spot_img
Homeਮਾਝਾਗੁਰਦਾਸਪੁਰਕਾਦੀਆਂ ਦੀ ਨਵਦੀਪ ਕੋਰ ਨੇ ਤੋੜਿਆ ਵੇਟ ਲਿਫਟਿੰਗ ਚ ਨੈਸ਼ਨਲ ਰਿਕਾਰਡ

ਕਾਦੀਆਂ ਦੀ ਨਵਦੀਪ ਕੋਰ ਨੇ ਤੋੜਿਆ ਵੇਟ ਲਿਫਟਿੰਗ ਚ ਨੈਸ਼ਨਲ ਰਿਕਾਰਡ

ਕਾਦੀਆਂ 5 ਜਨਵਰੀ (ਸਲਾਮ ਤਾਰੀ) ਤਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿਚ ਚੱਲ ਰਹੀ ਵੇਟ ਲਿਫਟਿੰਗ ਨੈਸ਼ਨਲ ਮੁਕਾਬਲਿਆਂ ਦੀ ਨਵਦੀਪ ਕੋਰ ਨੇ 71 ਕਿਲੋ ਵਰਗ ਵਿਚ ਨੈਸ਼ਲ ਰਿਕਾਰਡ ਕਾਇਮ ਕਰ ਕੇ ਗੋਲਡ ਮੈਡਲ ਜਿੱਤਿਆ ਹੈ। ਇਸ ਤੋ ਪਹਿਲਾਂ ਇਹ ਰਿਕਾਰਡ 105 ਕਿੱਲੋ ਦਾ ਸੀ ਜੋ ਕਿ ਨਵਦੀਪ ਕੋਰ ਨੇ 114 ਕਿਲੋ ਭਾਰ ਚੁੱਕ ਕੇ ਇਸ ਰਿਕਾਰਡ ਨੁੰ ਤੋੜ ਦਿੱਤਾ। ਅਤੇ ਸਾਰੇ ਰਾਉਂਦ ਮਿਲਾ ਕੇ 194 ਕਿਲੋ ਭਾਰ ਚੁਕ ਵੀ ਵੀ ਰਿਕਾਰਡ ਕਾਇਮ ਕੀਤਾ ਹੈ। ਨਵਦੀਪ ਕੋਰ ਇਸ ਤੋ ਪਹਿਲਾਂ ਵੀ ਖੇਲੋ ਇੰਡੀਆਂ ਅਤੇ ਹੋਰ ਨੈਸ਼ਨਲ ਮੁਕਾਬਲਿਆਂ ਵਿਚ ਕਈ ਗੋਲਡ ਮੈਡਲ ਹਾਸਲ ਕਰ ਚੁਕੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਨਵਦੀਪ ਕੋਰ ਦੇ ਘੱਰ ਦੀ ਛੱਤ ਪਿਛਲੇ ਕਈ ਸਾਲਾਂ ਤੋ ਡਿੱਗੀ ਹੋਈ ਹੈ। ਪਿਤਾ ਬਿਮਾਰੀ ਕਾਰਣ ਕੱਮ ਨਹੀਂ ਕਰ ਸਕਦਾ। ਗਰੀਬੀ ਦੇ ਕਾਰਣ ਨਵਦੀਪ ਕੋਰ ਆਪਣਾ ਪਿੰਡ ਪ੍ਰਤਾਪਗੜ ਛੱਡ ਕੇਆਪਣੇ ਮਾਮਾ ਡਾਕਟਰ ਜਗਦੇਵ ਕੋਲ ਕਾਦੀਆਂ ਰਹਿੰਦੀ ਹੈ। ਜਦੋ ਨਵਦੀਪ ਕੋਰ ਨੇ ਇਸ ਤੋ ਪਹਿਲਾਂ ਗੋਲਡ ਮੈਡਲ ਜਿੱਤੀਆਂ ਸੀ ਤੇ ਸਰਕਾਰਾਂ ਨੇ ਕਈ ੲੈਲਾਨ ਕੀਤੇ ਪਰ ਇਹ ੲੈਲਾਨ ਸਰਕਾਰੀ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ। ਪਰ ਨਵਦੀਪ ਕੋਰ ਨੇ ਹਿੱਮਤ ਨਹੀਂ ਹਾਰੀ ਆਤੇ ਮੇਹਨਤ ਕਰਦੀ ਰਹੀ ਅਤੇ ਬੁਲੰਦੀਆਂ ਨੂੰ ਛੂੰਦੀ ਰਹੀ ਅਤੇ ਅੱਜ ਨੈਸ਼ਨਲ ਰਿਕਾਰਡ ਤੋੜ ਦਿੱਤਾ। ਅਤੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਮੇਹਨਤ ਗਰੀਬੀ ਤੋ ਵੱਡੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments