spot_img

ਐਸ.ਐਸ. ਬਾਜਵਾ ਸਕੂਲ ਵਿਖੇ ਕ੍ਰਿਸਮਸ ਡੇ ਧੂਮ-ਧਾਮ ਨਾਲ ਮਨਾਇਆ ਗਿਆ।
ਕਾਦੀਆਂ 21 ਦਸੰਬਰ (ਤਾਰੀ ):-ਸਥਾਨਕ ਐਸ.ਐਸ. ਬਾਜਵਾ ਸਕੂਲ ਜੂਨੀਅਰ ਵਿੰਗ ਦੇ ਨਿੱਕੇ ਨਿੱਕੇ ਬੱਚਿਆਂ ਨੇ ਕ੍ਰਿਸਮਸ ਦਿਹਾੜਾ ਬੜੇ ਸ਼ੌਕ ਨਾਲ ਮਨਾਇਆ। ਨਿੱਕੇ ਨਿੱਕੇ ਬੱਚਿਆਂ ਨੇ ਸਕੂਲ ਦੇ ਆਹਾਤੇ ਅੰਦਰ ਬਹੁਤ ਵਧੀਆ ਢੰਗ ਨਾਲ ਸਜਾਵਟ ਕੀਤੀ। ਲੜਕੇ ਸੈਤਾਂ ਕਲਾਜ਼ ਦੀ ਪੋਸ਼ਾਕ ਅਤੇ ਲੜਕੀਆਂ ਫੈਰੀ ਗਰਲ ਦੀ ਪੋਸ਼ਾਕ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ। ਇਹਨਾਂ ਨੇ ਲੋਕਲ ਸਕੂਲਾਂ ਵਿੱਚ ਵੀ ਵਿੱਚ ਫੇਰੀ ਵੀ ਪਾਈ, ਜਿਵੇਂ ਕਿ ਜੀ.ਐਸ. ਬਾਜਵਾ ਸਕੂਲ, ਕਲਾਸ ਵਾਲਾ ਖਾਲਸਾ ਸਕੂਲ ਅਤੇ ਸੀਨੀਅਰ ਵਿੰਗ ਗਏ। ਜੂਨੀਅਰ ਵਿੰਗ ਦੀ ਹੈਡਮਿਸਟ੍ਰੈਸ ਮਿਸ ਪ੍ਰਿਅੰਕਾ ਠਾਕੁਰ ਅਤੇ ਉਨਾਂ ਦੇ ਸਟਾਫ ਨੇ ਬੜੀ ਮਿਹਨਤ ਕਰਕੇ ਸਕੂਲ ਨੂੰ ਸਜਾਇਆ। ਇਸ ਅਵਸਰ ਤੇ ਬੱਚਿਆਂ ਦੇ ਮਾਂ ਬਾਪ ਨੂੰ ਵੀ ਮੁਬਾਰਕ ਦਿੱਤੀ। ਇਸ ਮੌਕੇ ਸਕੂਲ ਡਾਇਰੈਕਟਰ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਮਨੋਹਰ ਲਾਲ ਸ਼ਰਮਾ ਨੇ ਇਸ ਸਮਾਗਮ ਵਿੱਚ ਉਤਸਾਹ ਨਾਲ ਭਾਗ ਲਿਆ ਬੱਚਿਆਂ ਦਾ ਹੌਸਲਾ ਵਧਾਇਆ। ਕਾਰਗੁਜ਼ਾਰੀ ਪ੍ਰਿੰਸੀਪਲ ਰਜੇਸ਼ ਕੁਮਾਰ ਵੀ ਹਾਜ਼ਰ ਸਨ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾਕਟਰ ਰਾਜੇਸ਼ ਕੁਮਾਰ ਸ਼ਰਮਾ ਅਤੇ ਕੋਆਰਡੀਨੇਟਰ ਪ੍ਰਿੰਸੀਪਲ ਸ਼ਾਲਿਨੀ ਸ਼ਰਮਾ ਨੇ ਇਸ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments