spot_img
Homeਪੰਜਾਬਮਾਝਾਐਸ.ਐਸ. ਬਾਜਵਾ ਸਕੂਲ ਕਾਦੀਆਂ ਵਿੱਚ 44ਵਾਂ ਇਨਾਮ ਵੰਡ ਸਮਾਗਮ

ਐਸ.ਐਸ. ਬਾਜਵਾ ਸਕੂਲ ਕਾਦੀਆਂ ਵਿੱਚ 44ਵਾਂ ਇਨਾਮ ਵੰਡ ਸਮਾਗਮ

ਕਾਦੀਆਂ:- 31 ਮਾਰਚ (ਸਲਾਮ ਤਾਰੀ)

,ਸਥਾਨਕ ਐਸ.ਐਸ ਬਾਜਵਾ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੇਅਰਮੈਨ ਡਾਕਟਰ ਰਾਜੇਸ਼ ਕੁਮਾਰ ਸ਼ਰਮਾ ਦੁਆਰਾ ਕਰਵਾਈ ਗਈ । ਇਹ ਸਕੂਲ ਦਾ 44ਵਾਂ ਇਨਾਮ ਵੰਡ ਸਮਾਰੋਹ ਸੀ ,ਜਿਸ ਵਿੱਚ ਕਲਾਸ ਯੂ.ਕੇ.ਜੀ ਤੋਂ ਲੈ ਕੇ ਬਾਹਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।

ਜਿਸ ਵਿੱਚ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ , ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅਤੇ ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੁਆਰਾ ਪੁਰਸਕਾਰ ਦਿੱਤੇ ਗਏ ਅਤੇ ਉਹਨਾਂ ਨੇ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦੇ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਨਾਲ ਹੀ ਸਕੂਲ ਦੇ ਨਵੇਂ ਸੈਸ਼ਨ ਤੋਂ ਸ਼ੁਰੂ ਕੀਤੇ ਜਾ ਰਹੇ ਸਕਿਲ ਐਜੂਕੇਸ਼ਨ ਦੇ ਨਵੇਂ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਕੇਸ਼ ਕੁਮਾਰ ਦੁਆਰਾ ਸਕੂਲ ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ ਜਿਸ ਵਿੱਚ ਸਕੂਲ ਦੀਆਂ ਵੱਖ ਵੱਖ ਗਤੀਵਿਧੀਆਂ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਗਿਆ। ਸਕੂਲ ਦੇ ਕੋਆਰਡੀਨੇਟਰ ਪ੍ਰਿੰਸੀਪਲ ਮੈਡਮ ਸ਼ਾਲੀ ਸ਼ਰਮਾ ਜੀ ਨੇ ਬੱਚਿਆਂ ਦਾ ਮਨੋਬਲ ਵਧਾਉਂਦੇ ਹੋਏ ਉਹਨਾਂ ਨੂੰ ਇਸ ਤਰ੍ਹਾਂ ਹੀ ਸਿੱਖਿਆ ਦੇ ਮਾਧਿਅਮ ਰਾਹੀਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਦੱਸਿਆ ਕਿ ਐਸ. ਐਸ. ਬਾਜਵਾ ਸਕੂਲ ਇਲਾਕੇ ਦਾ ਇਕਲੋਤਾ ਸੀ.ਬੀ.ਐਸ.ਈ. ਸਕੂਲ ਹੈ ਜੋ ਘੱਟ ਤੋਂ ਘੱਟ ਖਰਚੇ ਵਿੱਚ ਮਿਆਰੀ ਸਿੱਖਿਆ ਪ੍ਰਧਾਨ ਕਰ ਰਿਹਾ ਹੈ। ਸਕੂਲ ਦੇ ਜੂਨੀਅਰ ਵਿੰਗ ਦੀ ਹੈਡਮਿਸਟ੍ਰੈਸ ਮਿਸ ਪ੍ਰਿਅੰਕਾ ਠਾਕੁਰ ਪ੍ਰਾਇਮਰੀ ਵਿੰਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵਰਣਨ ਕਰਦੇ ਹੋਏ ਮਾਪਿਆਂ ਨੂੰ ਉਹਨਾਂ ਦੇ ਬੱਚੇ ਸਹੀ ਹੱਥਾਂ ਵਿੱਚ ਵਿਸ਼ਵਾਸ ਦਵਾਇਆ ਇਸ ਅਵਸਰ ਤੇ ਸੀ.ਬੀ.ਐਸ.ਈ. ਦੇ 2022 ਦੇ ਸੈਸ਼ਨ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕੋਮਲਪ੍ਰੀਤ ਕੌਰ ਅਰਮਾਨ ਬੀਰ ਸਿੰਘ ਮਨਰੂਪ ਸਿੰਘ ਕੀਰਤਪ੍ਰੀਤ ਕੌਰ ਪ੍ਰਿੰਸ ਅਤੇ ਕ੍ਰਿਤਿਕਾ ਨੇ ਕਰਮਵਾਰ ਮੈਡੀਕਲ ਨੋਨ ਮੈਡੀਕਲ ਅਤੇ ਕਮਰਸ ਵਿੱਚੋਂ ਪਹਿਲੇ ਦੂਜੀ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਭੰਗੜੇ ਦੀ ਤਿਆਰੀ ਰਾਜਵਿੰਦਰ ਕੌਰ ਦੁਆਰਾ ਕਰਵਾਈ ਗਈ ਅਤੇ ਜੂਨੀਅਰ ਵਿੰਗ ਦੇ ਦੁਆਰਾ ਪੇਸ਼ ਕੀਤੇ ਗਏ ਮਨੋਰੰਜਨ ਪ੍ਰੋਗਰਾਮ ਸੰਦੀਪ ਕੌਰ ਅਤੇ ਅਮਨਦੀਪ ਕੌਰ ਅਤੇ ਰਮਨਦੀਪ ਦੀ ਅਗਵਾਈ ਵਿੱਚ ਹੋਈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments