spot_img
Homeਮਾਝਾਗੁਰਦਾਸਪੁਰਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਹੋਈ

ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਹੋਈ

ਕਾਦੀਆਂ 17 ਅਕਤੂਬਰ (ਮੁਨੀਰਾ ਸਲਾਮ ਤਾਰੀ)
ਅੱਜ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਐਮ ਵੀ ਉ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਕੋਟਲਾ ਮੂਸਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀਆਂ ਜੋ ਮੁੱਖ ਮੰਗਾਂ ਹੇਠ ਲਿਖੀਆਂ ਹਨ ਸਾਰੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਦਾ ਐੱਚ ਆਰ ਡਾਟਾ ਮੁਕੰਮਲ ਕੀਤਾ ਜਾਵੇ , ਸੀ ਆਰ ਏ 267/11 ਸੀ ਆਰ ਏ ਦੋ 281/13 ਦੇ ਅਧੀਨ ਭਰਤੀ ਹੋਏ ਤੇ ਕੰਟਰੈਕਟ ਪੀਰੀਅਡ ਨੂੰ ਸਰਵਿਸ ਵਿੱਚ ਗਿਣਿਆ ਜਾਵੇ । ਅਤੇ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਬਣਾਇਆ ਜਾਵੇ , ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ । ਸਾਰੇ ਨਵੇਂ ਭਰਤੀ ਹੋਏ ਬਿਜਲੀ ਮੁਲਾਜ਼ਮਾਂ ਨੂੰ ਯੂਨਿਟ ਮੁਆਫੀ ਦਿੱਤੀ ਜਾਵੇ । ਇਹ ਜਾਣਕਾਰੀ ਮੰਡਲ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ ਮਨਦੀਪ ਸਿੰਘ ਨੇ ਲਿਖਤੀ ਪ੍ਰੈੱਸ ਨੋਟ ਰਾਹੀਂ ਦਿੰਦਿਆਂ ਅੱਗੇ ਦੱਸਿਆ ਹੈ ਕਿ ਪ੍ਰੋਬੇਸ਼ਨ ਪੀਰੀਅਡ ਨੂੰ ਸਮਾਪਤ ਕੀਤਾ ਜਾਵੇ । ਸਾਰੀ ਨਵੀਂ ਭਰਤੀ ਨੂੰ ਪੂਰੀ ਤਨਖਾਹ ਦਿੱਤੀ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਜਸਬੀਰ ਸਿੰਘ, ਰਮਨਦੀਪ ਸਿੰਘ , ਮੀਤ ਪ੍ਰਧਾਨ ਯਸ਼ਪਾਲ ,ਜਨਰਲ ਸਕੱਤਰ ਜਗਪ੍ਰੀਤ ਸਿੰਘ ਔਲਖ , ਕੈਸ਼ੀਅਰ ਸੁਖਵਿੰਦਰ ਸਿੰਘ , ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਭਿੰਡਰ , ਮੁੱਖ ਸਲਾਹਕਾਰ ਜਸਬੀਰ ਸਿੰਘ ਕੋਟ , ਕਾਰਜਕਾਰੀ ਮੈਂਬਰ ਹਰਜੀਤ ਸਿੰਘ ਘੁੰਮਣ ,ਮੈਡਮ ਪਲਕ , ਮੈਡਮ ਰਮਨ ,ਅਮਿਤ ਸਹਿਗਲ , ਹਰਜੀਤ ਸਿੰਘ , ਨਰਿੰਦਰ ਕੁਮਾਰ, ਬਲਵਿੰਦਰ ਕੁਮਾਰ ਸੋਹਲ ,ਵਿਜੇ ਕੁਮਾਰ ,ਕਮਲਦੀਪ ਸਿੰਘ , ਯਾਦਵਿੰਦਰ ਸਿੰਘ , ਰਕੇਸ਼ ਕੁਮਾਰ ਆਦਿ ਹਾਜ਼ਰ ਸਨ ।
ਫੋਟੋ :—ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਮੀਟਿੰਗ ਮੌਕੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments