spot_img
Homeਮਾਝਾਗੁਰਦਾਸਪੁਰਮਾਨਵ ਸੇਵਾ ਸੰਕਲਪ ਦਿਵਸ ਸੰਬੰਧੀ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਖ਼ੂਨਦਾਨ ਉਤਸ਼ਾਹਿਤ ਸੈਮੀਨਾਰ...

ਮਾਨਵ ਸੇਵਾ ਸੰਕਲਪ ਦਿਵਸ ਸੰਬੰਧੀ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਖ਼ੂਨਦਾਨ ਉਤਸ਼ਾਹਿਤ ਸੈਮੀਨਾਰ ਆਯੋਜਿਤ

ਬਟਾਲਾ, 26 ਸਤੰਬਰ (ਮੁਨੀਰਾ ਸਲਾਮ ਤਾਰੀ) ਭਾਈ ਘਨੱਈਆਂ ਜੀ ਦੀ 304 ਵੀਂ ਬਰਸੀ ਮੌਕੇ ਹਰੇਕ ਸਾਲ ਮਨਾਏ ਜਾਂਦੇ “ਮਾਨਵ ਸੇਵਾ ਸੰਕਲਪ ਦਿਵਸ” ਦੇ ਸਬੰਧ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸਵੈ-ਇੱਛਤ ਖੂਨਦਾਨ ਉਤਸ਼ਾਹਿਤ ਸੈਮੀਨਾਰ ਕਰਵਾਇਆ ਗਿਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਪ੍ਰਿੰਸੀਪਲ ਸ੍ਰੀ ਆਰ.ਕੇ ਚੋਪੜਾ ਦੀ ਅਗਵਾਈ ਵਿਚ ਕਾਲਜ ਦੀ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ ਦੇ ਪ੍ਰੋਗਰਾਮ ਅਫਸਰ ਤੇਜਪ੍ਰਤਾਪ ਸਿੰਘ ਕਾਹਲੋਂ ਦੀ ਦੇਖ ਰੇਖ ਹੇਠ ਹੋਏ ਇਸ ਸੈਮੀਨਾਰ ਵਿੱਚ ਬਲੱਡ ਬੈਂਕ ਸਿਵਲ ਹਸਪਤਾਲ ਬਟਾਲਾ ਤੋਂ ਬੀ.ਟੀ.ਓ ਡਾ. ਪ੍ਰੀਆਗੀਤ ਕੌਰ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਦੁਨੀਆਂ ਦਾ ਮਹਾਨ ਦਾਨ ਹੈ ਜਿਸ ਨਾਲ ਅਸੀਂ ਕਈ ਜ਼ਿੰਦਗੀਆਂ ਬਚਾ ਸਕਦੇ ਹਾਂ ਉਨ੍ਹਾਂ ਕਿਹਾ ਕਿ 18 ਤੋਂ 60 ਸਾਲ ਤਕ ਦਾ ਕੋਈ ਵੀ ਤੰਦਰੁਸਤ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਸਥਾਪਤ ਬਲੱਡ ਬੈਂਕ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਕਾਰਜਸ਼ੀਲ ਹੈ ਜਿਸ ਵਿੱਚ ਤੁਸੀਂ ਵੀ ਖੂਨ ਦਾਨ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਇਸ ਮੌਕੇ ਪ੍ਰਿੰਸੀਪਲ ਸ੍ਰੀ ਚੋਪੜਾ ਨੇ ਕਿਹਾ ਕਿ ਭਾਈ ਘਨੱਈਆ ਜੀ ਦੀ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਮਨਾਏ ਜਾਂਦੇ “ਮਾਨਵ ਸੇਵਾ ਸੰਕਲਪ ਦਿਵਸ” ਦੇ ਸਬੰਧ ਵਿੱਚ ਕਾਲਜ ਦੀ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ ਯੂਨਿਟ ਵੱਲੋਂ ਹਰੇਕ ਸਾਲ ਕਰਵਾਇਆ ਜਾਂਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨਾਲ ਵਿਦਿਆਰਥੀਆਂ ਵਿੱਚ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
 ਇਸ ਮੌਕੇ ਪ੍ਰੋਗਰਾਮ ਅਫ਼ਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੇਵਾ ਦੀ ਮੂਰਤ, ਪਰਉਪਕਾਰੀ ਅਤੇ ਦਿਆਲੂ ਸਿੱਖ ਭਾਈ ਘੱਨਈਆ ਜੀ ਵੱਲੋਂ ਜੰਗਾਂ ਦੌਰਾਨ ਜਖਮੀਆਂ ਨੂੰ ਬਿਨਾਂ ਵਿਤਕਰੇ ਪਾਣੀ ਪਿਲਾਉਣ ਦੀ ਸੇਵਾ ਦੀ ਸਿੰਘਾਂ ਦੀ ਸ਼ਿਕਾਇਤ ਤੇ ਗੁਰੁ ਜੀ ਵਲੋਂ  ਭਾਈ ਜੀ ਨੂੰ ਪੁੱਛਿਆ ਕਿ ਸੱਚ ਹੈ ਕਿ ਤੁਸੀ ਦਸ਼ਮਣ ਫੌਜਾਂ ਨੂੰ ਵੀ ਪਾਣੀ ਪਿਲਾ ਰਹੇ ਹੋ ਤਾਂ ਭਾਈ ਘਨ੍ਹਈਆ ਜੀ ਵੱਲੋਂ ਦਿੱਤੇ ਜਵਾਬ ਕਿ “ਮੈਨੂੰ ਹਰੇਕ ਮਨੁੱਖ ਵਿੱਚੋਂ ਪ੍ਰਮਾਤਮਾ ਦਾ ਰੂਪ ਦਿਖਾਈ ਦਿੰਦਾ ਹੈ” ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮਲ੍ਹਮ ਦੀ ਡੱਬੀ ਤੇ ਪੱਟੀ ਸੌਂਪਦਿਆਂ ਕਿਹਾ ਕਿ ਅੱਗੇ ਤੋਂ ਪਾਣੀ ਪਿਲਾਉਣ ਦੇ ਨਾਲ ਨਾਲ ਮੱਲ੍ਹਮ ਪੱਟੀ ਦੀ ਸੇਵਾ ਵੀ ਕਰਿਆ ਕਰੋ। ਆਓ ਅਸੀਂ ਭਾਈ ਸਾਹਿਬ ਦੀ 304 ਵੀਂ ਬਰਸੀ ਸੰਬੰਧੀ ਮਨਾਏ ਜਾ ਰਹੇ “ਮਾਨਵ ਸੇਵਾ ਸੰਕਲਪ ਦਿਵਸ” (ਮਲੱਮ-ਪੱਟੀ ਦਿਹਾੜੇ) ਦੇ ਮਾਰਗ ਦਰਸ਼ਨ ਤੇ ਚੱਲ ਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਐਸ.ਆਰ.ਸੀ ਪ੍ਰਧਾਨ ਸ਼ਿਵਰਾਜਨ ਪੁਰੀ, ਸ੍ਰੀ ਵਿਜੈ ਮਨਿਹਾਸ, ਮੈਡਮ ਨਵੀਨ ਅਟਵਾਲ, ਸੁਨਿਮਰਜੀਤ ਕੌਰ, ਹਰਜਿੰਦਰਪਾਲ ਸਿੰਘ, ਜਸਬੀਰ ਸਿੰਘ, ਆਦਿ ਨੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੇ ਅਖੀਰ ਵਿਚ ਪ੍ਰਿੰਸੀਪਲ ਸ੍ਰੀ ਚੋਪੜਾ ਅਤੇ ਸਮੂਹ ਸਟਾਫ ਵੱਲੋਂ ਬੀ.ਟੀ.ਓ ਡਾ. ਪ੍ਰੀਆਗੀਤ ਕੌਰ ਕਲਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments