spot_img
HomeEnglishਸੱਜਣਾਂ ਥੋੜੀ ਬਾਕੀ ਹੈ

ਸੱਜਣਾਂ ਥੋੜੀ ਬਾਕੀ ਹੈ

ਥੋੜਾ -ਬਹੁਤਾ ਤੇਰੇ ਨਾਲ ਖਹਿ -ਖਹਿ ਕੇ
ਤੇਰੀਆਂ ਬਾਹਵਾਂ ਦੇ ਵਿੱਚ ਰਹਿ ਰਹਿ ਕੇ
ਬੀਤੀ ਉਮਰ ਲਮੇਰੀ ਏ
ਬੀਬੇ ਬਣ ਅਸਾ ਸਮਾਂ ਲੰਘਾਇਆਂ
ਨਾਂ ਕੀਤੀ ਕੋਈ ਚਲਾਕੀ ਏ
ਸੱਜਣਾਂ ਬਹੁਤੀ ਲੰਘ ਗਈ
ਥੋੜੀ ਬਾਕੀ ਏ।

ਲੋਕਾਂ ਦੀਆਂ ਗੱਲਾਂ ਜ਼ਰ- ਜ਼ਰ ਕੇ
ਸਮਾਂ ਲੰਘਾਇਆ ਅੰਦਰ ਵੜ- ਵੜ ਕੇ
ਦਰਗਾਹਾਂ ਤੇ ਦੁਆਵਾਂ ਮੰਗ -ਮੰਗ ਕੇ
ਤੇਰੇ ਪਿਆਰ ਦੇ ਕਲਮੇ ਪੜ੍ਹ -ਪੜ੍ਹ ਕੇ
ਤੇਰੇ ਵੱਲ ਜ਼ਾਮ ਹਜ਼ੇ ਸਾਕੀ ਏ
ਸੱਜਣਾ ਬਹੁਤੀ ਲੰਘ ਗਈ
ਥੋੜੀ ਬਾਕੀ ਏ ।

ਸੱਜਣਾਂ ਦੀਆਂ ਸੱਥਾਂ ਚ ਬਹਿ- ਬਹਿ ਕੇ
ਤੇਰੇ ਪਰਛਾਵਿਆਂ ਨਾਲ ਵੀ ਰਹਿ ਰਹਿ ਕੇ
ਯਾਦਾਂ ਦੇ ਬੋਜੇ ਸੀਅ -ਸੀਅ ਕੇ
ਸਬਰਾਂ ਦੇ ਘੁੱਟ ਪੀ -ਪੀ ਕੇ
ਨਹੀਂ ਚੁੱਭਵੀਂ , ਕਦੀਂ ਕੋਈ ਗੱਲ ਆਖੀਂ
ਸੱਜਣਾ ਬਹੁਤੀ ਲੰਘ ਗਈ
ਥੋੜੀ ਬਾਕੀ ਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments