spot_img
Homeਮਾਝਾਗੁਰਦਾਸਪੁਰਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਵਿਖੇ ਜਾਦੂਗਰ ਦਾ ਸ਼ੋਅ ਵਿਖਾਇਆ ਗਿਆ

ਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਵਿਖੇ ਜਾਦੂਗਰ ਦਾ ਸ਼ੋਅ ਵਿਖਾਇਆ ਗਿਆ

ਕਾਦੀਆਂ 17 ਅਕਤੂਬਰ (ਮੁਨੀਰਾ ਸਲਾਮ ਤਾਰੀ)

ਕਾਦੀਆਂ ਦੇ ਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਇਲਾਕੇ ਵਿੱਚ ਜਿੱਥੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਵਧੀਆ ਕਾਰਗੁਜ਼ਾਰੀ ਨਿਭਾ ਰਿਹਾ ਹੈ ਉਥੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵਧ ਚਡ਼੍ਹ ਕੇ ਭਾਗ ਲੈ ਸਕਣ ਅਤੇ ਪੜ੍ਹਾਈ ਦੇ ਨਾਲ ਨਾਲ ਚੰਗੀ ਸਿਹਤ ਸੰਭਾਲ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ।ਇਸੇ ਤਰ੍ਹਾਂ ਬੱਚਿਆਂ ਦੇ ਮਨੋਰੰਜਨ ਲਈ ਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ ਵਿਖੇ ਜਾਦੂਗਰ ਦਾ ਸ਼ੋਅ ਵਿਖਾਇਆ ਗਿਆ । ਇਸ ਵਿਚ ਬੱਚਿਆਂ ਨੇ ਖੂਬ ਮਨੋਰੰਜਨ ਕੀਤਾ । ਇਹ ਸਭ ਕੁਝ ਡਾਇਰੈਕਟਰ ਮੈਡਮ ਸਕੂਲ ਜਗਨ ਭਾਰਦਵਾਜ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ । ਉਨ੍ਹਾਂ ਨੇ ਦੱਸਿਆ ਕਿ ਪਹਿਲੀ ਟਰਮ ਦੇ ਪੇਪਰਾਂ ਤੋਂ ਬਾਅਦ ਬੱਚਿਆਂ ਦੇ ਮਨੋਰੰਜਨ ਲਈ ਇਹ ਸ਼ੋਅ ਕਰਵਾਇਆ ਗਿਆ ਹੈ । ਇਸ ਮੌਕੇ ਜਾਦੂਗਰ ਨੇ ਵੱਖ ਵੱਖ ਤਰ੍ਹਾਂ ਦੇ ਜਾਦੂ ਦੇ ਸ਼ੋਅ ਦਿਖਾ ਕੇ ਬੱਚਿਆਂ ਦਾ ਖੂਬ ਮਨੋਰੰਜਨ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments