spot_img
Homeਮਾਝਾਗੁਰਦਾਸਪੁਰਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਗਠਜੋੜ ਵਲੋ ਵੱਲੋਂ ਆਮ ਆਦਮੀ...

ਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਗਠਜੋੜ ਵਲੋ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ ਗਗਨ ਅਨਮੋਲ ਮਾਨ ਦਾ ਪੁਤਲਾ ਫੂਕਿਆ

ਜਗਰਾਉਂ15 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਅੱਜ ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਗਠਜੋੜ ਵਲੋ ਬਸਪਾ ਸੂਬਾ ਪਰਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਦੇ ਹੁਕਮ ਤੇ ਵਿਧਾਨ ਸਭਾ ਹਲਕਾ ਜਗਰਾਉਂ ਦੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਆਗੂ ਗਗਨ ਅਨਮੋਲ ਮਾਨ ਦਾ ਪੁਤਲਾ ਫੂਕਿਆ ਗਿਆ ।ਇਸ ਮੋਕੇ ਤੇ ਬੋਲਦਿਆਂ ਹੋਏ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਕਿਹਾ ਗਗਨ ਅਨਮੋਲ ਮਾਨ ਵਲੋ ਸੰਵਿਧਾਨ ਸਬੰਧੀ ਦਿਤੇ ਬਿਆਨਾਂ ਦੀ ਬਸਪਾ ਅਕਾਲੀ ਦਲ ਗਠਜੋੜ ਸਖਤ ਸ਼ਬਦਾਂ ਚ ਨਿੰਦਾ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਇਸ ਬੜਬੋਲੀ ਔਰਤ ਤੇ ਦੇਸ ਧਰੋਹ ਦਾ ਪਰਚਾ ਦਰਜ ਕਰਕੇ ਜੇਲ ਭੇਜਿਆ ਜਾਵੇ ਕਿਉਕਿ ਇਸ ਨੇ ਭਾਰਤੀ ਸੰਵਿਧਾਨ ਜੋ ਦੁਨੀਆਂ ਦਾ ਸਭ ਤੋਂ ਵੱਡਾ ਤੇ ਲਿਖਤੀ ਸੰਵਿਧਾਨ ਏ ਤੇ ਇਸੇ ਸੰਵਿਧਾਨ ਨੇ ਭਾਰਤ ਚ ਔਰਤਾਂ ਨੂੰ ਬਰਾਬਰਤਾ ਪਰਦਾਨ ਦੇ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਕੇ ਕਰੋੜਾਂ ਭਾਰਤ ਵਾਸੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਏ ।ਬਸਪਾ ਦੇ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਸਕੱਤਰ ਜਸਵਿੰਦਰ ਸ਼ਰਮਾ ਤੇ ਅਮਰਜੀਤ ਭੱਟੀ ਨੇ ਵੀ ਆਪ ਆਗੂ ਉਕਤ ਬੀਬੀ ਦੇ ਸੰਵਿਧਾਨ ਵਿਰੋਧੀ ਬਿਆਨ ਦੀ ਸਖਤ ਅਲੋਚਨਾ ਕਰਦਿਆਂ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮੋਕੇ ਅਕਾਲੀ ਦਲ ਆਗੂਆਂ ਪਰਦੀਪ ਸਿੰਘ ਅਖਾੜਾ ਤੇ ਯੂਥ ਆਗੂ ਜਟ ਗਰੇਵਾਲ ਨੇ ਵੀ ਵਿਚਾਰ ਪਰਗਟ ਕਰਦਿਆਂ ਗਗਨ ਅਨਮੋਲ ਮਾਨ ਤੇ ਦੇਸ ਧਰੋਹ ਦਾ ਪਰਚਾ ਦਰਜ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ। ਇਸ ਮੋਕੇ ਹੋਰਨਾਂ ਤੋ ਇਲਾਵਾ ਖਜਾਨਚੀ ਲਖਵੀਰ ਸਿੰਘ ਸੀਰਾ ਸੈਕਟਰ ਆਗੂ ਲਛਮਣ ਸਿੰਘ ਕੇਵਲ ਸਿੰਘ ਜਰਨਲ ਸਕੱਤਰ ਹਰਜੀਤ ਸਿੰਘ ਬੱਬੂ ਸ਼ਹਿਰੀ ਪਰਧਾਨ ਆਤਮਾ ਸਿੰਘ ਆਦਿ ਵੱਡੀ ਗਿਣਤੀ ਚ ਬਸਪਾ ਅਕਾਲੀ ਦਲ ਗਠਜੋੜ ਦੇ ਵਰਕਰ ਸ਼ਾਮਲ ਸਨ।

RELATED ARTICLES
- Advertisment -spot_img

Most Popular

Recent Comments