spot_img
Homeਦੋਆਬਾਕਪੂਰਥਲਾ-ਫਗਵਾੜਾਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਸਮਾਪਤ 15003 ਬੱਚਿਆਂ ਨੂੰ ਪਿਲਾਈਆਂ ਪੋਲੀਓ...

ਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਸਮਾਪਤ 15003 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

 

ਕਪੂਰਥਲਾ, 29 ਜੂਨ। ( ਅਸ਼ੋਕ ਸਾਡਾਨਾ )

ਸਿਹਤ ਵਿਭਾਗ ਕਪੂਰਥਲਾ ਵੱਲੋਂ ਤਿੰਨ ਦਿਨ੍ਹਾਂ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਅੱਜ ਸਮਾਪਤ ਹੋ ਗਿਆ। ਇਹ ਮੁਹਿੰਮ 27 ਜੂਨ ਤੋਂ 29 ਜੂਨ ਤੱਕ ਚੱਲੀ, ਜਿਸ ਦੌਰਾਨ ਪ੍ਰਵਾਸੀ ਮਜਦੂਰਾਂ ਦੇ 0-5 ਸਾਲ ਦੇ 14219 ਬੱਚਿਆਂ ਨੂੰ ਪਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਸੀ
।ਜਿਕਰਯੋਗ ਹੈ ਕਿ 0-5 ਸਾਲ ਦੇ 15003 ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਓ ਰੋਧੀ ਬੂੰਦਾਂ ਪਿਲਾਈਆਂ ਗਈਆਂ।
ਜਿਲਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਮੁਹਿੰਮ ਦੌਰਾਨ ਕੋਵਿਡ ਤੋਂ ਬਚਾਅ ਸੰਬੰਧੀ ਗਾਈਡਲਾਈਨਜ ਦਾ ਪਾਲਣ ਕੀਤਾ ਗਿਆ। ਇਸ ਸੰਬੰਧੀ ਜਰੂਰੀ ਦਿਸ਼ਾ ਨਿਰਦੇਸ਼ ਫੀਲਡ ਸਟਾਫ ਨੂੰ ਵੀ ਜਾਰੀ ਕੀਤੇ ਗਏ ਸਨ । ਜਿਸ ਦੇ ਤਹਿਤ ਬੱਚਿਆਂ ਨੂੰ ਪੋਲੀਓ ਰੋਧੀ ਬੂੰਦਾਂ ਪਿਲਾਉਣ ਦੌਰਾਨ ਮਾਸਕ, ਗਲਵਜ, ਸੈਨਟਾਈਜਰ ਆਦਿ ਦਾ ਪ੍ਰਯੋਗ ਤਾਂ ਕੀਤਾ ਹੀ ਗਿਆ ਨਾਲ ਹੀ ਲੋਕਾਂ ਨੂੰ ਕਵਿਡ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਹਿੰਮ ਨੂੰ ਨੇਪਰੇ ਚਾੜਣ ਲਈ ਸਿਹਤ ਵਿਭਾਗ ਦੀਆਂ ਟੀਮਾਂ, ਸੁਪਰਵਾਈਜਰਾਂ ਦੀ ਡਿਊਟੀ ਲਗਾਈ ਗਈ। ਨਾਲ ਹੀ ਸਿਹਤ ਵਿਭਾਗ ਦੇ ਪ੍ਰੋਗਰਾਮ ਅਫਸਰਾਂ ਵਲੋਂ ਇਸ ਮੁਹਿੰਮ ਦੀ ਸੁਪੋਰਟਿਵ ਸੁਪਰਵਿਜਨ ਕੀਤੀ ਗਈ। ਡਾ.ਰਣਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਾਈ ਰਿਸਕ ਏਰੀਆ ਜਿਨ੍ਹਾਂ ਵਿਚ ਨਿਰਮਾਣ ਅਧੀਨ ਇਮਾਰਤਾਂ, ਟਪਰੀਵਾਸਾਂ ਦੇ ਟਿਕਾਣੇ, ਭੱਠੇ ਆਦਿ ਸ਼ਾਮਲ ਹਨ ਵੱਲ ਖਾਸ ਧਿਆਨ ਦਿੱਤਾ ਗਿਆ ਤਾਂ ਜੋ ਪ੍ਰਵਾਸੀ ਮਜਦੂਰਾਂ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।ਜਿਕਰਯੋਗ ਹੈ ਕਿ ਚਾਹੇ ਭਾਰਤ ਵਿਚ ਪੋਲੀਓ ਖਤਮ ਹੋ ਚੁੱਕਾ ਹੈ ਪਰ ਗੁਆਂਢੀ ਰਾਜਾਂ ਤੋਂ ਇਸ ਦੇ ਵਾਇਰਸ ਦਾ ਖਤਰਾ ਬਣਿਆ ਰਹਿੰਦਾ ਹੈ।

ਕੈਪਸ਼ਨ – ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦਾ ਜਾਇਜਾ ਲੈਣ ਦੌਰਾਨ ਸਿਵਲ ਸਰਜਨ ਡਾ.ਪਰਮਿੰਦਰ ਕੌਰ ਤੇ

RELATED ARTICLES
- Advertisment -spot_img

Most Popular

Recent Comments