spot_img
Homeਮਾਝਾਗੁਰਦਾਸਪੁਰਤਾਂਤਰਿਕ ਬਾਬਾ ਪਹਿਲਾਂ ਭੈਣ ਨੂੰ ਲੈਕੇ ਭਜਿਆ ਹੁਣ ਪਤਨੀ ਨੂੰ ਭਜਿਆ

ਤਾਂਤਰਿਕ ਬਾਬਾ ਪਹਿਲਾਂ ਭੈਣ ਨੂੰ ਲੈਕੇ ਭਜਿਆ ਹੁਣ ਪਤਨੀ ਨੂੰ ਭਜਿਆ

ਕਾਦੀਆਂ/7 ਜੁਲਾਈ (ਸਲਾਮ ਤਾਰੀ)
ਇੱਕ ਤਾਂਤਰਿਕ ਬਾਬੇ ਵੱਲੋਂ ਪਹਿਲਾਂ ਇੱਕ ਪਰਿਵਾਰ ਦੇ ਘਰ ਟੋਟਕਾ ਕਰਨ ਦੇ ਬਹਾਨੇ ਨੋਜਵਾਨ ਦੀ ਭੇਣ ਤੇ ਡੋਰੇ ਪਾਏ। ਅਤੇ ਉਸਨੂੰ ਭਜਾਕੇ ਲੈ ਗਿਆ। ਫ਼ਿਰ ਚਾਰ ਸਾਲਾਂ ਬਾਅਦ ਉਸ ਨੋਜਵਾਨ ਦੀ ਪਤਨੀ ਤੇ ਡੋਰੇ ਪਾਕੇ ਉਸਨੂੰ ਵੀ ਭੱਜਾਕੇ ਲੈ ਗਿਆ ਹੈ। ਇੱਸ ਬਾਰੇ ਕਾਦੀਆਂ ਦੇ ਨੇੜਲੇ ਪਿੰਡ ਮਨਸੂਰਕੇ ਦੇ ਨਿਵਾਸੀ ਅਜੇ ਕੁਮਾਰ ਪੁੱਤਰ ਰੋਸ਼ਨ ਲਾਲ ਨੇ ਜਾਣਕਾਰੀ ਦਿੱਤੀ ਕਿ ਚਾਰ ਸਾਲ ਪਹਿਲਾਂ ਉਸਦੀ ਪਤਨੀ ਨੂੰ ਚੋਕੀ ਆਉਂਦੀ ਸੀ। ਜਿਸਤੇ ਉਸਨੂੰ ਕਿਸੇ ਸੱਜਣ ਨੇ ਇੱਕ ਤਾਂਤਰਿਕ ਬਾਬਾ ਸੋਨੀ ਸ਼ਾਹ ਨਿਵਾਸੀ ਦਰਬਾਰੀ ਗੇਟ ਅੰਮ੍ਰਿਤਸਰ ਬਾਰੇ ਦੱਸਿਆ ਕਿ ਉਹ ਹਰ ਮਸਲੇ ਦਾ ਹੱਲ ਕਰ ਦਿੰਦਾ ਹੈ।

ਜਿਸਤੇ ਉਨ੍ਹਾਂ ਉਕਤ ਬਾਬੇ ਨਾਲ ਸੰਪਰਕ ਕੀਤਾ ਅਤੇ ਆਪਣੇ ਘਰ ਸੱਦ ਲਿਆ। ਉਹ ਬਾਬਾ ਉਨ੍ਹਾਂ ਦੇ ਘਰ 15 ਦਿਨ ਰਿਹਾ ਅਤੇ ਉਸਦੀ ਭੇਣ ਸ਼ਾਲੂ ਪੁੱਤਰੀ ਰੋਸ਼ਨ ਲਾਲ ਨੂੰ ਘਰ ਤੋਂ ਭਜਾਕੇ ਲੈ ਗਿਆ। ਜਿਸਤੇ ਉਨ੍ਹਾਂ ਉਸ ਸਮੇਂ ਥਾਣਾ ਕਾਦੀਆਂ ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇੱਸ ਤੋਂ 2 ਸਾਲ ਬਾਅਦ ਉਹ ਦੁਬਾਰਾ ਉਨ੍ਹਾਂ ਦੇ ਘਰ ਆਇਆ ਅਤੇ ਮਾਫ਼ੀ ਮੰਗਣ ਲੱਗਾ ਅਤੇ ਕਿਹਾ ਕਿ ਉਸਨੇ ਉਸਦੀ ਭੇਣ ਸ਼ਾਲੂ ਨਾਲ ਵਿਆਹ ਕਰ ਲਿਆ ਹੈ। ਇੱਸ ਲਈ ਉਸਨੂੰ ਮਾਫ਼ ਕਰ ਦਿੱਤਾ ਜਾਵੇ। ਜਿਸਤੇ ਉਨ੍ਹਾਂ ਦੇ ਪਰਿਵਾਰ ਨੇ ਇੱਸ ਕਰਕੇ ਮਾਫ਼ ਕਰ ਦਿੱਤਾ ਕਿ ਉਹ ਉਨ੍ਹਾਂ ਦਾ ਜਵਾਈ ਹੈ। ਇੱਸ ਤੋਂ ਬਾਅਦ ਉਹ ਫ਼ਿਰ ਉਹ ਉਨ੍ਹਾਂ ਦੇ ਘਰ ਕਦੇ ਕਦਾਈ ਆਉਣ ਲਗ ਪਿਆ। ਅਜੇ ਨੇ ਅੱਗੇ ਦੱਸਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਉਸਦੇ ਘਰ ਆਕੇ ਠਹਰਿਆ ਹੋਇਆ ਸੀ।

2 ਜੁਲਾਈ ਦੀ ਸਵੇਰ ਲਗਪਗ ਸਾਢੇ ਅੱਠ ਵੱਜੇ ਉਹ ਉਸਦੀ ਪਤਨੀ ਅੰਜੂ ਨੂੰ ਆਪਣੇ ਨਾਲ ਭਗਾਕੇ ਲੈ ਗਿਆ। ਅਤੇ ਉਸਨੇ ਸਾਰੇ ਫ਼ੋਨ ਬੰਦ ਕਰ ਦਿੱਤੇ। ਅਜੇ ਨੇ ਦੱਸਿਆ ਕਿ ਉਸਦੀ ਚਾਰ ਸਾਲਾਂ ਦੀ ਬੇਟੀ ਪੀਹੂ ਜੋਕਿ ਦਿਨ ਰਾਤ ਬਿਲਖ ਬਿਲਖਕੇ ਆਪਣੀ ਮਾਂ ਨੂੰ ਯਾਦ ਕਰਕੇ ਰੋ ਰਹੀ ਹੈ। ਇੱਸ ਸਬੰਧ ਚ ਉਸਨੇ ਕਾਦੀਆਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਕਰ ਦਿੱਤੀ ਹੈ। ਇੱਸ ਸਬੰਧ ਚ ਥਾਣਾ ਕਾਦੀਆਂ ਦੇ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਜੋ ਵੀ ਸ਼ਿਕਾਇਤ ਹੈ ਉਸਦੀ ਛਾਣਬੀਨ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments