spot_img
Homeਮਾਲਵਾਫਰੀਦਕੋਟ-ਮੁਕਤਸਰਅੱਜ ਸੰਦੀਪ ਸਿੰਘ ਸੰਨੀ ਬਰਾੜ ਨਗਰ ਕੌਂਸਲ ਫਰੀਦਕੋਟ ਵਿਖੇ ਪਹੁੰਚ ਕੇ ਪੰਜਾਬ...

ਅੱਜ ਸੰਦੀਪ ਸਿੰਘ ਸੰਨੀ ਬਰਾੜ ਨਗਰ ਕੌਂਸਲ ਫਰੀਦਕੋਟ ਵਿਖੇ ਪਹੁੰਚ ਕੇ ਪੰਜਾਬ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ

 

ਫਰੀਦਕੋਟ 6 ਜੂਨ (ਧਰਮ ਪ੍ਰਵਾਨਾਂ).

ਪਿਛਲੇ ਲੰਬੇ ਸਮੇਂ ਤੋਂ ਚਲੀ ਆਈ ਰਹੀ ਪੰਜਾਬ ਦੇ ਸਫ਼ਾਈ ਸੇਵਕਾਂ ਦੀ ਹੈ ਤਾਲ ਕਾਰਨ ਜਿੱਥੇ ਥਾਂ ਥਾਂ ਕੂੜੇ ਦੇ ਢੇਰ ਨਜਰ ਆ ਰਹੇ ਉੱਥੇ ਸ਼ਹਿਰ ਨਿਵਾਸੀ ਵੀ ਕਾਫੀ ਪ੍ਰੈਸਾਨੀ ਦੇ ਆਲਮ ਵਿੱਚ ਵੀ ਗੁਜ਼ਰ ਰਹੇ ਹਨ। ਇਸ ਸਭ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਓ ਐਸ਼ ਦੀ ਸੰਦੀਪ ਸਿੰਘ ਉਰਫ ਸੰਨੀ ਬਰਾੜ ਸਥਾਨਿਕ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਉਸ ਸਮੇਂ ਉਹਨਾਂ ਨੇ ਮੁਲਾਜ਼ਮ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇੜਾਪਣਾ ਮੰਗ ਪੱਤਰ ਸੰਨੀ ਬਰਾੜ ਨੂੰ ਦਿੱਤਾ । ਜਿਸ ਵਿੱਚ ਉਹਨਾਂ ਨੇ ਆਪਣੀਆਂ ਵੱਖ ਵੱਖ ਮੰਗਾਂ ਨੂੰ ਵਿਸਤਾਰ ਸਹਿਤ ਦੱਸਦਿਆਂ ਕਿਹਾ ਕਿ ਠੇਕਾ ਪ੍ਰਣਾਲੀ ਨੂੰ ਸਮਾਪਤ ਕਰਕੇ ਕੰਮ ਕਰਦੇ ਸਾਰੇ ਕਰਮਚਾਰੀ ਜਿਵੇਂ ਕਿ ਸਫ਼ਾਈ ਸੇਵਕ, ਸੀਵਰਮੈਨ, ਮਾਲੀ, ਇਲੈਕਟ੍ਰੀਸ਼ਨ, ਪੰਪ ਓਪਰੇਟਰ, ਕੰਪਿਊਟਰ ਅਪ੍ਰੇਟਰ, ਕਲਰਕ, ਡਰਾਇਵਰ ਅਤੇ ਫਾਇਰ ਬ੍ਰਿਗੇਡ ਕੰਟਰੈਕਟਰ ਮੁਲਾਜ਼ਮ ਰੈਗੂਲਰ ਕੀਤੇ ਜਾਣ। ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ। 3. ਤਨਖਾਹਾਂ ਸਮੇਂ ਸਿਰ ਦੇਣ ਦੇ ਲਈ ਰਾਸ਼ੀ ਦੁੱਗਣੀ ਕੀਤੀ ਜਾਵੇ ਜਾਂ ਕਾਮਿਆਂ ਦੀ ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਦਿੱਤੀ ਜਾਵੇ। 4, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਸਾਲਿਡ ਵੇਸਟ ਮੈਨੇਜਮੈਂਟ ਸਰਕਾਰੀਕਰਨ ਕੀਤਾ ਜਾਵੇ। 6. ਜਿੰਨ੍ਹਾਂ ਮੁਲਾਜ਼ਮਾਂ ਤੋਂ 31-12-2011 ਤੱਕ ਪੈਨਸ਼ਨ ਸਬੰਧੀ ਆਪਸ਼ਨ ਲਈ ਹੈ, ਦਾ ਪ੍ਰੋਸੈੱਸ ਪੂਰਾ ਕਰਕੇ ਪੈਨਸ਼ਨ ਲਾਈ ਜਾਵੇ। 01-01-2004 ਦੀ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਸਮੇਤ ਸਾਰੇ ਲਾਭ ਦਿੱਤੇ ਜਾਣ। 8. ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ ਲਾਜ਼ਮੀ ਇੰਸਪੈਕਟਰ ਅਤੇ ਪੰਪ ਅਪ੍ਰੇਟਰ ਦੀ ਸਾਲ ਸੀ ਸਰਵਿਸ ਤੇ ਲਾਜ਼ਮੀ ਜੇ.ਈ. ਬਣਾਇਆ ਜਾਵੇ। ਸਫ਼ਾਈ ਕਰਮਚਾਰੀ ਲਈ ਸਪੇਸ਼ਲ ਭੱਤਾ 1000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ ਸਫ਼ਾਈ ਮੇਟਾਂ ਤੇਲ ਭੱਤਾ ਦਿੱਤਾ ਜਾਵੇ। 10, ਜਿਹੜੀਆਂ ਸਥਾਨਕ ਸਰਕਾਰਾਂ ਨੇ ਪੀ.ਐਫ. ਮੁਲਾਜ਼ਮ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਹੈ, ਨੂੰ ਵਿਆਜ਼ ਸਮੇਤ ਜਮ੍ਹਾਂ ਕਰਵਾਇਆ ਜਾਵੇ। 11, ਯੋਗਤਾ ਰੱਖਣ ਵਾਲੇ ਸਫ਼ਾਈ ਕਰਮਚਾਰੀ, ਚਾਰ, ਸੀਵਰਮੈਨ, ਮਾਲੀ ਆਦਿ ਨੂੰ 5 ਸਾਲ ਦੇ ਤਜ਼ਰਬੇ ਤੋਂ ਬਾਅਦ ਲਾਜ਼ਮੀ ਤਰੱਕੀ ਦੇ ਮੌਕੇ ਦਿੱਤੇ ਜਾਣ। 12, ਨਗਰ ਨਿਗਮਾਂ/ਕੌਂਸਲਾਂ/ਪੰਚਾਇਤਾਂ ਦੇ ਕਰਮਚਾਰੀਆਂ ਨੂੰ ਪਾਣੀ ਅਤੇ ਬਿੱਲਾਂ ਤੋਂ ਛੋਟ ਦਿੱਤੀ ਜਾਵੇ। 13. ਪੈਨਸ਼ਨ ਕਮਿਊਟ ਦਾ ਲਾਭ ਸਮੇਤ ਕੈਸ਼ ਸਿਹਤ ਸਕੀਮ ਲਾਗੂ ਕੀਤੀ ਜਾਵੇ। 14, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਅਤੇ ਬਣਦਾ ਮਹਿੰਗਾਈ ਭੱਤਾ ਤੁਰੰਤ ਜਾਰੀ ਕੀਤਾ ਜਾਵੇ। 15. ਤਰਸ ਦੇ ਅਧਾਰ ਤੇ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ। ਮੁਲਾਜਮਾਂ ਨੂੰ ਕਿੱਤਾ ਟੈਕਸ (ਰੁ. 2001- ਮਹੀਨਾ) ਤੋਂ ਛੋਟ ਦਿੱਤੀ ਜਾਵੇ। ਮਜਦੂਰ ਵਿਰੋਧੀ ਕਿਰਤ ਕਾਨੂੰਨ ਦੀਆਂ ਸੋਧਾਂ ਰੱਦ ਕੀਤੀਆਂ ਜਾਣ।ਉਹਨਾਂ ਇਸ ਸਮੇਂ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਤੁਹਾਡੀਆਂ ਇਹ ਸਾਰੀਆਂ ਮੰਗਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਤੁਹਾਡਾ ਮਸਲਾ ਜ਼ਰੂਰ ਹੱਲ ਕੀਤਾ ਜਾਵੇਗਾ। ਇਸ ਮੌਕੇ
ਅਸ਼ੌਕ ਸਾਚਵਾਨ, ਚਮੇਸ਼ ਗਰ, ਕੁਲਦੀਪ ਕਾਗੜਾ ਫਰੀਦਕੋਟ, ਪਵਨ ਟਾਂਕ ਮਾਨਸਾ, ਫਤਿਹ ਚੰਦ ਛਾਜਿਲਕਾ, ਸੋਮ ਨਾਥ ਚ ਮਬੜ ਮੋਗਾ, ਹੰਸਰਾਜ ਰਾਜਪੂਰਾ, ਰਮੇਸ਼ ਸ਼ੇਰਗਿੱਲ ਤਰਨਤਾਰਨ, ਸੰਜੀਵ ਰਤੀ ਮਾਨਸਾ, ਜ਼ੀਰਾ ਭੱਟੀ ਬਟਾਲਾ, ਭਾਰਤ ਵੇਦੀ ਸੰਗਰੂਰ, ਸੁਖਦੇਵ ਕਾਈ ਲੁਧਿਆਣਾ ਸਫਾਈ ਸੇਵਕ ਯੂਨੀਅਨ ਪੰਜਾਬ ਸਰਦਾਰੀ ਲਾਲ ਸ਼ਰਮਾ,
ਹਾਜਰ ਸਨ

RELATED ARTICLES
- Advertisment -spot_img

Most Popular

Recent Comments