spot_img
Homeਮਾਝਾਗੁਰਦਾਸਪੁਰਭਾਰਤ ਵਿਕਾਸ ਪ੍ਰੀਸ਼ਦ ਨੇ ਭਾਈ ਘਨਈਆ ਜੀ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ...

ਭਾਰਤ ਵਿਕਾਸ ਪ੍ਰੀਸ਼ਦ ਨੇ ਭਾਈ ਘਨਈਆ ਜੀ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ

ਕਾਦੀਆਂ 31 ਅਗਸਤ :(ਸਲਾਮ ਤਾਰੀ) ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਦੀਆਂ ਦੀ ਵਲੋੱ ਅੱਜ ਭਾਈ ਘਨਈਆ ਜੀ ਸੁਸਾਇਟੀ ਅਤੇ ਅਰਦੁਮਨਜੀਤ ਸਿੰਘ ਸੰਧੂ ਦੀ ਪਹਿਲੀ ਬਰਸੀ ਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੀ ਟੀਮ ਪ੍ਰਿਆ ਜੀਤ ਕਲਸੀ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਵਿੱਚ ਪਹੁੰਚੀ। ਇਸ ਖੂਨਦਾਨ ਕੈਂਪ ਵਿੱਚ ਨੇੜਲੇ ਇਲਾਕਿਆਂ ਦੇ ਲੋਕ ਖੂਨਦਾਨ ਲਈ ਪਹੁੰਚੇ। ਕੈਂਪ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਹਾਇਕ ਸਿਵਲ ਸਰਜਨ ਡਾ: ਭਾਰਤ ਭੂਸ਼ਣ ਅਤੇ ਪ੍ਰਸਿੱਧ ਸਮਾਜ ਸੇਵਕ ਜੋਗਿੰਦਰ ਸਿੰਘ ਸੰਧੂ ਮੌਜੂਦ ਸਨ। ਡਾ: ਭਾਰਤ ਭੂਸ਼ਣ ਅਤੇ ਸੰਧੂ ਦਾ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਭਾਈ ਘਨਈਆ ਜੀ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਵਾਗਤ ਕੀਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਡਾ: ਭਾਰਤ ਭੂਸ਼ਨ ਨੇ ਮੌਜੂਦ ਨੌਜਵਾਨਾਂ ਨੇ ਖੂਨਦਾਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਦਿੱਤਾ ਗਿਆ ਖੂਨਦਾਨ ਕਿਸੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਉਸਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਹੁੰਦੀ ਅਤੇ ਕੁਝ ਘੰਟਿਆਂ ਦੇ ਅੰਦਰ ਹੀ ਖੂਨ ਦੁਬਾਰਾ ਬਣਨਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਵਿਕਾਸ ਪ੍ਰੀਸ਼ਦ ਵਾਂਗ ਅੱਗੇ ਆ ਕੇ ਸਮਾਜਕ ਹਿੱਤਾਂ ਦੇ ਅਜਿਹੇ ਕਾਰਜ ਕਰਨ ਵਿੱਚ ਸਹਿਯੋਗ ਦੇਣ। ਇਸ ਮੌਕੇ ਉੱਘੇ ਸਮਾਜ ਸੇਵਕ ਜੋਗਿੰਦਰ ਸਿੰਘ ਸੰਧੂ ਨੇ ਵੀ ਨੌਜਵਾਨਾਂ ਨੂੰ ਸਮਾਜ ਨੂੰ ਸਮਰਪਿਤ ਹੋ ਕੇ ਸਮਾਜ ਦੇ ਹਿੱਤ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ।ਡਾ.ਪ੍ਰਿਆਜੀਤ ਕਲਸੀ ਨੇ ਕਿਹਾ ਕਿ ਹਰ ਵਿਅਕਤੀ ਜੋ ਇਸ ਮਹਾਦਾਨ ਕੈਂਪ ਵਿਚ ਭਾਗ ਲੈ ਰਿਹਾ ਹੈ ਉਹ 3 ਮਹੀਨੇ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ। ਇਸ ਮੌਕੇ 50 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਲੋਕਾਂ ਨੂੰ ਭਾਰਤ ਵਿਕਾਸ ਪ੍ਰੀਸ਼ਦ ਅਤੇ ਭਾਈ ਘਨਈਆ ਸੁਸਾਇਟੀ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਮੁਕੇਸ਼ ਵਰਮਾ ਨੇ ਦੱਸਿਆ ਕਿ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ 40 ਦੇ ਕਰੀਬ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ ਹੈ, ਜੋ ਕਿ ਇੱਕ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਵਾਲਾ ਕਿਸੇ ਇੱਕ ਵਿਅਕਤੀ ਦੀ ਜਾਨ ਨਹੀਂ ਬਚਾਉਂਦਾ ਬਲਕਿ ਪੂਰੇ ਪਰਿਵਾਰ ਦੀ ਜਾਨ ਬਚਾਉਂਦਾ ਹੈ। ਇਸ ਮੌਕੇ ਉਨ੍ਹਾਂ ਸਹਾਇਕ ਸਿਵਲ ਸਰਜਨ ਭਾਰਤ ਭੂਸ਼ਣ ਅਤੇ ਸਮਾਜ ਸੇਵੀ ਜੋਗਿੰਦਰ ਸਿੰਘ ਸੰਧੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਬੈਜ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਜਨਰਲ ਸਕੱਤਰ ਜਸਬੀਰ ਸਿੰਘ ਸਮਰਾ, ਵਿੱਤ ਸਕੱਤਰ ਪਵਨ ਕੁਮਾਰ ਪ੍ਰਬੰਧਕੀ ਸਕੱਤਰ ਡਾ: ਬਿਕਰਮਜੀਤ ਸਿੰਘ ਬਾਜਵਾ ,ਸੰਜੀਤਪਾਲ ਸਿੰਘ ਸੰਧੂ, ਵਿਨੋਦ ਕੁਮਾਰ ਟੋਨੀ, ਭਾਈ ਘਨਈਆ ਜੀ ਸੁਸਾਇਟੀ ਦੀ ਤਰਫੋਂ, ਪ੍ਰਧਾਨ ਜਗਜੀਤ ਸਿੰਘ, ਕਰਤਾਰ ਸਿੰਘ ਬਾਜਵਾ, ਰਣਜੀਤ ਸਿੰਘ , ਜਸਪਿੰਦਰ ਕੌਰ ਸੰਧੂ, ਅਮਨਦੀਪ ਕੌਰ ਸੰਧੂ ਆਦਿ ਹਾਜ਼ਰ ਸਨ।
ਸੁਰਖੀ
ਫੋਟੋ ਨੰਬਰ 1 ਵਿੱਚ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਭਾਰਤ ਭੂਸ਼ਣ ਦਾ ਸਨਮਾਨ ਕਰਦੇ ਹੋਏ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ, ਭਾਈ ਘਨਈਆ ਸਿੰਘ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਉਨ੍ਹਾਂ ਦੀਆਂ ਟੀਮਾਂ
ਫੋਟੋ ਨੰ ਦੋ ਚ ਖੂਨਦਾਨ ਕਰਦੇ ਹੋਏ ਨੌਜਵਾਨ
ਫੋਟੋ ਨੰਬਰ ਤਿੱਨ ਚ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੰਡਦੇ ਹੋਏ ਸਹਾਇਕ ਸਿਵਲ ਸਰਜਨ ਭਾਰਤ ਭੂਸ਼ਨ ਅਤੇ ਜੁਗਿੰਦਰ ਸਿੰਘ ਸੰਧੂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments