spot_img

Most Popular

Recent Comments