spot_img
Homeਮਾਝਾਗੁਰਦਾਸਪੁਰਕਾਦੀਆਂ ‘ਚ ਈਦ ਦੀ ਰੌਣਕਾਂ, ਨਮਾਜ਼ੇ ਈਦ 9 ਵਜੇ ਅਦਾ ਕੀਤੀ ਜਾਵੇਗੀ

ਕਾਦੀਆਂ ‘ਚ ਈਦ ਦੀ ਰੌਣਕਾਂ, ਨਮਾਜ਼ੇ ਈਦ 9 ਵਜੇ ਅਦਾ ਕੀਤੀ ਜਾਵੇਗੀ

ਕਾਦੀਆਂ/21 ਅਪਰੈਲ (ਸਲਾਮ ਤਾਰੀ)
ਕਾਦੀਆਂ ‘ਚ ਈਦ-ਉਲ-ਫ਼ਿਤਰ ਦੀ ਨਮਾਜ਼  ਸਵੇਰੇ 9 ਵਜੇ ਅਦਾ ਕੀਤੀ ਜਾਵੇਗੀ। ਸ਼ਹਿਰ ਦੀ ਪੰਜ ਮਸਜਿਦਾਂ ‘ਚ ਨਮਾਜ਼ੇ ਈਦ ਅਦਾ ਕੀਤੇ ਜਾਣ ਦੇ ਪਰਬੰਧ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਕੀਤੇ ਗਏ ਹਨ। ਇਸ ਤੋਂ ਬਾਅਦ ਮਹਿਮਨਾਂ ਲਈ ਲੰਗਰ ਖ਼ਾਨਾ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਵਿੱਚ ਵਿਸ਼ੇਸ਼ ਪਕਵਾਨ ਮਹਿਮਨਾਂ ਨੂੰ ਪਰੋਸੇ ਜਾਣਗੇ।

 

ਅੰਤਰ-ਰਾਸ਼ਟਰੀ ਅਹਿਮਾਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਭਾਰਤੀ ਸਮੇਂ ਮੁਤਾਬਿਕ ਦੁਪਹਿਰ ਸਾਢੇ ਤਿੰਨ ਵਜੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਈਦ ਦੇ ਖ਼ੁਤਬੇ ਰਾਹੀਂ ਸੰਬੋਧਨ ਕਰਨਗੇ। ਦੂਜੇ ਪਾਸੇ ਅੱਜ ਸ਼ਾਮ ਤੋਂ ਕਾਦੀਆਂ ‘ਚ ਈਦ ਦੀ ਰੌਣਕਾ ਵੇਖਣ ਨੂੰ ਮਿਲ ਰਹੀਆਂ ਹਨ। ਮਹਿਲਾਵਾਂ ਆਪਣੇ ਘਰ ਪਰਵਾਰ ਨਾਲ ਈਦ ਦੀ ਖ਼ਰੀਦ ਦਾਰੀ ਕਰਦੀਆਂ ਬਾਜ਼ਾਰਾਂ ‘ਚ ਵੱਡੀ ਗਿਣਤੀ ‘ਚ ਨਜ਼ਰ ਆ ਰਹਿਆਂ ਸਨ। ਈਦ ਦੀ ਤਿਆਰੀਆਂ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਅੱਜ ਜੁੰਮਾ-ਤੁੱਲ ਮੁਬਾਰਕ ਦਾ ਆਖ਼ਰੀ ਜੁੰਮਾ ਹੋਣ ਕਾਰਨ ਮਸਜਿਦਾਂ ‘ਚ ਭਾਰੀ ਤਾਦਾਦ ਮੌਜੂਦ ਸੀ। ਮਹਿਲਾਵਾਂ ਨੇ ਵੀ ਮਸਜਿਦਾਂ ‘ਚ ਜੁੰਮਾ ਤੁਲ ਮੁਬਾਰਕ ਦੀ ਨਮਾਜ਼ ਅਦਾ ਕੀਤੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments