spot_img
Homeਮਾਝਾਗੁਰਦਾਸਪੁਰਕਾਦੀਆਂ ਪੁਲ਼ਸ ਨੇ ਦਿਨ ਚੜ੍ਹਨ ਤੋਂ ਪਹਿਲਾਂ ਗੁੰਡਾਗਰਦੀ ਕਰਨ ਵਾਲ਼ੇ ਦੋਸ਼ੀਆ ਨੂੰ...

ਕਾਦੀਆਂ ਪੁਲ਼ਸ ਨੇ ਦਿਨ ਚੜ੍ਹਨ ਤੋਂ ਪਹਿਲਾਂ ਗੁੰਡਾਗਰਦੀ ਕਰਨ ਵਾਲ਼ੇ ਦੋਸ਼ੀਆ ਨੂੰ ਕੀਤਾ ਕਾਬੂ

ਕਾਦੀਆਂ/11 ਮਾਰਚ (ਸਲਾਮ ਤਾਰੀ)

ਬੀਤੀ ਰਾਤ ਹਰਚੋਵਾਲ-ਕਾਦੀਆਂ ਰੋਡ ਤੇ ਸਥਿਤ ਫ਼ਟਾਫ਼ਟ ਡਰਾਈ ਕਲੀਨਿੰਗ ਦੀ ਦੁਕਾਨ ਤੇ ਹਮਲਾ ਕਰਨ ਅਤੇ ਹਵਾਈ ਫ਼ਾਇਰ ਕੀਤੇ ਜਾਣ ਦੇ ਮਾਮਲੇ ‘ਚ ਸਥਾਨਕ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਮਾਮਲੇ ‘ਚ ਸ਼ਾਮਲ ਇੱਕ ਨਾਬਾਲਗ਼ ਸਮੇਤ 7 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਮੁੱਖ ਦੋਸ਼ੀ ਸਮੇਤ 6 ਨੋਜਵਾਨ ਅਜੇ ਫ਼ਰਾਰ ਹਨ। ਇਸ ਸਬੰਧ ‘ਚ ਸਥਾਨਕ ਐਸ ਐਚ ੳ ਸ਼੍ਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਉਰਫ਼ ਰਾਮਾ ਪੁੱਤਰ ਕਰਨੈਲ ਸਿੰਘ ਵਾਸੀ ਭੈਣੀ ਬਾਂਗਰ ਦੇ ਬੇਟੇ ਦਾ ਹੌਲੀ ਦੇ ਦਿਨ ਰੰਗ ਲਗਾਉਣ ਨੂੰ ਲੈ ਕੇ ਦਿਨੇਸ਼ ਕੁਮਾਰ ਪੁੱਤਰ ਨਰੇਸ਼ ਕੁਮਾਰ ਨਾਮਕ ਯੁਵਕ ਨਾਲ ਜੋਕਿ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਨਾਲ ਵਿਵਾਦ ਹੋ ਗਿਆ ਸੀ। ਕਲ ਸ਼ਾਮ ਲਗਪਗ ਸਾਢੇ 5 ਵਜੇ ਰਾਮ ਸਿੰਘ ਉਰਫ਼ ਰਾਮਾ ਆਪਣੇ ਬੇਟੇ ਨੂੰ ਨਾਲ ਲੈ ਕੇ ਗੱਲ ਪੈ ਗਿਆ। ਜਿਸ ਨੂੰ ਬਚਾਉਣ ਲਈ ਕੁੱਝ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਯੁਵਕ ਦੀ ਮਦਦ ਕੀਤੀ ਅਤੇ ਕੁੱਟਮਾਰ ਤੋਂ ਬਚਾਅ ਲਿਆ। ਜਦੋਂ ਪੁਲੀਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਹ ਆਪ ਰਾਮ ਸਿੰਘ ਉਰਫ਼ ਰਾਮਾ ਦੇ ਘਰ ਗਏ। ਪਰ ਉਹ ਘਰ ‘ਚ ਮੌਜੂਦ ਨਹੀਂ ਸੀ। ਉਹ ਚੇਤਾਵਨੀ ਦੇ ਕੇ ਆ ਗਏ ਕਿ ਗੱਲ ਅੱਗੇ ਨਾ ਵਧੇ। ਪਰ ਕਥਿਤ ਦੋਸ਼ੀ ਰਾਮਾ ਆਪਣੇ 13 ਸਾਥੀਆਂ ਨਾਲ ਦਾਤਰ, ਗੰਡਾਸੇ, ਕਿਰਪਾਨਾਂ ਅਤੇ ਪਿਸਤੌਲ ਨਾਲ ਲੈਸ ਹੋ ਕੇ ਰਾਤ ਲਗਪਗ ਸਾਢੇ ਅੱਠ ਵਜੇ ਫ਼ਟਾਫ਼ਟ ਡਰਾਈ ਕਲੀਨਿੰਗ ਦੀ ਦੁਕਾਨ ਤੇ ਪੁੱਜ ਗਿਆ। ਅਤੇ ਨਰਿੰਦਰ ਕੁਮਾਰ ਉਰਫ਼ ਬਿਲੀ ਭੱਟੀ (65) ਪੁੱਤਰ ਚੰਦ ਲਾਲ ਵਾਸੀ ਮੁਹੱਲਾ ਕ੍ਰਿਸ਼ਨਾ ਨਗਰ ਕਾਦੀਆਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਹੀ ਨਹੀਂ ਜਾਂਦੇ ਹੋਏ ਇਨ੍ਹਾਂ ਨੇ ਫ਼ਰਾਰ ਹੁੰਦੇ ਹੋਏ ਗ਼ੈਰ ਲਾਇਸੈਸੀ ਹਥਿਆਰ ਤੋਂ ਦੋ ਹਵਾਈ ਫ਼ਾਇਰ ਵੀ ਕੀਤੇ। ਜਿਸ ਤੋਂ ਬਾਅਦ ਪੁਲੀਸ ਹਰਕਤ ‘ਚ ਆ ਗਈ। ਅਤੇ ਪੂਰੀ ਰਾਤ ਵੱਖ ਵੱਖ ਥਾਵਾਂ ਤੇ ਕਥਿਤ ਦੋਸੀLਆਂ ਨੂੰ ਫ਼ੜਨ ਲਈ ਛਾਪੇਮਾਰੀ ਕਰਦੀ ਰਹੀ। ਸ਼ੀ੍ਰ ਸੁਖਰਾਜ ਸਿੰਘ ਐਸ ਐਚ ੳ ਥਾਣਾ ਕਾਦੀਆਂ ਨੇ ਅੱਗੇ ਦੱਸਿਆ ਕਿ ਰਮਨਦੀਪ ਸਿੰਘ ਉਰਫ਼ ਕਾਢਾ ਪੁੱਤਰ ਦਲਬੀਰ ਸਿੰਘ ਵਾਸੀ ਭੰਗਵਾਂ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਅਮਰਜੀਤ ਸਿੰਘ ਪਿੰਡ ਸਲਾਹਪੁਰ, ਅਭੀ ਪੁੱਤਰ ਅਜੀਤ ਸਿੰਘ ਵਾਸੀ ਭੈਣੀ ਬਾਂਗਰ, ਜੁਗਰਾਜ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਮਨੋਹਰਪੁਰ ਹਾਲ ਵਾਸੀ ਤਰਖ਼ਾਨਾ ਵਾਲੀ, ਜਗਤਾਰ ਸਿੰਘ ਉਰਫ਼ ਵਿਜੇ ਪੁੱਤਰ ਰਘਬੀਰ ਸਿੰਘ ਵਾਸੀ ਭਾਮੜੀ, ਜਗਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਸਰਾਵਾਂ ਅਤੇ ਇੱਕ ਨਾਬਾਲਗ਼ ਜਿਸ ਦੀ ਪਹਿਚਾਣ ਗੁਪਤ ਰੱਖੀ ਗਈ ਹੈ ਸਮੇਤ 7 ਕਥਿਤ ਦੋਸੀLਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਮੁੱਖ ਦੋਸ਼ੀ ਰਾਮ ਸਿੰਘ ਉਰਫ਼ ਰਾਮਾ ਪੁੱਤਰ ਕਰਨੈਲ ਸਿੰਘ ਵਾਸੀ ਭੈਣੀ ਬਾਂਗਰ ਜੋ ਮੁੱਖ ਦੋਸ਼ੀ ਹੈ ਅਤੇ ਇਸ ਨੇ ਪਿਸਤੌਲ ਨਾਲ ਦੋ ਹਵਾਈ ਫ਼ਾਇਰ ਕੀਤੇ ਸਨ ਅਤੇ ਦੁਕਾਨ ਤੇ ਹਮਲਾ ਕੀਤਾ ਸੀ ਉਹ ਫ਼ਰਾਰ ਹੈ। ਇਨ੍ਹਾਂ ਨੇ ਪੁਲੀਸ ਬਾਕੀ ਦੇ 6 ਕਥਿਤ ਦੋਸੀLਆਂ ਦੀ ਤਲਾਸ਼ ‘ਚ ਛਾਪੇਮਾਰੀ ਕਰ ਰਹੀ ਹੈ। ਪੁਲੀਸ ਨੇ ਕਾਦੀਆਂ ਥਾਣੇ ‘ਚ ਮੁਕੱਦਮਾ ਨੰਬਰ 25 ਮਿਤੀ 11-3-23 ਨੂੰ ਧਾਰਾ 323, 336,506,148,149,379-ਬੀ ਆਈ ਪੀ ਸੀ ਅਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐਸ ਐਚ ੳ ਕਾਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਕਾਨੂੰਨ ਦੇ ਖ਼ਿਲਾਫ਼ ਕੰਮ ਕਰੇਗਾ ਪੁਲੀਸ ਤੁਰੰਤ ਪਰਚਾ ਦਰਜ ਕਰ ਕੇ ਮੁਜਰਮਾਂ ਨੂੰ ਫ਼ੜ ਕੇ ਸਲਾਖਾਂ ਪਿੱਛੇ ਧੱਕ ਦੇਵੇਗੀ। ਉਨ੍ਹਾਂ ਕਿਹਾ ਕਿ ਕੱਲ ਦੀ ਘਟਨਾ ਤੋਂ ਬਾਅਦ ਪੁਲੀਸ ਵੱਲੋਂ ਸਖ਼ਤ ਕਾਰਵਾਈ ਕਰ ਕੇ ਮੁਜਰਮਾਂ ਨੂੰ ਫ਼ੜਨਾ ਮੁਜਰਮਾਂ ਨੂੰ ਮੈਸੇਜ ਦੇਣਾ ਹੈ ਕਿ ਉਹ ਕਾਨੂੰਨ ਦੇ ਖ਼ਿਲਾਫ਼ ਚੱਲਣਗੇ ਤਾਂ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਪੁਲੀਸ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਤੇ ਖ਼ੁਸ਼ੀ ਪਰਗਟ ਕੀਤੀ ਹੈ।
ਫ਼ੋਟੋ: ਪੁਲੀਸ ਪਾਰਟੀ ਕਥਿਤ ਗ੍ਰਿਫ਼ਤਾਰ ਕੀਤੇ ਮੁਜਰਮਾਂ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments