spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਵਲੋਂ ਬੇੁਰਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱੱਈਆ ਕਰਵਾਉਣ ਲਈ ਕੀਤੇ ਗਏ...

ਪੰਜਾਬ ਸਰਕਾਰ ਵਲੋਂ ਬੇੁਰਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱੱਈਆ ਕਰਵਾਉਣ ਲਈ ਕੀਤੇ ਗਏ ਵਿਸ਼ੇਸ ਉਪਰਾਲੇ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 9 ਸਤੰਬਰ (ਮੁਨੀਰਾ ਸਲਾਮ ਤਾਰੀ) ਪੰਜਾਬ ਸਰਕਾਰ ਵੱਲੋ ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਅੱਜ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਗੁਰਦਾਸਪੁਰ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ 7ਵਾਂ ਰਾਜ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਹੈ । ਇਸ ਮੇਲੇ ਵਿੱਚ 18 ਕੰਪਨੀਆਂ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਇੰਡਸਟਰੀਆਂ ਨੇ ਹਿੱਸਾ ਲਿਆ ਅਤੇ ਮੇਲੇ ਵਿੱਚ 1167 ਨੌਜਵਾਨ ਲੜਕੇ/ਲੜਕੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋ 967 ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਗਈ , ਜਿਨਾਂ ਵਿਚ 893 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿਚ ਨੋਕਰੀ ਲਈ ਚੋਣ ਹੋਈ। ਇਨਾਂ ਵਿਚੋਂ 564 ਲੜਕੇ ਤੇ 329 ਲੜਕੀਆਂ ਦੀ ਚੋਣ ਹੋਈ।

9 ਸਤੰਬਰ ਤੋਂ 17 ਸਤੰਬਰ ਤਕ ਲੱਗਣ ਵਾਲੇ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਉਦਘਾਟਨ ਵਰਚੁਅਲ (ਆਨਲਾਈਨ) ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤਾ ਗਿਆ ਅਤੇ ਜਿਲੇ ਅੰਦਰ ਰੋਜ਼ਗਾਰ ਮੇਲੇ ਦਾ ਉਦਘਾਟਨ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵਲੋਂ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਗੁਰਦਾਸਪੁਰ ਵਿਖੇ ਕੀਤਾ ਗਿਆ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਚੇਅਰਮੇਨ ਗੁਰਮੀਤ ਸਿੰਘ ਪਾਹੜਾ, ਬਲਵਿੰਦਰ ਸਿੰਘ ਐਸ.ਡੀ.ਐਮ ਗੁਰਦਾਸਪੁਰ, ਡਾ. ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ, ਗੁਰਦਾਸਪੁਰ, ਬਿ੍ਰਗੇਡੀਅਰ ਜੀ.ਐਸ ਕਾਹਲੋਂ ਜ਼ਿਲ੍ਹਾ ਮੁਖੀ ਜੀਓਜੀ, ਸੁਨੀਲ ਮੋਹਨ ਮਹਿਤਾ, ਸਾਬਕਾ ਡੀ.ਆਈ.ਜੀ ਬੀ.ਐਸ.ਐਫ, ਪ੍ਰਸ਼ੋਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ, ਇੰਜੀ. ਰਾਘਵ ਮਹਾਜਨ ਐਮ.ਡੀ ਗੋਲਡਨ ਕਾਲਜ, ਡਾ. ਲਖਵਿੰਦਰਪਾਲ ਸਿੰਘ ਪਿ੍ਰੰਸੀਪਲ, ਦਰਸ਼ਨ ਮਹਾਜਨ ਸੀਨੀਅਰ ਕਾਂਗਰਸੀ ਆਗੂ, ਚੇਅਰਮੈਨ ਸੁੱਚਾ ਸਿੰਘ ਰਾਮਨਗਰ, ਪਰਮਿੰਦਰ ਸਿੰਘ ਸੈਣੀ, ਇੰਜੀ. ਮਹਿੰਦਰ ਕੁਮਾਰ ਰਜਿਸਟਰਾਰ, ਇੰਜੀ. ਅਜੇ ਅਰੋੜਾ ਪਿ੍ਰੰਸੀਪਲ ਪੋਲੀਟੈਕਨਿਕ ਕਾਲਜ ਬਟਾਲਾ, ਇੰਜੀ. ਜਸਵਿੰਦਰ ਸਿੰਘ ਦੀਨਾਨਗਰ, ਇੰਜੀ. ਵਿਸ਼ਾਲ ਮਹਾਜਨ ਪਿ੍ਰੰਸੀਪਲ ਬਾਬਾ ਹਜ਼ਾਰਾ ਸਿੰਘ ਪੋਲਟੀਟੈਕਨਿਕ ਗੁਰਦਾਸਪੁਰ, ਇੰਜੀ. ਪਰਮਜੀਤ ਸਿੰਘ ਮਠਾਰੂ ਪਿ੍ਰੰਸੀਪਲ ਆਈ.ਟੀ.ਆਈ ਬਟਾਲਾ ਅਤੇ ਇੰਜੀ. ਜਸਬੀਰ ਸਿੰਘ ਵੀ ਮੋਜੂਦ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਇਹ 7ਵਾਂ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਗੁਰਦਾਸਪੁਰ ਵਿਖੇ 9 ਤੋਂ 17 ਸਤੰਬਰ ਤਕ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਕੀਮ ਘਰ-ਘਰ ਰੋਜ਼ਗਾਰ ਤਹਿਤ ਹਰ ਘਰ ਵਿੱਚ ਇੱਕ ਨੋਕਰੀ ਜਾਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਟੀਚਾ ਮਿਥਿਆ ਗਿਆ ਹੈ । ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਵਿਜਟ ਜਰੂਰ ਕਰਨ ਜਿਥੇ ਸਰਕਾਰ ਵੱਲੋ ਨੋਜਵਾਨਾਂ ਨੂੰ ਫ੍ਰੀ ਇੰਟਰਨੈਟ ਸੇਵਾ, ਕਾਉਂਸਲਿੰਗ ਅਤੇ ਵਿਦੇਸ਼ ਵਿੱਚ ਜਾਣ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਗੁਰਦਾਸਪੁਰ ਵੱਲੋ ਨੋਜਵਾਨਾਂ ਨੂੰ ਸਾਫਟ ਸਕਿੱਲ ਅਤੇ ਇੰਟਰਵਿਉ ਦੀ ਟੇ੍ਰਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਬੱਚਿਆਂ ਨੂੰ ਤਿਆਰੀ ਉਪਰੰਤ ਰੋਜਗਾਰ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਨਾਂ ਆਵੇ ।

ਇਸ ਮੌਕੇ ਜਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਸਰਕਾਰ ਵਲੋਂ ਕੋਵਿਡ -19 ਸਬੰਧੀ ਜਾਰੀ ਗਾਈਡਲਾਈਜ਼ ਦੀ ਪਾਲਣਾ ਕਰਦੇ ਇਹ ਰੋਜਗਾਰ ਮੇਲਾ ਲਗਾਇਆ ਗਿਆ। ਕੋਵਿਡ -19 ਦੀਆ ਗਾਈਡਲਾਈਜ ਦੀ ਪਾਲਣਾ ਕਰਦੇ ਹੋਏ ਰੋਜਗਾਰ ਮੇਲੇ ਵਾਲੀ ਜਗ੍ਹਾਂ ਤੇ ਵੱਖ ਵੱਖ ਬਲਾਕ ਤਿਆਰ ਕੀਤੇ ਗਏ, ਜਿਥੇ ਬੱਚਿਆ ਦੀ ਬਲਾਕ ਵਾਈਜ ਰਜਿਸਟਰੇਸ਼ਨ ਕੀਤੀ ਗਈ। ਰਜਿਸਟਰੇਸ਼ਨ ਲਈ ਬਲਾਕ ਵਾਈਜ ਟੋਕਨ ਸਿਸਟਮ ਏ/ਬੀ/ਸੀ/ਡੀ)ਦੀ ਵਰਤੋ ਕੀਤੀ ਗਈ, ਤਾਂ ਜੋ ਇੰਟਰਵਿਊ ਦੌਰਾਨ ਪ੍ਰਾਰਥੀਆ ਦਾ ਇੱਕ ਜਗ੍ਹਾ ਤੇ ਇਕੱਠ ਨਾ ਹੋਵੇ ।

ਉਨਾਂ ਅੱਗੇ ਦੱਸਿਆ ਕਿ ਰੋਜਗਾਰ ਮੇਲੇ ਵਾਲੀ ਜਗ੍ਹਾ ਤੇ ਇੱਕ ਮੈਡੀਕਲ ਟੀਮ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਥਰਮੈਲ ਸਕੈਨਿੰਗ ਵੀ ਕੀਤੀ ਗਈ ।

ਉਨਾਂ ਅੱਗੇ ਦੱਸਿਆ ਕਿ ਕੱਲ੍ਹ ਦੂਜੇ ਦਿਨ 10 ਸਤੰਬਰ ਨੂੰ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਗੁਰਦਾਸਪੁਰ ਵਿਖੇ ਰੋਜ਼ਗਾਰ ਮੇਲਾ ਲੱਗੇਗਾ, ਤੀਜਾ ਰੋਜ਼ਗਾਰ ਮੇਲਾ 14 ਸਤੰਬਰ ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਚੋਥਾ ਅਤੇ ਪੰਜਾਵਾਂ ਰੋਜ਼ਗਾਰ ਮੇਲਾ 16 ਅਤੇ 17 ਸਤੰਬਰ ਨੂੰ ਸਰਕਾਰੀ ਕਾਲਜ ਬਟਾਲਾ ਵਿਖੇ ਲੱਗੇਗਾ। ਇਨਾਂ ਰੋਜ਼ਗਾਰ ਮੇਲਿਆਂ ਵਿਚ ਅੱਠਵੀਂ ਜਮਾਤ ਪਾਸ ਤੋਂ ਲੈ ਕੇ ਪੋਸਟ ਗਰੇਜ਼ੂਏਸ਼ਨ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ

RELATED ARTICLES
- Advertisment -spot_img

Most Popular

Recent Comments