spot_img
Homeਪੰਜਾਬਮਾਝਾਪੇ ਟੀ ਐਮ ਤੋਂ ਬਿਨਾਂ ੳ ਟੀ ਪੀ 42950 ਰੁਪਏ ਉਡਾਏ ਗਏ

ਪੇ ਟੀ ਐਮ ਤੋਂ ਬਿਨਾਂ ੳ ਟੀ ਪੀ 42950 ਰੁਪਏ ਉਡਾਏ ਗਏ

ਕਾਦੀਆਂ/1 ਅਪਰੈਲ ((ਸਲਾਮ ਤਾਰੀ)
ਕਿਸੇ ਲਿੰਕ ਤੇ ਗਏ ਬਿਨਾਂ ਅਤੇ ਉ ਟੀ ਪੀ ਬਿਨਾਂ ਇੱਕ ਵਿਅਕਤੀ ਅਤੇ ਉਸ ਦੀ ਨੂੰਹ ਦੇ ਪੇ ਟੀ ਐਮ ਖਾਤੇ ਤੋਂ 42950 ਰੁਪਏ ਨਿਕਲ ਗਏ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਫ਼ਿਤਖ਼ਾਰ ਅਹਿਮਦ ਨੇ ਦੱਸਿਆ ਕਿ ਕਲ ਉਨ੍ਹਾਂ ਦੇ ਪੋਤਰੇ ਫ਼ਰਹਾਨ  ਦੇ ਪੇ ਟੀ ਐਮ ਤੋਂ 25756 ਰੁਪਏ ਨਿਕਲ ਗਏ। ਰੁਪਏ ਕਢਵਾਉਣ ਵੇਲੇ ਉਨ੍ਹਾਂ ਨੂੰ ਕੋਈ ੳ ਟੀ ਪੀ ਨਹੀਂ ਆਇਆ। ਉਸ ਤੋਂ ਬਾਅਦ ਉਸ ਦੀ ਨੂੰਹ ਸ਼ਾਹੀਨ ਦੇ ਖਾਤੇ ਤੋਂ ਵੀ 12195 ਰੁਪਏ ਨਿਕਲ ਗਏ। ਅੱਜ ਦੁਬਾਰਾ ਪੇ ਟੀ ਐਮ ਤੋਂ 4999 ਰੁਪਏ ਨਿਕਲ ਗਏ। ਇਨ੍ਹਾਂ ਸਾਰੇ ਲੈਣ ਦੇਣ ਵਿੱਚ ਕੋਈ ੳ ਟੀ ਪੀ ਨਹੀਂ ਆਇਆ। ਅਤੇ ਨਾ ਹੀ ਉਨ੍ਹਾਂ ਕਿਸੇ ਲਿੰਕ ਤੇ ਕਲਿੱਕ ਕੀਤਾ। ਇਹ ਸਾਰੇ ਪੈਸੇ ਨਿਆਜ਼ ਨਾਮਕ ਵਿਅਕਤੀ ਦੇ ਖਾਤੇ ਵਿੱਚ ਗਏ ਹਨ। ਅਤੇ ਜਿਸ ਖਾਤੇ ਵਿੱਚ ਇਹ ਰਕਮ ਗਈ ਹੈ ਉਸ ਦਾ ਯੂ ਪੀ ਆਈ ਖਾਤਾ ਆਫ਼ਿਸਪੇ12@ਆਈ ਬੀ ਐਲ ਹੈ। ਇਸ ਸਬੰਧ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸਥਾਨਕ ਪੁਲੀਸ ਨੂੰ ਵੀ ਇਸ ਬਾਰੇ ਸ਼ਿਕਾਇਤ ਦੇ ਦਿੱਤੀ ਗਈ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments