ਕਾਦੀਆਂ 30 ਨਵੰਬਰ (ਸਲਾਮ ਤਾਰੀ) ਸਥਾਨਕ ਥਣਾ ਦੀ ਪੁਲਸ ਨੂੰ ਵੱਖ ਵੱਖ ਮਾਮਲੀਆਂ ਵਿੱਚ ਸਫਲਤਾ ਹਾਸਲ ਹੋਈ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਥਾਣਾ ਮੁਖੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਟੀਮ ਨੇ ਰੇਲਵੇ ਫਾਟਕ ਲਾਗੇ ਨਾਕਾ ਲਗਾਈਆ ਸੀ ਕਿ ਦੋ ਨੋਜਵਾਨ ਬੁਲੱਟ ਮੋਟਰਸਾਈਕਲ ਸਵਾਰ ਜਿੱਨਾਂ ਦੀ ਤਲਾਸ਼ੀ ਲਈ ਗਈ ਤਾਂ ੳਹਨਾਂ ਕੋਲੋ ਦੇਸੀ ਪਿਸਤੋਲ ਅਤੇ ਪੰਜ ਜ਼ਿੰਦਾ ਕਰਤੂਜ਼ ਬਰਾਮਦ ਹੋਏ।ਨੋਜਵਾਨਾਂ ਦੀ ਪਹਿਚਾਨ ਬੂਟਾ ਸਿੰਘ ਪੁੱਤਰ ਦਲਬੀਰ ਸਿੰਘ ਪਿੰਡ ਮੁਨੱਣ ਥਾਣਾ ਭੈਣੀ ਮੀਆਂ ਖਾਂ ਅਤੇ ਮੱਖਣਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੁੱਢਾ ਬਾਲਾ ਵਜੋ ਹੋਈ ਹੈ।
ਇਸੇ ਤਰਾਂ ਦੇਸੀ ਸ਼ਰਾਬ ਕੱਡਣ ਅਤੇ ਵੇਚਣ ਦੇ ਦੋਸ਼ ਵਿੱਚ ਕਾਦੀਆਂ ਪੁਲਸ ਨੇ ਨਿਰਮਲ ਕਰੋ ਪਤਨੀ ਲੇਟ ਮੇਜਰ ਸਿੰਘ ਵਾਸੀ ਸਲਾਹਪੁਰ ਨੂੰ ਨਜਾਈਜ਼ ਸ਼ਰਾਬ ਅਤੇ ਚਲਦੀ ਭੱਟੀ ਸਮੇਤ ਕਾਬੂ ਕਰ ਕੇ ਮੁਕੱਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।