spot_img
Homeਮਾਝਾਅੰਮ੍ਰਿਤਸਰਨਾਬਾਲਿਗਾ ਨੂੰ ਭਜਾਉਣ ਵਾਲੇ ਨੂੰ 20 ਸਾਲ ਦੀ ਕੈਦ, ਵਿਆਹ ਦਾ ਝਾਂਸਾ...

ਨਾਬਾਲਿਗਾ ਨੂੰ ਭਜਾਉਣ ਵਾਲੇ ਨੂੰ 20 ਸਾਲ ਦੀ ਕੈਦ, ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਸੀ ਨਾਲ

ਅੰਮ੍ਰਿਤਸਰ ਵਿੱਚ ਨਾਬਾਲਗ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲਿਜਾਣ ਵਾਲੇ ਨੌਜਵਾਨ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ ਸੈਸ਼ਨ ਜੱਜ ਰਣਧੀਰ ਵਰਮਾ ਦੀ ਅਦਾਲਤ ਨੇ ਦੋਸ਼ੀ ਨੌਜਵਾਨ ਵਿਨੋਦ ਨੂੰ ਇਸ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੀਨੀਅਰ ਸਰਕਾਰੀ ਵਕੀਲ ਰਮਨੀਤ ਕੌਰ ਨੇ ਕੇਸ ਦੀ ਪੈਰਵੀ ਕੀਤੀ। ਉਨ੍ਹਾਂ ਨੇ ਦੋਸ਼ੀ ਨੂੰ ਸਬੂਤਾਂ ਦੇ ਆਧਾਰ ‘ਤੇ ਸਲਾਖਾਂ ਦੇ ਪਿਛੇ ਪਹੁੰਚਾਇਆ ਹੈ।

ਰਾਜਾਸਾਂਸੀ ਪੁਲਿਸ ਨੇ 31 ਦਸੰਬਰ 2019 ਨੂੰ ਵਾਰਡ ਨੰਬਰ 9 ਦੇ ਰਹਿਣ ਵਾਲੀ ਵਿਨੋਦ ਕੁਮਾਰ ਉਰਫ ਮੋਨੂੰ ਦੇ ਖਿਲਾਫ ਕੇਸ ਦਰਜ ਕੀਤਾ ਸੀ। ਪੁਲਿਸ ਨੇ 16 ਸਾਲ ਦੀ ਕੁੜੀ ਨੂੰ ਭਜਾਉਣ, ਵਿਆਹ ਦਾ ਝਾਂਸਾ ਦੇਣ, ਪਾਸਕੋ ਐਕਟ ਅਤੇ ਮੋਬਾਈਲ ਚੋਰੀ ਦੇ ਦੋਸ਼ਾਂ ਦੇ ਤਹਿਤ FIR ਦਰਜ ਕੀਤੀ ਸੀ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਉਹ ਦੋਸ਼ੀ ਵਿਨੋਦ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਉਨ੍ਹਾਂ ਦੀ ਧੀ ‘ਤੇ ਵਿਨੋਦ ਮਾੜੀ ਨਜ਼ਰ ਰੱਖਣ ਲੱਗਾ। ਇਸਵਿਚਾਲੇ ਉਸਨੇ ਧੀ ਨੂੰ ਪਿਆਰ ਦੇ ਜਾਲ ਵਿੱਚ ਫਸਾ ਲਿਆ। ਇਸ ਤੋਂ ਬਾਅਦ ਧੀ ਨੂੰ ਭਜਾ ਲਿਆ ਗਿਆ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਅਤੇ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments