ਗੁਰਦਾਸਪੁਰ 18 ਫਰਵਰੀ (ਸ਼ਰਮਾ)
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਬੀਤੇ ਕੱਲ ਹੋਈ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਬੀ ਜੇ ਪੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ, ਇਸ ਪ੍ਰਦਰਸ਼ਨ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਜੀ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਸ਼ਾਮਲ ਹੋਏ,, ਨਾਹਰੇਬਾਜੀ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਸ਼੍ਰੀ ਰਮਨ ਬਹਿਲ ਤੇ ਆਮ ਆਦਮੀਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੈਕਟਰ 39 ਪੁਲਿਸ ਸਟੇਸ਼ਨ ਵਿਖੇ ਲਿਆਂਦਾ ਗਿਆ,, ਚੇਅਰਮੈਨ ਬਹਿਲ ਨੇ ਕਿਹਾ ਕਿ ਲੋਕਤੰਤਰ ਦੇ ਇਤਿਹਾਸ ਵਿੱਚ ਅੱਜ ਕਾਲਾ ਦਿਨ ਹੈ,,, ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਇਕ ਇਮਾਨਦਾਰ ਤੇ ਨੇਕ ਲੀਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ,, ਸ੍ਰੀ ਰਮਨ ਬਹਿਲ ਜੀ ਨੇ ਕਿਹਾ ਕਿ ਦਿੱਲੀ ਦੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਮਨੀਸ਼ ਸਿਸੋਦੀਆ ਜੀ ਬਹੁਤ ਮਿਹਨਤ ਕਰ ਰਹੇ ਹਨ,, ਦਿੱਲੀ ਦੇ ਵਿਚ ਆਈ ਸਿੱਖਿਆ ਕ੍ਰਾਂਤੀ ਤੋਂ ਹੀ ਘਬਰਾ ਕੇ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਇਹ ਗਲਤ ਕਾਰਵਾਈ ਕੀਤੀ ਗਈ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ,, ਚੰਡੀਗੜ੍ਹ ਪੁਲਿਸ ਨੇ ਸ਼ਾਮ ਦੇ ਸਮੇਂ ਗ੍ਰਿਫਤਾਰ ਕੀਤੇ ਸਾਰੇ ਲੀਡਰ ਰਿਹਾਅ ਕਰ ਦਿੱਤਾ