spot_img
Homeਮਾਝਾਗੁਰਦਾਸਪੁਰਐਂਟੀ ਰੇਬੀਜ਼ ਟੀਮ ਵੱਲੋਂ ਕਮਿਉਨਿਟੀ ਹੈਲਥ ਸੈਂਟਰ ਫ਼ਤਹਿਗੜ੍ਹ ਚੂੜੀਆਂ ਵਿੱਚ ਐਂਟੀ ਰੇਬੀਜ਼...

ਐਂਟੀ ਰੇਬੀਜ਼ ਟੀਮ ਵੱਲੋਂ ਕਮਿਉਨਿਟੀ ਹੈਲਥ ਸੈਂਟਰ ਫ਼ਤਹਿਗੜ੍ਹ ਚੂੜੀਆਂ ਵਿੱਚ ਐਂਟੀ ਰੇਬੀਜ਼ ਵਾਰਡ ਦਾ ਦੌਰਾ

ਫਤਹਿਗੜ੍ਹ ਚੂੜੀਆਂ (ਬਟਾਲਾ), 23 ਦਸੰਬਰ(ਸਲਾਮ ਤਾਰੀ)ਸਿਵਲ ਸਰਜਨ  ਡਾ.ਕੁਲਵਿੰਦਰ ਕੌਰ ਦੇ ਨਿਰਦੇਸ਼ਾਂ ਤੇ ਜਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ “ਕਲਸੀ” ਤੇ ਟੀਮ ਮੈਂਬਰ ਡਾ.ਆਰ. ਕੇ. “ਸੋਨੀ” ਪ੍ਰੋਫੈਸਰ ਕਮਿਉਨਿਟੀ ਮੈਡੀਸ਼ਨ ਦਿਆਨੰਦ ਕਾਲਿਜ਼ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ.ਲਖਵਿੰਦਰ ਸਿੰਘ ਕਮਿਉਨਿਟੀ ਹੈਲਥ ਸੈਂਟਰ ਫ਼ਤਹਿਗੜ੍ਹ ਚੂੜੀਆਂ ਦੀ ਰਹਿਨੁਮਾਈ ਹੇਠ ਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਦਾਦੂਯੋਧ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ ਕੀਤਾ ਗਿਆ ਕਿ ਇਹਨਾਂ ਵਿਅਕਤੀਆਂ ਨੂੰ ਕੁੱਤਿਆਂ ਦੁਆਰਾ ਕੱਟੇ ਜਾਣ ਤੇ ਸਰਕਾਰੀ ਹਸਪਤਾਲ ਤੋਂ ਹਲਕਾਅ ਤੋਂ ਬਚਾਓ ਲਈ ਐਂਟੀ ਰੇਬੀਜ਼ ਦੇ ਟੀਕੇ ਲਗੇ ਹਨਜਾਂ ਪ੍ਰਾਈਵੇਟ ਲੱਗੇ ਹਨ ਇਹ ਐਂਟੀ ਰੇਬੀਜ਼ ਦੇ ਟੀਕੇ ਲਗਾਉਣ ਦਾ ਪੂਰਾ ਟਰੀਟਮੈਂਟ ਹੋਇਆ ਹੈ ਜਾਂ ਨਹੀਂ,ਇਸ ਸਬੰਧੀ ਲੋਕਾਂ ਪੂਰੀ ਜਾਣਕਾਰੀ ਹੈ ਜਾਂ ਨਹੀਂਇਹ ਐਂਟੀ ਰੇਬੀਜ਼ ਦੇ ਟੀਕੇ ਸਰਕਾਰੀ ਲਗਾਏ ਹਨ ਜਾਂ ਪ੍ਰਾਈਵੇਟ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ l

        ਇਸ ਤੋਂ ਬਾਅਦ ਐਂਟੀ ਰੇਬੀਜ਼ ਟੀਮ ਵੱਲੋਂ ਕਮਿਉਨਿਟੀ ਹੈਲਥ ਸੈਂਟਰ ਫ਼ਤਹਿਗੜ੍ਹ ਚੂੜੀਆਂ ਵਿੱਚ ਐਂਟੀ ਰੇਬੀਜ਼ ਵਾਰਡ ਨੂੰ ਦੇਖਿਆ ਗਿਆ ਤੇ ਐਂਟੀ ਰੇਬੀਜ਼ ਵੈਕਸੀਨ ਦਾ ਵੀ ਪੂਰਾ ਨਿਰੀਖਣ ਕੀਤਾ ਗਿਆਐਂਟੀ ਰੇਬੀਜ਼ ਸਬੰਧਿਤ ਹੈਲਥ ਸਟਾਫ ਨੂੰ ਵੀ ਜਾਣਕਾਰੀ ਬਾਰੇ ਪੁੱਛਿਆ ਗਿਆ। ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੇ ਇਸ ਸਬੰਧੀ ਸਾਰਾ ਸਰਕਾਰੀ ਰਿਕਾਰਡ ਤਸੱਲੀਬਖ਼ਸ ਪਾਇਆ ਗਿਆ।

       ਇਸ ਮੌਕੇ ਡਾ. ਮਨਦੀਪ ਸਿੰਘ ਨੋਡਲ ਅਫਸਰਸ੍ਰੀ ਪਰਮਿੰਦਰ ਸਿੰਘ ਬੀ. ਈ. ਈਡਾ. ਮਨਪ੍ਰੀਤ ਕੌਰ. ਡਾ. ਹਰਪ੍ਰੀਤ ਕੌਰ. ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਗੁਰਦਾਸਪੁਰਜੋਗਾ ਸਿੰਘ ਐਚ. ਆਈ,ਹਰਵਿੰਦਰ ਸਿੰਘ ਐਚ. ਆਈ. ਸ੍ਰੀ ਰਾਜਬੀਰ ਸਿੰਘ ਹੈਲਥ ਵਰਕਰ,ਸ੍ਰੀਮਤੀ ਮਨਜਿੰਦਰ ਕੌਰ ਏ. ਐਨ. ਐਮਸ਼੍ਰੀਮਤੀ ਬਲਵਿੰਦਰ ਕੌਰ ਨਰਸਿੰਗ ਸਿਸਟਰ ਸ਼੍ਰੀਮਤੀ ਗੁਰਪ੍ਰੀਤ ਕੌਰ ਫ਼ਰਮਾਸਿਸਟ,ਸ੍ਰੀ ਜੀਂਤੇਸ਼. ਸ਼੍ਰੀਮਤੀ ਪ੍ਰਭਦੀਪ ਕੌਰਸ਼੍ਰੀਮਤੀ ਜਸਪ੍ਰੀਤ ਕੌਰਤੇ ਹੋਰ ਹੈਲਥ ਸਟਾਫ ਮੈਂਬਰ ਹਾਜ਼ਰ ਸਨ I

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments