spot_img
Homeਮਾਝਾਗੁਰਦਾਸਪੁਰਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗਵਾਸੀ ਗੁਰਦਿਆਲ ਸਿੰਘ ਚਿੱਟਾ ਦੀ ਯਾਦ ਵਿੱਚ ਲੜਕੀਆਂ ਦੀ...

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗਵਾਸੀ ਗੁਰਦਿਆਲ ਸਿੰਘ ਚਿੱਟਾ ਦੀ ਯਾਦ ਵਿੱਚ ਲੜਕੀਆਂ ਦੀ ਕਬੱਡੀ ਦਾ ਸੋਅ ਮੈਚ ਮਿਤੀ

ਕਾਦੀਆਂ 12 ਮਾਰਚ (ਸਲਾਮ ਤਾਰੀ)

ਸਰਕਾਰੀ ਤਕਨੀਕੀ ਸਿੱਖਿਆ ਕਾਲਜ਼ ਵਿੱਖੇ: ਪ੍ਰਧਾਨ ਸ੍ਰ ਰਣਜੀਤ ਸਿੰਘ ਠੇਕੇਦਾਰ ।
ਅੱਜ ਬਟਾਲਾ ਐਥਲੈਟਿਕਸ ਕਲੱਬ ਦੀ ਮੀਟਿੰਗ ਕਲੱਬ ਦੇ ਚੀਫ਼ ਸਰਪ੍ਰਸਤ ਸ ਰਛਪਾਲ ਸਿੰਘ ਏ ਆਈ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ ਰਣਜੀਤ ਸਿੰਘ ਠੇਕੇਦਾਰ ਪ੍ਰਧਾਨ ਜੀ ਦੀ ਰਹਿਨੁਮਾਈ ਹੇਠ ਹੋਈ। ਕਲੱਬ ਦੇ ਸੀਨੀਅਰ ਸਹਿਯੋਗੀ ਮੈਂਬਰ ਡੀਐਸਪੀ ਰਛਪਾਲ ਸਿੰਘ ਅਤੇ ਡੀਐਸਪੀ ਆਰ ਪੀ ਐਸ ਢਿੱਲੋਂ ਵੱਲੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਕਲੱਬ ਦੇ ਚੇਅਰਮੈਨ ਸ ਰਾਜਵਿੰਦਰ ਸਿੰਘ ਕਾਲਾ ਅਤੇ ਸਰਪ੍ਰਸਤ ਰਵਿੰਦਰ ਸਿੰਘ ਕਾਹਲੋ ਵਲੋਂ ਅੱਜ ਦੀ ਮੀਟਿੰਗ ਵਿੱਚ ਸਵਰਗਵਾਸੀ ਗੁਰਦਿਆਲ ਸਿੰਘ ਚਿੱਟਾ ਜੀ ਦੀਆਂ ਕਲੱਬ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ ਰਣਜੀਤ ਸਿੰਘ ਠੇਕੇਦਾਰ ਜੀ ਵਲੋਂ ਐਲਾਨ ਕੀਤਾ ਗਿਆ ਕਿ ਮਿਤੀ 18-03-2023 ਨੂੰ ਬਟਾਲਾ ਐਥਲੈਟਿਕਸ ਕਲੱਬ ਵੱਲੋਂ ਕਰਵਾਏ ਜਾ ਰਹੇ ਐਥਲੈਟਿਕਸ ਦੇ ਸਲਾਨਾ ਟੂਰਨਾਮੈਂਟ ਵਿੱਚ ਸਵਰਗਵਾਸੀ ਗੁਰਦਿਆਲ ਸਿੰਘ ਚਿੱਟਾ ਜੀ ਦੀ ਯਾਦ ਵਿੱਚ ਲੜਕੀਆਂ ਦਾ ਸੋਅ ਮੈਚ ਡੇਅ ਆਫ਼ ਪਲੰਟੀ ਨਿਊਜ਼ੀਲੈਂਡ ਅਤੇ ਗੁਰਦਾਸਪੁਰ ਵਿਚਾਲੇ ਕਰਵਾਇਆ ਜਾਵੇਗਾ। ਪ੍ਰਧਾਨ ਜੀ ਵਲੋਂ ਐਲਾਨ ਕੀਤਾ ਗਿਆ ਕਿ ਹਰ ਸਾਲ ਪਹਿਲਵਾਨ ਚਿੱਟਾ ਜੀ ਦੀ ਯਾਦ ਵਿੱਚ ਐਥਲੈਟਿਕਸ ਦੇ ਨਾਲ ਇੱਕ ਦਿਨ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ। ਬਟਾਲਾ ਅਥਲੈਟਿਕਸ ਕਲੱਬ ਦੇ ਸਕੱਤਰ ਪਰਮਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਮਿਤੀ 18-03-2023 ਨੂੰ ਐਥਲੈਟਿਕਸ ਦੇ ਅੰਡਰ 14,17 ਅਤੇ 20 ਸਾਲਾਂ ਦੇ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਈਵੈਂਟ ਕਰਵਾਏ ਜਾਣਗੇ। ਐਥਲੀਟ ਆਪਣੇ ਨਾਲ ਅਧਾਰ ਕਾਰਡ ਅਤੇ ਜਨਮ ਮਿਤੀ ਦਾ ਸਰਟੀਫਿਕੇਟ ਲੈਕੇ ਆਉਣ।ਇਸ ਮੌਕੇ ਤੇ ਡੀਐਸਪੀ ਸ ਗੁਰਵਿੰਦਰ ਸਿੰਘ ਸੰਧੂ (ਇੰਟਰਨੈਸ਼ਨਲ ਬਾਕਸਰ),ਸ ਕੁਲਵਿੰਦਰ ਸਿੰਘ ਖੁਜਾਲਾ, ਸ ਹਰਦਿਆਲ ਸਿੰਘ ਬਿਜਲੀਵਾਲ, ਇੰਜ: ਜਗਦੀਸ਼ ਸਿੰਘ ਬਾਜਵਾ, ਇੰਟਰਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸਿੰਘ ਸੱਬਾ (ਸਾਬਕਾ ਕਪਤਾਨ ਇੰਡੀਆ),ਸ ਜਸਵੰਤ ਸਿੰਘ ਢਿੱਲੋਂ ਐਸ ਆਈ ਜਗਤਾਰ ਸਿੰਘ,ਐਸ ਆਈ ਗੁਰਮਿੰਦਰ ਸਿੰਘ ਢਿੱਲੋਂ, ਇੰਜ: ਕੁਲਬੀਰ ਸਿੰਘ,ਸ ਸੁਖਦੇਵ ਸਿੰਘ ਭੋਲਾ ਅਤੇ ਨਿਰਮਲ ਸਿੰਘ ਗੋਲਡੀ ਮੈਂਬਰ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments