spot_img
Homeਮਾਝਾਗੁਰਦਾਸਪੁਰਫਾਇਰ ਬ੍ਰਿਗੇਡ ਵਲੋ ਤਿਉਹਾਰਾਂ ਦੇ ਮੌਕੇ ਚਲਾਈ ਗਈ ਜਨ ਜਾਗਰੂਕਤਾ ਮੁਹਿਮ

ਫਾਇਰ ਬ੍ਰਿਗੇਡ ਵਲੋ ਤਿਉਹਾਰਾਂ ਦੇ ਮੌਕੇ ਚਲਾਈ ਗਈ ਜਨ ਜਾਗਰੂਕਤਾ ਮੁਹਿਮ

ਬਟਾਲਾ, 14 ਅਕਤੂਬਰ ( ਮੁਨੀਰਾ ਸਲਾਮ ਤਾਰੀ) ਐਸ.ਡੀ.ਐਮ-ਕਮ-ਕਮਿਸ਼ਨਰਨਗਰ ਨਿਗਮ-ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸ ਬਟਾਲਾ ਡਾ ਸ਼ਾਇਰੀ ਭੰਡਾਰੀ ਦੀਆਂ ਹਦਾਇਤਾਂ ਅਨੁਸਾਰ ਸਥਾਨਿਕ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਵਲੋ ਤਿਉਹਾਰਾਂ ਦੇ ਮੌਕੇ ਜਨ ਜਾਗਰੂਕਤਾ ਮੁਹਿਮ ਤਹਿਤ ਸਰਕਾਰੀ ਸੀਨੀ. ਸੈਕੰ. ਸਕੂਲਧੁੱਪਸੜੀ ਬਟਾਲਾ ਵਿਖੇ ਅੱਗ ਤੋ ਬਚਾਅ” ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

         ਇਸ ਮੋਕੇ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿੱਲੋਫਾਇਰ ਅਫ਼ਸਰ ਨੀਰਜ ਸ਼ਰਮਾਂਪੋਸਟ ਵਾਰਡਨ ਹਰਬਖਸ਼ ਸਿੰੰਘਵਲੰਟੀਅਰ ਹਰਪ੍ਰੀਤ ਸਿੰਘ ਡਰਾਈਵਰ ਜਸਬੀਰ ਸਿੰਘਫਾਇਰ ਫਾਈਟਰ ਅਸ਼ੌਕਪ੍ਰਿੰਸੀਪਲ ਪਰਮਜੀਤ ਕੌਰਲੈਚ: ਜੋਗਿੰਦਰ ਸਿੰਘਬਲਰਾਜ ਸਿੰਘਪ੍ਰੇਮ ਸਿੰਘਜਤਿੰਦਰ ਸਿੰਘਮਨਜੋਤ ਕੌਰਸੁਖਵਿੰਦਰ ਕੌਰਜਗਰੂਪ ਕੌਰ ਤੇ ਵਿਿਦਆਰਥੀ ਮੋਜੂਦ ਸਨ।

        ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਕੇ ਦਸਿਆ ਕਿ ਵਾਤਾਵਰਨ ਦੇ ਬਦਲਾਵ ਨੂੰ ਦੇਖਦੇ ਹੋਏ ਗਰੀਨ- ਕਲੀਨ -ਸੇਫ ਦਿਵਾਲੀ ਤੇ ਹੋਰ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ।ਜੇਕਰ ਤੁਹਾਡੇ ਲਾਗੇ ਕਈ ਅੱਗ ਦੀ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਸਥਾਨਿਕ ਫਾਇਰ ਬ੍ਰਿਗੇਡ ਮੋਬਾ: 91157-96801, 112, 101 ਤੇ ਪੂਰੀ ਤੇ ਸਹੀ ਜਾਣਕਾਰੀ ਦਿਤੀ ਜਾਵੇ । ਤਾਂ ਜੋ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਹੋ ਸਕੇ। ਉਹਨਾਂ ਵਲੌ ਅੱਗ ਬੂਝਾਊ ਯੰਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ੳਹਨਾਂ ਵਲੋ ਵਿਿਦਆਰਥੀਆਂ ਨੂੰ ਫਾਇਰ ਟੈਂਡਰ ਬਾਰੇ ਦਸਿਆ ਤੇ ਮੌਕ ਡਰਿਲ ਕੀਤੀ ਗਈ ।

      ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਵਾਤਾਵਰਣ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜਿੰਮੇਦਾਰੀ ਹੈ। ਜੇਕਰ ਅਸੀ ਇਸ ਦੀ ਸੰਭਾਲ ਨਹੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਚ ਜੀਵਾਂ ਦਾ ਭੱਵਿਖ ਖਤਰੇ ਵਿਚ ਪੈ ਸਕਦਾ ਹੈ ।

        ਆਖਰ ਵਿਚ ਪ੍ਰਿੰਸੀਪਲ ਪਰਮਜੀਤ ਕੌਰ ਤੇ ਸਮੂਹ ਸਟਾਫ ਵਲੋ ਸਮੁਚੀ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੂੰ ਯਾਦਗਾਰੀ ਚਿਂਨ੍ਹ ਭੇਟ ਕਰਦੇ ਹੋਏ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਖਾਸਕਰ ਬੱਚਿਆਂ ਨੂੰ ਨਾਗਇਕ ਸੁਰੱਖਿਆਂ ਦੇ ਗੁਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments