spot_img
Homeਮਾਝਾਗੁਰਦਾਸਪੁਰਵੇਟ ਲਿਫਟਿੰਗ ਵਿਚ ਗੋਲਡ ਮੈਡਲ ਲੈਣ ਵਾਲੀ ਨਵਦੀਪ ਕੋਰ ਘਰ ਵਿਚ ਬਿਨਾ...

ਵੇਟ ਲਿਫਟਿੰਗ ਵਿਚ ਗੋਲਡ ਮੈਡਲ ਲੈਣ ਵਾਲੀ ਨਵਦੀਪ ਕੋਰ ਘਰ ਵਿਚ ਬਿਨਾ ਛੱਤ ਤੋ ਰਹਿਣ ਤੇ ਮਜਬੂਰ

ਕਾਦੀਆਂ 8 ਅਗਸਤ (ਸਲਾਮ ਤਾਰੀ) ਟੋਕਿਉ ੳਲੰਪਿਕ ਵਿਚ ਮੈਡਲ ਲੈਣ ਵਾਲੇ ਖਿਡਾਰੀਆਂ ਨੂੰ ਸੂਬਾ ਸਰਕਾਰ ਅਤੇ ਸੈਂਟਰ ਸਰਕਾਰਾਂ ਵਲੋ ਵੱਡੇ ਇਨਾਮਾਂ ਨਾਲ ਨਵਾਜ਼ਿਆ ਜਾ ਰਿਹਾ ਹੈ। ਦੂਜੇ ਪਾਸੇ ਪੰਜਬਾ ਦੇ ਇਕ ਛੋਟੇ ਜਿਹੇ ਪਿੰਡ ਪ੍ਰਤਾਪ ਗੜ(ਸ਼੍ਰੀ ਹਰਗੋਬਿੰਦਪੁਰ) ਦੀ ਰਹਿਣ ਵਾਲੀ ਨਵਦੀਪ ਕੋਰ ਜੋ ਕਿ ਅੰਡਰ 17 ਵਿਚ ਖੇਲੋ ਇੰਡੀਆ ਵਿਚ ਗੋਲਡ ਮੈਡਲ ਹਾਸਲ ਕਰ ਚੁਕੀ ਹੈ। ਅਤੇ ਹੋਰ ਵੀ ਕਈ ਮੱਲਾਂ ਮਾਰ ਚੁਕੀ ਆਪਣੇ ਘਰ ਵਿਚ ਬਿਨਾਂ ਛੱਤ ਤੋ ਰਹਿਣ ਨੂੰ ਮਜਬੂਰ ਹੈ। ਨਵਦੀਪ ਕੋਰ ਨੇ ਦਸਿਆ ਕਿ ਉਸ ਨੁੰ ਬਚਪਨ ਤੋ ਹੀ ਖੇਡਾਂ ਦਾ ਸ਼ੋਕ ਸੀ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਵਲ ਮੇਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰਾਂ ਦੇ ਸੀ ਕਿ ਆਪਣੀਆਂ ਕਈ ਖੁਆਈਸ਼ਾਂ ਨੂੰ ਦਬਨਾ ਪਿਆ ਕੋਚ ਬਲਦੇਵ ਸਿੰਘ ਢਿਲੋ ਅਤੇ ਆਪਣੇ ਮਾਮਾ ਜੀ ਜਗਦੇਵ ਰਾਜ ਦੇ ਉਤਸ਼ਾਹਿਤ ਕਰਨ ਤੋ ਬਾਦ ਮੈਂ ਨੈਸ਼ਨਲ ਚ ਗੋਲਡ ਲੈ ਕੇ ਆਈ ਹਾਂ ਪਰ ਮੇਰੇ ਘਰ ਦੇ ਹਾਲਾਤ ਹੁਣ ਵੀ ਬਹੁਤ ਖਰਾਬ ਨੇ ਘੱਰ ਦੀ ਛੱਤ ਡਿਗਣ ਨੂੰ ਇਕ ਸਾਲ ਹੋ ਚੁਕਿਆ ਹੈ ਜਿਸ ਨੁੰ ਬਨਾਉਣ ਲਈ ਸਾਡੇ ਕੋਲ ਪੈਸੇ ਨਹੀਂ ਹਨ। ਮੇਰੇ ਪਿਤਾ ਜੀ ਦਾ ਇਕ ਪੈਰ ਖਰਾਬ ਹੈ ਅਤੇ ਉਹ ਕੋਈ ਕੱਮ ਨਹੀ ਕਰ ਸਕਦੇ ਛੋਟਾ ਭਰਾ ਜੋ ਕਿ ਪੜਦਾ ਹੈ ਅਤੇ ਮਾਤਾ ਆਂਗਨਵਾੜੀ ਵਿਚ ਮਮੂਲੀ ਤਨਖਾਹ ਤੇ ਕੱਮ ਕਰਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀ ਹੋਂਦਾ। ਘੱਰ ਵਿਚ ਤੰਗੀ ਜਿਆਦਾ ਹੋਣ ਕਾਰਣ ਮੈਂ ਆਪਣੇ ਨਾਨਕੇ ਕਾਦੀਆਂ ਰਹਿੰਦੀ ਹਾਂ ਅਤੇ ਉਹਨਾਂ ਨੇ ਹੀ ਮੇਰੀ ਹੈਲਪ ਕੀਤੀ ਹੈ। ਨਵਦੀਪ ਕੋਰ ਨੇ ਕਿ ਮੈਨੂੰ ਸਰਕਾਰ ਵਲੋ ਕੋਈ ਨੋਕਰੀ ਦਿੱਤੀ ਜਾਂਦੀ ਹੈ ਤਾਂ ਮੈਂ ਆਪਨੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਦਾ ਪਤਲਣ ਪੋਸ਼ਨ ਕਰ ਸਕਦੀ ਹਾਂ ।ਉਹਨਾ ਕਿਹਾ ਕਿ ਮੇਰੇ ਜਿਹੀ ਹੋਰ ਵੀ ਕਈ ਖਿਡਾਰਨਾਂ ਹਨ ਜੋ ਮੁਡਲੀ ਸਹਾਈਤਾ ਨਾ ਮਲਿਣ ਕਾਰਨ ਪਿਛੇ ਰਹਿ ਜਾਂਦੀਆਂ ਹਨ। ਨਵਦੀਪ ਕੋਰ ਨੇ ਉਲੰਪਿਕ ਵਿਚ ਜਿਤ ਹਾਸਲ ਕਰਨ ਵਾਲੇ ਖਿਡਾਰੀਆਂ ਨੁੰ ਵਧਾਈ ਦਿੱਤੀ ਅਤੇ ਨੋਜਵਾਨਾ ਨੂੰ ਕਿਹਾ ਕਿ ਉਹ ਨਸ਼ੇ ਤੋ ਦੂਰ ਰਹਿ ਕੇ ਖੇਡਾਂ ਵਲ ਧਿਆਨ ਦੇਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments