spot_img
Homeਮਾਝਾਗੁਰਦਾਸਪੁਰਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ...

ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਰੱਖੇ ਗਏ ਨੀਂਹ ਪੱਥਰ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਦੇ ਸਰਬਪੱਖੀ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ

ਬਟਾਲਾ, 6 ਫਰਵਰੀ ( ਸਲਾਮ ਤਾਰੀ) ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਕੰਮ ਦੀ ਸ਼ੁਰੂਆਤ ਕਰਨ ਲਈ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਐਸ.ਡੀ.ਓ ਪਰਮਜੋਤ ਸਿੰਘ, ਮਨਦੀਪ ਸਿੰਘ ਕਲੇਰ, ਰਾਕੇਸ ਤੁਲੀ ਸਿਟੀ ਪ੍ਰਧਾਨ ਆਪ ਪਾਰਟੀ, ਰਾਜੇਸ਼ ਤੁਲੀ ਐਮ.ਸੀ, ਐਮ.ਸੀ ਕਾਕੇ ਸ਼ਾਹ, ਬਲਦੇਵ ਸਿੰਘ, ਯਸ਼ਪਾਲ ਚੌਹਾਨ ਆਪ ਪਾਰਟੀ ਦੇ ਸੀਨੀਅਰ ਆਗੂ, ਦਵਿੰਦਰ ਸਿੰਘ ਮੱਟੂ, ਰਜਿੰਦਰ ਕੁਮਾਰ ਜੰਬਾ, ਚਰਨਜੀਤ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ ਮਾਨ, ਨਵਦੀਪ ਸਿੰਘ, ਗਗਨ ਬਟਾਲਾ, ਮਾਣਿਕ ਮਹਿਤਾ, ਬਲਜੀਤ ਸਿੰਘ ਨਿੱਕੂ, ਪ੍ਰੇਮ ਮਸੀਹ ਸਮੇਤ ਆਪ ਪਾਰਟੀ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਮ ਮੌਜੂਦ ਸਨ।

ਵਿਧਾਇਕ ਸੈਰੀ ਕਲਸੀ ਵਲੋਂ ਅੱਜ ਵਾਰਡ ਨੰਬਰ 03 ਵਿਖੇ ਅਮਰਜੀਤ ਮਕੈਨੀਕਲ ਵਰਕਸ ਅਤੇ ਦਸਮੇਸ਼ ਨਗਰ ਵਿਖੇ ਗਲੀ ਦੀ ਉਸਾਰ ਦਾ ਕੰਮ ਸ਼ੁਰੂ ਕਰਵਾਇਆ ਗਿਆ। ਵਾਰਡ ਨੰਬਰ 04 ਵਿੱਚ ਨਿਊ ਮਾਡਲ ਟਾਊਨ ਨੇੜੇ ਅਜੈ ਹੇਅਰ ਡਰੈਸਰ ਵਿਖੇ ਗਲੀ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ। ਵਾਰਡ ਨੰਬਰ 18 ਵਿਖੇ ਪ੍ਰੇਮ ਨਗਰ ਗਲੀ ਵਿਖੇ ਇੰਟਰਲਾਕ ਟਾਇਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਵਾਰਡ ਨੰਬਰ 23 ਵਿੱਚ ਲਾਡੀ ਸ਼ੀਸੇ ਵਾਲਾ ਬਾਜਵਾ ਕਾਲਨੀ ਗੌਸਪੁਰਾ ਗਲੀ ਵਿਖੇ ਇੰਟਰਲਾੱਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਵਾਰਡ ਨੰਬਰ 31 ਵਿਖੇ ਨੇੜੇ ਸ਼ਰਮਾ ਕਰਿਆਨਾ ਸਟੋਰ ਵਿਖੇ ਨਵੀਂ ਬਣ ਵਾਲੀ ਗਲੀ ਦਾ ਕੰਮ ਸ਼ੁਰੂ ਕਰਵਾਇਆ। ਵਾਡਰ ਨੰਬਰ 28 ਵਿਖੇ ਡਾ. ਅਸ਼ੋਕ ਤੋਂ ਗੁਰਦੁਆਰਾ ਕੰਧ ਸਾਹਿਬ ਤੱਕ ਬਣਨ ਵਾਲੀ ਗਲੀ ਦਾ ਕੰਮ ਸ਼ੁਰੂ ਕਰਵਾਇਆ ਅਤੇ ਵਾਰਡ ਨੰਬਰ 25 ਵਿਖੇ ਪਿੰਡ ਮੜੀਆਂਵਾਲ ਵਿਖੇ ਬਣਨ ਵਾਲੇ ਸ਼ਮਸ਼ਾਨਘਾਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਇਸ ਮੌਕੇ ਵਾਰਡ ਵਾਸੀਆਂ ਨੇ ਵਿਧਾਇਕ ਸ਼ੈਰੀ ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਜਦੋ ਦੇ ਉਹ ਬਟਾਲਾ ਦੇ ਵਿਧਾਇਕ ਬਣੇ ਹਨ, ਉਨਾਂ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦੇ ਹਨ।

                       ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ।

                     ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਹਲਕੇ ਦੇ ਲੋਕਾਂ ਨੇ ਜੋ ਉਨਾਂ ਉੱਪਰ ਵਿਸ਼ਵਾਸ ਕੀਤਾ ਹੈ, ਉਹ ਲੋਕਾਂ ਦੇ ਭਰੋਸੇ ਉੱਪਰ ਪੂਰਾ ਉਤਰਨਗੇ। ਬਟਾਲਾ ਵਿਖੇ ਕਰਵਾਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਮੁਰਗੀ ਮੁਹੱਲੇ ਤੋਂ ਦਾਣਾ ਮੰਡੀ ਬਟਾਲਾ ਤੱਕ ਸੜਕ ਦਾ ਨਿਰਮਾਣ ਕਰਵਾਇਆ ਗਿਆ। 03 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਬਟਾਲਾ-ਮਹਿਤਾ-ਜਲੰਧਰ ਸੜਕ ਉੱਪਰ ਸੀਵਰੇਜ਼ ਪਾਉਣ ਉਪਰੰਤ ਸੜਕ ਦੀ ਰਿਪੇਅਰ ਕੰਮ ਦੀ ਸ਼ੁਰੂਆਤ ਦਾ ਕੰਮ ਚੱਲ ਰਿਹਾ ਹੈ। ਸ਼ਬਜ਼ੀ ਮੰਡੀ ਬਟਾਲਾ ਵਿਖੇ 1 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈੱਡ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਬਟਾਲਾ ਦੇ ਸੁੰਦਰੀਕਰਨ ਲਈ 05 ਕਰੋੜ ਮੰਜੂਰ ਹੋ ਗਏ ਹਨ, ਜਿਸ ਨਾਲ ਵੱਖ-ਵੱਖ ਵਿਕਾਸ ਕਰਾਜ ਕਰਵਾਏ ਜਾਣਗੇ। 03 ਕਰੋੜ ਰੁਪਏ ਦੀ ਲਾਗਤ ਨਾਲ 132ਕੇਵੀ ਬਟਾਲਾ ਵਿਖੇ 20 ਮੈਗਾਵਾਟ ਦਾ ਟਰਾਂਸਫਰ ਜਲਦ ਲਗਾਇਆ ਜਾ ਰਿਹਾ ਹੈ। ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਵੱਖ-ਵੱਖ ਵਿਕਾਸ ਕਾਰਡ ਕਰਵਾਏ ਜਾਣਗੇ, ਜਿਸ ਲਈ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਵਲੋਂ ਆਪਣੇ ਅਖਤਿਆਰੀ ਫੰਡ ਵਿੱਚ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸੇ ਤਰਾਂ ਹੰਸਲੀ ਪੁਲ ਦੇ ਨਜ਼ਦੀਕ ਬਾਬਾ ਬਾਲਕ ਨਾਥ ਮੰਦਿਰ ਨੂੰ ਜਾਣ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਕਿਰਤੀ ਲੋਕਾਂ ਦੀ ਸਹੂਲਤ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਲੇਬਰ ਸ਼ੈੱਡ ਦੀ ਉਸਾਰੀ, ਟਾਇਲਟਸ ਅਤੇ ਆਰ ਓ ਲਗਾਇਆ ਜਾ ਰਿਹਾ ਹੈ। ਨਹਿਰੂ ਗੇਟ ਨੇੜੇ ਰਿਕਸ਼ਾ ਸਟੈਂਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਾਇਆ। ਕਿਲਾ ਮੰਡੀ ਵਿਖੇ ਮਿਊਂਸਪਲ ਜਨਾਨਾ ਹਸਪਤਾਲ ਦਾ ਨਵੀਨੀਕਰਨ ਕਰਦਿਆਂ ਇਥੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਫਾਇਦਾ ਮਿਲਿਆ ਹੈ। ਕਾਹਨੂੰਵਾਨ ਰੋਡ ਤੇ ਸਾਗਰਪੁਰਾ ਵਾਰਡ ਨੰਬਰ 5 ਵਿੱਚ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments