spot_img
Homeਮਾਲਵਾਜਗਰਾਓਂਪੱਤਰਕਾਰ ਨਸੀਬ ਸਿੰਘ ਵਿਰਕ ਬਣੇ ਲੁਧਿਆਣਾ ਦਿਹਾਤੀ ਮੀਤ ਪ੍ਰਧਾਨ

ਪੱਤਰਕਾਰ ਨਸੀਬ ਸਿੰਘ ਵਿਰਕ ਬਣੇ ਲੁਧਿਆਣਾ ਦਿਹਾਤੀ ਮੀਤ ਪ੍ਰਧਾਨ

ਜਗਰਾੳ° 23 ਅਗਸਤ (ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ )
ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਪ੍ਰੈਸ ਸਕੱਤਰ ਅਤੇ ਪ੍ਰੈਸ਼ ਕਲੱਬ ਪੰਜਾਬ ਦੇ ਸੈਕਟਰੀ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਪੱਤਰਕਾਰ ਨਸੀਬ ਸਿੰਘ ਵਿਰਕ ਨੂੰ ਬੀਤੇ ਕੱਲ ਹਿਊਮਨ ਰਾਇਟਸ ਸੁਰਾਖਿਆਂ ਸੋਸਾਇਟੀ ਪੰਜਾਬ ਚੇਅਰਮੈਂਨ ਵੱਲੋਂ ਲੁਧਿਆਣਾ ਦਿਹਾਤੀ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਨਸੀਬ ਸਿੰਘ ਵਿਰਕ ਨੇ ਹਿਊਮਨ ਰਾਇਟਸ ਸੁਰਾਖਿਆਂ ਸੋਸਾਇਟੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਵੱਖ-ਵੱਖ ਜੱਥੇਬੰਦੀਆ ਵੱਲੋਂ ਮੈਨੂੰ ਨਿਮਾਣੇ ਨੂੰ ਜੋ ਮਾਣ ਬਕਸਿਆ ਗਿਆ ਹੈ ਮੈਂ ਉਸ ਨੂੰ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਨਿਭਾਉਣ ਲਈ ਬਚਨਬੱਧ ਹਾਂ। ਇਸ ਸਮੇਂ ਇਹਨਾਂ ਦੇ ਨਾਲ ਸਤਵੰਤ ਸਿੰਘ ਥਿੰਦ ਮੋਹੀ ਪ੍ਰਧਾਨ ਹਿਊਮਨ ਰਾਇਟਸ ਸੁਰਾਖਿਆਂ ਸੋਸਾਇਟੀ ਲੁਧਿਆਣਾ ਦਿਹਾਤੀ ਅਤੇ ਹਾਕਮ ਸਿੰਘ ਆਦਿ ਸਮੇਤ ਹੋਰ ਅਹੁਦੇਦਾਰ ਹਾਜਰ ਸਨ।

RELATED ARTICLES
- Advertisment -spot_img

Most Popular

Recent Comments